ਟੀਮ ਨੂੰ ਚੋਟੀ ’ਤੇ ਰੱਖਣ ਦੀ ਖੁਸ਼ੀ ਹੈ, ਇਹ ਵਿਸ਼ੇਸ਼ ਪਲ ਹੈ : ਕਪਤਾਨ ਨਿਕੀ ਪ੍ਰਸਾਦ
Monday, Feb 03, 2025 - 01:10 PM (IST)
ਸਪੋਰਟਸ ਡੈਸਕ- ਭਾਰਤੀ ਕਪਤਾਨ ਨਿਕੀ ਪ੍ਰਸਾਦ ਨੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਦੀ ਖਿਤਾਬੀ ਜਿੱਤ ਨੂੰ ‘ਵਿਸ਼ੇਸ਼ ਪਲ’ ਕਰਾਰ ਦਿੰਦੇ ਹੋਏ ਕਿਹਾ ਕਿ ਟੀਮ ਨੂੰ ਇਹ ਸਫਲਤਾ ਖਿਡਾਰਨਾਂ ਦੇ ਸਬਰ ਤੇ ਕੰਮ ਦੇ ਪ੍ਰਤੀ ਸਮਰਪਣ ਨਾਲ ਮਿਲੀ ਹੈ।
ਨਿਕੀ ਨੇ ਮੈਚ ਤੋਂ ਬਾਅਦ ਕਿਹਾ, ‘‘ਅਸੀਂ ਸਾਰਿਆਂ ਨੇ ਸਬਰ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਵੀ ਸਫਲਤਾ ਦਾ ਖੁਮਾਰ ਹਾਵੀ ਨਹੀਂ ਹੋਣ ਦਿੱਤਾ ਤੇ ਆਪਣਾ ਕੰਮ ਕਰਦੇ ਰਹੇ।’’
ਉਸ ਨੇ ਕਿਹਾ,‘‘ਅਸੀਂ ਫਾਈਨਲ ਜਿੱਤ ਕੇ ਆਪਣੀ ਸਮਰੱਥਾ ਨੂੰ ਦਿਖਾਉਣਾ ਚਾਹੁੰਦੇ ਸੀ। ਅਸੀਂ ਬਿਹਤਰੀਨ ਸਹੂਲਤਾਂ ਦੇਣ ਲਈ ਬੀ. ਸੀ. ਸੀ. ਅਾਈ. ਨੂੰ ਧੰਨਵਾਦ ਦਿੰਦੇ ਹਾਂ। ਮੈਨੂੰ ਖੁਸ਼ੀ ਹੈ ਕਿ ਮੈਂ ਇੱਥੇ ਖੜ੍ਹੀ ਹਾਂ ਤੇ ਇਹ ਤੈਅ ਕਰ ਰਹੀ ਹਾਂ ਕਿ ਭਾਰਤ ਚੋਟੀ ’ਤੇ ਰਿਹਾ। ਇਹ ਇਕ ਵਿਸ਼ੇਸ਼ ਪਲ ਹੈ।’’