INDvsENG 3rd T20i ; ਭਾਰਤੀ ਬੱਲੇਬਾਜ਼ਾਂ ਦਾ Flop Show ! ਇੰਗਲੈਂਡ ਨੇ ਦਰਜ ਕੀਤੀ ਲੜੀ ਦੀ ਪਹਿਲੀ ਜਿੱਤ
Tuesday, Jan 28, 2025 - 10:43 PM (IST)
ਸਪੋਰਟਸ ਡੈਸਕ- ਸੌਰਾਸ਼ਟਰ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ 5 ਟੀ-20 ਮੈਚਾਂ ਦੀ ਲੜੀ ਦੇ ਤੀਜੇ ਮੁਕਾਬਲੇ 'ਚ ਇੰਗਲੈਂਡ ਨੇ ਭਾਰਤ ਨੂੰ 26 ਦੌੜਾਂ ਨਾਲ ਹਰਾ ਕੇ ਲੜੀ 'ਚ 2-1 ਨਾਲ ਵਾਪਸੀ ਕਰ ਲਈ ਹੈ।
ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ 20 ਓਵਰਾਂ 'ਚ 9 ਵਿਕਟਾਂ ਗੁਆ ਕੇ 171 ਦੌੜਾਂਂ ਬਣਾਈਆਂ ਸਨ, ਜਿਸ ਦਾ ਪਿੱਛਾ ਕਰਦਿਆਂ ਭਾਰਤ ਦੇ ਬੱਲੇਬਾਜ਼ ਫਲਾਪ ਰਹੇ ਤੇ ਅੰਤ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ 145 ਦੌੜਾਂ ਹੀ ਬਣਾ ਸਕੀ।
172 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਵੱਲੋਂ ਅਭਿਸ਼ੇਕ ਸ਼ਰਮਾ (14 ਗੇਂਦਾਂ 'ਚ 24), ਹਾਰਦਿਕ ਪੰਡਯਾ (35 ਗੇਂਦਾਂ 'ਚ 40) ਤੇ ਤਿਲਕ ਵਰਮਾ (14 ਗੇਂਦਾਂ 'ਚ 18) ਨੇ ਹੀ ਕੁਝ ਕੋਸ਼ਿਸ਼ ਕੀਤੀ, ਜਦਕਿ ਬਾਕੀ ਦੇ ਬੱਲੇਬਾਜ਼ ਫਲਾਪ ਹੀ ਰਹੇ ਤੇ ਇੰਗਲੈਂਡ ਦੀ ਘਾਤਕ ਗੇਂਦਬਾਜ਼ੀ ਦਾ ਸਾਹਮਣਾ ਕਰਨ 'ਚ ਬੇਵੱਸ ਨਜ਼ਰ ਆਏ ਤੇ ਪੂਰੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ 145 ਦੌੜਾਂਂ ਹੀ ਬਣਾ ਸਕੀ ਤੇ 26 ਦੌੜਾਂ ਨਾਲ ਮੁਕਾਬਲਾ ਹਾਰ ਗਈ।
ਇੰਗਲੈਂਡ ਵੱਲੋਂ ਜੇਮੀ ਓਵਰਟਨ ਨੇ 3 ਭਾਰਤੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਜੋਫਰਾ ਆਰਚਰ ਤੇ ਬ੍ਰਾਈਡਨ ਕਾਰਸ ਨੂੰ 2-2, ਜਦਕਿ ਮਾਰਕ ਵੁੱਡ ਤੇ ਆਦਿਲ ਰਾਸ਼ਿਦ ਨੂੰ 1-1 ਵਿਕਟ ਮਿਲੀ।
ਇਸ ਜਿੱਤ ਨਾਲ ਇੰਗਲੈਂਂਡ ਨੇ 5 ਮੈਚਾਂ ਦੀ ਲੜੀ 'ਚ 2-0 ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰ ਲਈ ਹੈ। ਹੁਣ ਲੜੀ ਦਾ ਅਗਲਾ ਮੁਕਾਬਲਾ 31 ਜਨਵਰੀ ਨੂੰ ਮੁੰਬਈ ਦੇ ਵਾਨਖੇੜੇ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e