ਆਸਟ੍ਰੇਲੀਆ ਨਾਲ ਚੱਲਦੀ ਸੀਰੀਜ਼ ਵਿਚਾਲੇ ਭਾਰਤੀ ਕਪਤਾਨ ਦਾ ਸੰਨਿਆਸ...
Tuesday, Dec 31, 2024 - 01:53 PM (IST)
ਸਪੋਰਟਸ ਡੈਸਕ- ਭਾਰਤੀ ਟੀਮ ਤੇ ਆਸਟ੍ਰੇਲੀਆ ਦਰਮਿਆਨ ਬਾਰਡਰ ਗਾਵਸਕਰ ਟਰਾਫੀ ਦੇ ਤਹਿਤ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ, ਜਿਸ ਦਾ ਚੌਥਾ ਮੁਕਾਬਲਾ ਮੈਲਬੋਰਨ 'ਚ ਹੋਇਆ। ਇਸ ਚੌਥੇ ਮੈਚ 'ਚ ਆਸਟ੍ਰੇਲੀਆ 184 ਦੌੜਾਂ ਨਾਲ ਜਿੱਤਿਆ। ਇਸ ਤਰ੍ਹਾਂ ਮੇਜ਼ਬਾਨ ਟੀਮ ਸੀਰੀਜ਼ 'ਚ 2-1 ਨਾਲ ਅੱਗੇ ਹੋ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੂੰ 340 ਦੌੜਾਂ ਦਾ ਟੀਚਾ ਮਿਲਿਆ ਸੀ।
ਇਸ ਹਾਰ ਦੇ ਬਾਅਦ ਕਪਤਾਨ ਰੋਹਿਤ ਸ਼ਰਮਾ ਦੇ ਸੰਨਿਆਸ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਕਈ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਰੋਹਿਤ ਸਿਡਨੀ ਟੈਸਟ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈਣ ਲੈਣਗੇ।
ਇਹ ਠੀਕ ਉਸੇ ਤਰ੍ਹਾਂ ਦਾ ਹੀ ਮਾਹੌਲ ਦਿਖ ਰਿਹਾ ਹੈ ਜਿਵੇਂ 10 ਸਾਲ ਪਹਿਲਾਂ ਮੈਲਬੋਰਨ ਟੈਸਟ ਦੇ ਬਾਅਦ ਬਣਿਆ ਸੀ। ਉਦੋਂ ਭਾਰਤੀ ਕਪਤਾਨ ਰਹੇ ਮਹਿੰਦਰ ਸਿੰਘ ਧੋਨੀ ਨੇ ਮੈਚ ਤੋਂ ਬਾਅਦ ਟੈਸਟ ਤੋਂ ਸੰਨਿਆਸ ਲੈ ਲਿਆ ਸੀ। ਧੋਨੀ ਨੇ 30 ਦਸੰਬਰ 2014 ਨੂੰ ਟੈਸਟ ਤੋਂ ਸੰਨਿਆਸ ਲਿਆ ਸੀ। ਉਦੋਂ ਆਖਰੀ ਟੈਸਟ ਤੋਂ ਵਿਰਾਟ ਕੋਹਲੀ ਨੂੰ ਕਮਾਨ ਮਿਲੀ ਸੀ। ਇਸ ਵਾਰ ਵੀ ਕੁਝ ਅਜਿਹਾ ਹੀ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ। ਫਰਕ ਇੰਨਾ ਹੈ ਕਿ ਪਿਛਲੀ ਵਾਰ ਭਾਰਤ-ਆਸਟ੍ਰੇਲੀਆ ਮੈਲਬੋਰਨ ਟੈਸਟ ਡਰਾਅ ਹੋਇਆ ਸੀ ਜਿਸ ਤੋਂ ਬਾਅਦ ਧੋਨੀ ਨੇ ਸੰਨਿਆਸ ਦਾ ਐਲਾਨ ਕੀਤਾ ਸੀ।
ਪਰ ਇਸ ਵਾਰ ਮੈਲਬੋਰਨ ਟੈਸਟ 'ਚ ਭਾਰਤ ਹਾਰਿਆ ਹੈ। ਜਦਕਿ ਕਪਤਾਨ ਰੋਹਿਤ ਨੇ ਸੰਨਿਆਸ ਨਹੀਂ ਲਿਆ ਹੈ। ਪਰ ਮਾਹੌਲ ਉਸੇ ਤਰ੍ਹਾਂ ਦੀ ਬਣਦਾ ਦਿਖਿਆ ਹੈ। ਕਪਤਾਨ ਦੇ ਸੰਨਿਆਸ ਦੀਆਂ ਗੱਲਾਂ ਹੋਣ ਲੱਗੀਆਂ ਹਨ। 2014 'ਚ ਮੈਲਬੋਰਨ ਟੈਸਟ ਡਰਾਅ ਹੋਣ ਦੇ ਬਾਅਦ ਪ੍ਰੈਸ ਕਾਨਫਰੰਸ 'ਚ ਧੋਨੀ ਨੇ ਆਪਣੇ ਸੰਨਿਆਸ ਦਾ ਐਲਾਨ ਨਹੀਂ ਕੀਤਾ ਸੀ। ਉਦੋਂ ਬੀਸੀਸੀਆਈ ਪ੍ਰੈਸ ਰਿਲੀਜ਼ 'ਚ ਤਣਾਅ ਨੂੰ ਵਜ੍ਹਾ ਦਸਦੇ ਹੋਏ ਸੰਨਿਆਸ ਦਾ ਐਲਾਨ ਕੀਤਾ ਸੀ।