ਭਾਰਤੀ ਖਿਡਾਰੀ ਨੇ ਲੈ ਲਿਆ ਸੰਨਿਆਸ, ਭਾਵੁਕ ਹੋ ਕੇ ਆਖ਼ੀਆਂ ਇਹ ਗੱਲਾਂ
Saturday, Feb 01, 2025 - 11:31 AM (IST)
ਸਪੋਰਟਸ ਡੈਸਕ- ਰਣਜੀ ਟਰਾਫੀ 2024-25 'ਚ 30 ਜਨਵਰੀ ਤੋਂ ਕਈ ਮੁਕਾਬਲੇ ਸ਼ੁਰੂ ਹੋਏ। ਇਸ ਸਿਲਸਿਲੇ 'ਚ ਕੋਲਕਾਤਾ 'ਚ ਈਡਨ ਗਾਰਡਨ 'ਚ ਬੰਗਾਲ ਦੀ ਟੀਮ ਪੰਜਾਬ ਨਾਲ ਭਿੜ ਰਹੀ ਹੈ। ਇਹ ਮੁਕਾਬਲਾ ਰਿਧੀਮਾਨ ਸਾਹਾ ਲਈ ਖਾਸ ਹੈ। ਸਾਹਾ ਇਸ ਮੁਕਾਬਲੇ ਦੇ ਜ਼ਰੀਏ ਭਾਰਤੀ ਕ੍ਰਿਕਟ ਨੂੰ ਅਲਵਿਦਾ ਕਹਿ ਰਹੇ ਹਨ। ਇਸ ਮੁਕਾਬਲੇ ਦੇ ਪਹਿਲੇ ਦਿਨ ਰਿਧੀਮਾਨ ਸਾਹਾ ਨੂੰ ਬੰਗਾਲ ਕ੍ਰਿਕਟ ਸੰਘ (CAB) ਨੇ ਸਨਮਾਨਿਤ ਕੀਤਾ। ਸਾਹਾ ਲਈ ਇਹ ਭਾਵੁਕ ਪਲ ਰਿਹਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਪੋਸਟ ਨੇ ਛੇੜੀ ਨਵੀਂ ਚਰਚਾ, ਲਿਖਿਆ- 5 ਮਹੀਨਿਆਂ ਦੇ ਅੰਦਰ...
ਸਾਹਾ ਨੇ ਫੋਟੋ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਲਿਖਿਆ, 'ਆਖਰੀ ਵਾਰ ਮੈਦਾਨ 'ਤੇ ਕਦਮ ਰਖਦੇ ਹੋਏ ਇਹ ਭਾਵੁਕ ਤੇ ਮਾਣ ਦਾ ਪਲ ਸੀ। ਈਡਨ ਗਾਰਡਨ 'ਚ CAB ਪ੍ਰਧਾਨ ਸਨੇਹਾਸ਼ੀਸ਼ ਗਾਂਗੁਲੀ ਵਲੋਂ ਸਨਮਾਨਿਤ ਕੀਤੇ ਜਾਣ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ।' ਸਾਹਾ ਕਹਿੰਦੇ ਹਨ, 'ਇੰਨੇ ਸਾਲਾਂ 'ਚ ਮਿਲੇ ਪਿਆਰ, ਸਮਰਥਨ ਤੇ ਯਾਦਾਂ ਲਈ ਧੰਨਵਾਦੀ ਹਾਂ। ਬੰਗਾਲ ਕ੍ਰਿਕਟ ਮੇਰਾ ਘਰ ਰਿਹਾ ਹੈ ਤੇ ਇਹ ਯਾਤਰਾ ਨਾ ਭੁੱਲਣਯੋਗ ਤਜਰਬਾ ਹੈ। ਇਸ ਦਾ ਹਿੱਸਾ ਬਣਨ ਲਈ ਮੇਰੇ ਸਾਥੀਆਂ, ਕੋਚਾਂ ਤੇ ਪ੍ਰਸ਼ੰਸਕਾਂ ਨੂੰ ਧੰਨਵਾਦ।'
ਇਹ ਵੀ ਪੜ੍ਹੋ : ਵਾਹ ਜੀ ਵਾਹ! Team INDIA ਨੇ 2.5 ਓਵਰਾਂ 'ਚ ਹੀ ਜਿੱਤ ਲਿਆ ਮੈਚ
40 ਸਾਲ ਦੇ ਸਾਹਾ ਨੇ ਭਾਰਤ ਲਈ 40 ਟੈਸਟ ਮੈਚਾਂ 'ਚ 1353 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 3 ਸੈਂਕੜੇ ਤੇ 6 ਅਰਧ ਸੈਂਕੜੇ ਨਿਕਲੇ। ਬਤੌਰ ਵਿਕਟਕੀਪਰ ਸਾਹਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਾਹਾ ਨੇ ਟੈਸਟ 'ਚ 92 ਕੈਚ ਲਏ ਤੇ 12 ਸਟੰਪਿੰਗ ਕੀਤੀਆਂ। ਸਾਹਾ ਨੂੰ 9 ਵਨਡੇ ਕੌਮਾਂਤਰੀ ਮੁਕਾਬਲਿਆਂ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ, ਜਿਸ 'ਚ ਉਸ ਨੇ ਕੁਲ 41 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ
ਸਾਹਾ ਨੇ 170 ਆਈਪੀਐੱਲ ਮੈਚਾਂ 'ਚ 24.25 ਦੀ ਔਸਤ ਨਾਲ 2934 ਦੌੜਾਂ ਬਣਾਈਆਂ, ਜਿਸ 'ਚ ਇਕ ਸੈਂਕੜਾ ਤੇ 13 ਅਰਧ ਸੈਂਕੜੇ ਸ਼ਾਮਲ ਰਹੇ। ਆਈਪੀਐੱਲ 2014 'ਚ ਕਿੰਗਜ਼ ਇਲੈਵਨ ਪੰਜਾਬ ਲਈ ਖੇਡਦੇ ਹੋਏ ਫਾਈਨਲ 'ਚ ਉਨ੍ਹਾਂ ਨੇ ਸੈਂਕੜੇ ਵਾਲੀ ਪਾਰੀ ਖੇਡੀ ਸੀ। ਆਈਪੀਐੱਲ 2024 'ਚ ਰਿਧੀਮਾਨ ਸਾਹਾ ਗੁਜਰਾਤ ਟਾਈਟਨਸ ਦਾ ਹਿੱਸਾ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8