T20 ਸੀਰੀਜ਼ ਵਿਚਾਲੇ ਟੀਮ ਇੰਡੀਆ ਨੂੰ ਡਬਲ ਝਟਕਾ, ਨਿਤੀਸ਼-ਰਿੰਕੂ ਬਾਹਰ, ਇਨ੍ਹਾਂ 2 ਧਾਕੜ ਖਿਡਾਰੀਆਂ ਦੀ ਹੋਈ ਐਂਟਰੀ

Saturday, Jan 25, 2025 - 06:36 PM (IST)

T20 ਸੀਰੀਜ਼ ਵਿਚਾਲੇ ਟੀਮ ਇੰਡੀਆ ਨੂੰ ਡਬਲ ਝਟਕਾ, ਨਿਤੀਸ਼-ਰਿੰਕੂ ਬਾਹਰ, ਇਨ੍ਹਾਂ 2 ਧਾਕੜ ਖਿਡਾਰੀਆਂ ਦੀ ਹੋਈ ਐਂਟਰੀ

ਸਪੋਰਟਸ ਡੈਸਕ- ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ। ਇਸ ਟੀ-20 ਲੜੀ ਦੇ ਵਿਚਕਾਰ ਭਾਰਤੀ ਟੀਮ ਨੂੰ ਦੋਹਰਾ ਝਟਕਾ ਲੱਗਾ ਹੈ। ਆਲਰਾਊਂਡਰ ਨਿਤੀਸ਼ ਕੁਮਾਰ ਰੈਡੀ ਸੱਟ ਕਾਰਨ ਸੀਰੀਜ਼ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਹਨ। ਜਦੋਂ ਕਿ ਖੱਬੇ ਹੱਥ ਦੇ ਬੱਲੇਬਾਜ਼ ਰਿੰਕੂ ਸਿੰਘ ਵੀ ਸੱਟ ਕਾਰਨ ਦੂਜੇ ਅਤੇ ਟੀ-20 ਮੈਚਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ।

ਟੀਮ 'ਚ ਸ਼ਾਮਲ ਹੋਏ ਇਹ 2 ਧਾਕੜ ਖਿਡਾਰੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਅਨੁਸਾਰ, ਨਿਤੀਸ਼ ਕੁਮਾਰ ਰੈੱਡੀ ਨੂੰ 24 ਜਨਵਰੀ ਨੂੰ ਚੇਨਈ ਵਿੱਚ ਅਭਿਆਸ ਸੈਸ਼ਨ ਦੌਰਾਨ ਸਾਈਡ ਸਟ੍ਰੇਨ ਇੰਜਰੀ ਹੋ ਗਈ ਸੀ। ਰੈੱਡੀ ਹੁਣ ਬੈਂਗਲੁਰੂ ਵਿੱਚ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ਜਾਣਗੇ। ਦੂਜੇ ਪਾਸੇ, ਰਿੰਕੂ ਸਿੰਘ ਨੂੰ ਇੰਗਲੈਂਡ ਖਿਲਾਫ ਪਹਿਲੇ ਟੀ-20 ਮੈਚ ਵਿੱਚ ਫੀਲਡਿੰਗ ਕਰਦੇ ਸਮੇਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਖਿੱਚ ਪੈ ਗਈ ਸੀ। ਰਿੰਕੂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਬੀਸੀਸੀਆਈ ਦੀ ਮੈਡੀਕਲ ਟੀਮ ਉਨ੍ਹਾਂ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। 

ਹੁਣ ਸ਼ਿਵਮ ਦੂਬੇ ਅਤੇ ਰਮਨਦੀਪ ਸਿੰਘ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਿਵਮ ਨੇ ਭਾਰਤ ਲਈ 33 ਟੀ-20 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਦੇ ਨਾਮ 448 ਦੌੜਾਂ ਅਤੇ 11 ਵਿਕਟਾਂ ਹਨ। ਉਥੇ ਹੀ ਰਮਨਦੀਪ ਨੇ 2 ਟੀ-20 ਮੈਚਾਂ ਵਿੱਚ 15 ਦੌੜਾਂ ਬਣਾਈਆਂ ਹਨ ਅਤੇ ਇੱਕ ਵਿਕਟ ਵੀ ਲਈ ਹੈ।


author

Rakesh

Content Editor

Related News