ਧਨਸ਼੍ਰੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਹਲ ਦੀ ਪੋਸਟ ਨੇ ਫੈਲਾਈ ਸਨਸਨੀ, ਕਿਹਾ- Real love...

Tuesday, Jan 21, 2025 - 09:30 PM (IST)

ਧਨਸ਼੍ਰੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਹਲ ਦੀ ਪੋਸਟ ਨੇ ਫੈਲਾਈ ਸਨਸਨੀ, ਕਿਹਾ- Real love...

ਸਪੋਰਟਸ ਡੈਸਕ- ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਯੁਜਵੇਂਦਰ ਚਾਹਲ ਬਹੁਤ ਦੁਖੀ ਹਨ। ਚਾਹਲ ਪਹਿਲਾਂ ਹੀ ਆਪਣੀ ਪਤਨੀ ਧਨਸ਼੍ਰੀ ਨਾਲ ਆਪਣੇ 4 ਸਾਲ ਪੁਰਾਣੇ ਰਿਸ਼ਤੇ ਵਿੱਚ ਤਰੇੜਾਂ ਦੇ ਸੰਕੇਤ ਦੇ ਚੁੱਕੇ ਹਨ। ਹੁਣ ਯੁਜਵੇਂਦਰ ਚਾਹਲ ਦਾ ਸੱਚੇ ਪਿਆਰ ਤੋਂ ਵੀ ਵਿਸ਼ਵਾਸ ਉੱਠ ਗਿਆ ਹੈ। 

ਯੁਜਵੇਂਦਰ ਚਾਹਲ ਨੇ ਇੱਕ ਇੰਸਟਾਗ੍ਰਾਮ ਪੋਸਟ ਸਾਂਝੀ ਕੀਤੀ ਜਿਸ ਤੋਂ ਇਹ ਸਾਫ ਹੋ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਹੈ। ਯੁਜਵੇਂਦਰ ਚਾਹਲ ਨੇ ਪੋਸਟ ਵਿੱਚ 4 ਫੋਟੋਆਂ ਸ਼ੇਅਰ ਕੀਤੀਆਂ ਹਨ ਅਤੇ ਉਹ ਬਹੁਤ ਭਾਵੁਕ ਦਿਖਾਈ ਦੇ ਰਹੇ ਹਨ।

ਚਾਹਲ ਪਹਿਲਾਂ ਹੀ ਕਰ ਚੁੱਕੇ ਹਨ ਇਸ਼ਾਰਾ

ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਦੇ ਰਿਸ਼ਤੇ ਦੇ ਖਤਮ ਹੋਣ ਦੀਆਂ ਅਫਵਾਹਾਂ ਤੇਜ਼ ਸ। ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਸਨ। ਇਸ ਵਿਚਕਾਰ ਚਾਹਲ ਨੇ ਵੀ ਰਿਸ਼ਤੇ 'ਚ ਤਰੇੜਾਂ ਦਾ ਇਸ਼ਾਰਾ ਕਰ ਦਿੱਤਾ ਸੀ। 

ਉਨ੍ਹਾਂ ਇਕ ਭਾਵੁਕ ਪੋਸਟ 'ਚ ਲਿਖਿਆ ਸੀ, 'ਆਪਣੇ ਸਾਰੇ ਪ੍ਰਸ਼ੰਸਕਾਂ ਦਾ ਉਨ੍ਹਾਂ ਦੇ ਅਟੁੱਟ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹਾਂ, ਜਿਸ ਦੇ ਬਿਨਾਂ ਮੈਂ ਇਥੋਂ ਤਕ ਨਹੀਂ ਪਹੁੰਚ ਪਾਉਂਦਾ ਪਰ ਇਹ ਸਫਰ ਅਜੇ ਖਤਮ ਨਹੀਂ ਹੋਇਆ!!! ਕਿਉਂਕਿ ਮੇਰੇ ਦੇਸ਼, ਮੇਰੀ ਟੀਮ ਅਤੇ ਮੇਰੇ ਪ੍ਰਸ਼ੰਸਕਾਂ ਲਈ ਅਜੇ ਵੀ ਕਈ ਅਵਿਸ਼ਵਾਸ਼ੀ ਓਵਰ ਬਾਕੀ ਹਨ। ਜਿਥੇ ਮੈਨੂੰ ਇਕ ਖਿਡਾਰੀ ਹੋਣ 'ਤੇ ਗਰਵ ਹੈ, ਉਥੇ ਹੀ ਮੈਂ ਇਕ ਬੇਟਾ, ਇਕ ਭਰਾ ਅਤੇ ਇਕ ਦੋਸਤ ਵੀ ਹਾਂ। ਮੈਂ ਹਾਲ ਦੀਆਂ ਘਟਨਾਵਾਂ, ਖਾਸਕਰਕੇ ਮੇਰੇ ਨਿੱਜੀ ਜੀਵਨ ਬਾਰੇ ਲੋਕਾਂ ਦੀ ਉਤਸੁਕਤਾ ਨੂੰ ਸਮਝਦਾ ਹਾਂ। ਹਾਲਾਂਕਿ, ਮੈਂ ਕੁਝ ਸੋਸ਼ਲ ਮੀਡੀਆ ਪੋਸਟਾਂ 'ਤੇ ਕੁਝ ਅਜਿਹੇ ਮਾਮਲਿਆਂ 'ਤੇ ਅਟਕਲਾਂ ਲਗਾਉਂਦੇ ਹੋਏ ਦੇਖਿਆ ਹੈ ਜੋ ਸੱਚ ਹੋ ਵੀ ਸਕਦੀਆਂਹਨ ਅਤੇ ਨਹੀਂ ਵੀ।'

 
 
 
 
 
 
 
 
 
 
 
 
 
 
 
 

A post shared by Yuzvendra Chahal (@yuzi_chahal23)

ਪਿਆਰ ਤੋਂ ਉਠਿਆ ਭਰੋਸਾ

ਹੁਣ ਚਾਹਲ ਦਾ ਸੱਚੇ ਪਿਆਰ ਤੋਂ ਭਰੋਸਾ ਪੂਰੀ ਤਰ੍ਹਾਂ ਉੱਠ ਚੁੱਕਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ 'ਚ ਲਿਖਿਆ, "Real love is rare. Hi, my name is 'Rare'" ਇਸਦਾ ਮਤਲਬ ਹੈ ਕਿ ਸੱਚਾ ਪਿਆਰ ਦੁਰਲਭ ਹੈ ਅਤੇ ਮੈਂ ਖੁਦ ਦੁਰਲਭ ਹਾਂ। ਇਸ ਨਾਲ ਚਾਹਲ ਇਕ ਪਾਸੇ ਖੁਦ ਦੇ ਸੱਚੇ ਪਿਆਰ ਨੂੰ ਸਾਬਿਤ ਕਰ ਰਹੇ ਹਨ ਤਾਂ ਦੂਜੇ ਪਾਸੇ ਇਸ਼ਾਰਾ ਕਰ ਰਹੇ ਕਿ ਸੱਚਾ ਪਿਆਰ ਮੁਸ਼ਕਿਲ ਨਾਲ ਮਿਲਦਾ ਹੈ। ਸ਼ੇਅਰ ਕੀਤੀਆਂ ਚਾਰੇ ਤਸਵੀਰਾਂ 'ਚ ਚਾਹਲ ਫੇਕ ਸਮਾਈਲ ਕਰਦੇ ਨਜ਼ਰ ਆ ਰਹੇ ਹਨ। 


author

Rakesh

Content Editor

Related News