ਜੇਕਰ ਕੋਈ ਸਾਨੂੰ ਉਕਸਾਉਂਦਾ ਹੈ ਤਾਂ ਅਸੀਂ ਢੁੱਕਵਾਂ ਜਵਾਬ ਦਿੰਦੇ ਹਾਂ : ਕੋਹਲੀ

03/28/2017 5:24:54 PM

ਧਰਮਸ਼ਾਲਾ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ''ਤੇ 2-1 ਨਾਲ ਹਾਸਲ ਕੀਤੀ ਜਿੱਤ ਨੂੰ ਆਪਣੀ ਟੀਮ ਦੀ ਸਰਵਸ਼੍ਰੇਸ਼ਠ ਲੜੀ ਜਿੱਤ ਕਰਾਰ ਦਿੱਤਾ ਹੈ। ਕੋਹਲੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਟੀਮ ਨੂੰ ਕੋਈ ਉਕਸਾਉਂਦਾ ਹੈ ਤਾਂ ਉਹ ਢੁਕਵਾ ਜਵਾਬ ਦੇਣ ''ਚ ਮਾਹਿਰ ਹਨ। ਕੋਹਲੀ ਨੇ ਚੌਥੇ ਟੈਸਟ ਤੋਂ ਬਾਅਦ ਸਟਾਰ ਸਪੋਰਟਸ ਨੂੰ ਕਿਹਾ ਕਿ ਸਾਡਾ ਪਲੜਾ ਮੈਚ ''ਚ ਭਾਰੀ ਹੋਵੇ ਜਾਂ ਨਾ ਜੇਕਰ ਕੋਈ ਸਾਨੂੰ ਉਕਸਾਉਂਦਾ ਹੈ ਤਾਂ ਅਸੀਂ ਉਸ ਦਾ ਜਵਾਬ ਦਿੰਦੇ ਹਾਂ। ਸਾਰਿਆਂ ਨੂੰ ਇਹ ਹਜ਼ਮ ਨਹੀਂ ਹੁੰਦਾ ਪਰ ਅਸੀਂ ਜੈਸੇ ਨੂੰ ਤੈਸਾ ਕਰਨ ''ਚ ਮਾਹਰ ਹਾਂ। ਆਸਟਰੇਲੀਆਈ ਮੀਡੀਆ ਨੇ ਪੂਰੀ ਲੜੀ ''ਚ ਕੋਹਲੀ ਨੂੰ ਨਿਸ਼ਾਨਾ ਬਣਾਇਆ ਪਰ ਉਨ੍ਹਾਂ ਨੇ ਕਿਹਾ ਕਿ ਉਹ ਇਸ ਦੀ ਪਰਵਾਹ ਨਹੀਂ ਕਰਦੇ। 
ਕੋਹਲੀ ਨੇ ਕਿਹਾ ਕਿ ਕੁੱਝ ਲੋਕ ਦੁਨੀਆ ਦੇ ਇਕ ਹਿੱਸੇ ''ਚ ਬੈਠ ਕੇ ਸਨਸਨੀ ਫੈਲਾਉਣਾ ਚਾਹੁੰਦੇ ਹਨ, ਉਨ੍ਹਾਂ ਲੋਕਾਂ ਨੂੰ ਖੁਦ ਇਨ੍ਹਾਂ ਹਾਲਾਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸਭ ਤੋਂ ਆਸਾਨ ਕੰਮ ਹੈ ਕਿ ਘਰ ਬੈਠ ਕੇ ਲਿੱਖ ਦਿਓ ਜਾ ਮਾਈਕ ''ਤੇ ਬੋਲੋ ਪਰ ਮੈਦਾਨ ''ਚ ਉਤਰ ਕੇ ਖੇਡਣਾ ਕਾਫੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਉਹ ਟੀਮ ਦੀ ਕਪਤਾਨੀ ਦਾ ਪੂਰਾ ਮਜ਼ਾ ਲੈ ਰਹੇ ਹਨ ਅਤੇ ਮੈਨੂੰ ਜ਼ਿੰਮੇਦਾਰੀਆਂ ਲੈਣਾ ਪਸੰਦ ਹੈ। ਭਾਰਤ ਲਈ ਹਰ ਮੈਚ ਖੇਡਦੇ ਸਮੇਂ ਕੁੱਝ ਖਾਸ ਕਰਨ ਦਾ ਮੌਕਾ ਹੁੰਦਾ ਹੈ। ਕੋਹਲੀ ਨੇ ਕਿਹਾ ਕਿ ਇਹ ਸਾਡੀ ਸਭ ਤੋਂ ਵੱਡੀ ਜਿੱਤ ਹੈ। ਅਸੀਂ ਜਿਸ ਤਰ੍ਹਾਂ ਵਿਸ਼ਵ ਰੈਂਕਿੰਗ ''ਚ 7ਵੇਂ ਤੋਂ ਪਹਿਲੇ ਸਥਾਨ ''ਤੇ ਪਹੁੰਚੇ, ਉਹ ਸ਼ਾਨਦਾਰ ਉਪਲੱਬਧੀ ਹੈ ਅਤੇ ਬਤੌਰ ਕਪਤਾਨ ਮੈਨੂੰ ਮਾਣ ਹੈ।

Related News