ਭਾਰਤੀ ਕਪਤਾਨ ਕੋਹਲੀ ਵਨ ਡੇ ਰੈਂਕਿੰਗ ''ਚ ਚੋਟੀ ''ਤੇ

Tuesday, Jul 11, 2017 - 09:41 PM (IST)

ਭਾਰਤੀ ਕਪਤਾਨ ਕੋਹਲੀ ਵਨ ਡੇ ਰੈਂਕਿੰਗ ''ਚ ਚੋਟੀ ''ਤੇ

ਦੁਬਈ— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਆਈ.ਸੀ.ਸੀ. ਦੀ ਤਾਜਾ ਜਾਰੀ ਵਨ ਡੇ ਕੌਮਾਂਤਰੀ ਬੱਲੇਬਾਜ਼ੀ ਦੀ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ ਹੈ, ਜਦਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 12ਵੇਂ ਸਥਾਨ 'ਤੇ ਪਹੁੰਚ ਗਏ ਹਨ। ਐੱਮ.ਆਰ.ਐੱਫ. ਟਾਇਰਸ ਬੱਲੇਬਾਜ਼ਾਂ ਦੀ ਵਨ ਡੇ ਰੈਂਕਿੰਗ ਕੌਮਾਂਤਰੀ ਖਿਡਾਰੀ ਰੈਂਕਿੰਗ 'ਚ ਚੋਟੀ ਦੇ ਪੰਜ ਬੱਲੇਬਾਜ਼ਾਂ, ਗੇਂਦਬਾਜ਼ਾਂ ਤੇ ਆਲ ਰਾਊਡਰਾਂ 'ਚ ਕੋਈ ਬਦਲਾਵ ਨਹੀਂ ਹੋਇਆ ਹੈ। ਕੋਹਲੀ ਬੱਲੇਬਾਜ਼ੀ ਸੂਚੀ 'ਚ ਚੋਟੀ 'ਤੇ ਹੈ ਜਦਕਿ ਉਸ ਤੋਂ ਬਾਅਦ ਆਸਟਰੇਲੀਆ ਦੇ ਡੇਵਿਡ ਵਾਰਨਰ, ਦੱਖਣੀ ਅਫਰੀਕਾ ਦੇ ਏ.ਬੀ. ਡਿਵੀਲੀਅਰਸ, ਇੰਗਲੈਂਡ ਦੇ ਜੋ ਰੂਟ ਅਤੇ ਪਾਕਿਸਤਾਨ ਦੇ ਬਾਬਰ ਆਜਮ ਦਾ ਨੰਬਰ ਆਉਂਦਾ ਹੈ। ਅਜਿੰਕਿਆ ਰਹਾਣੇ ਕਰੀਅਰ 'ਚ 23ਵੀਂ ਰੈਂਕਿੰਗ 'ਤੇ ਪਹੁੰਚ ਗਿਆ ਹੈ। ਗੇਂਦਬਾਜ਼ੀ ਅਤੇ ਆਲ ਰਾਊਡਰਾਂ ਦੀ ਸੂਚੀ 'ਚ ਹਾਲਾਂਕਿ ਕਿਸੀ ਭਾਰਤੀ ਨੂੰ ਚੋਟੀ ਦੇ 10 'ਚ ਜਗ੍ਹਾਂ ਨਹੀਂ ਮਿਲੀ ਹੈ। ਗੇਂਦਬਾਜ਼ੀ ਸੂਚੀ 'ਚ ਆਸਟਰੇਲੀਆ ਦੇ ਜੋਸ਼ ਹੇਜਲਵੁਡ ਜਦਕਿ ਆਲ ਰਾਊਡਰਾਂ ਦੀ ਸੂਚੀ 'ਚ ਬੰਗਲਾਦੇਸ਼ ਦੇ ਸਾਕਿਬ ਅਲ ਹਸਨ ਚੋਟੀ 'ਤੇ ਹੈ। ਗੇਂਦਬਾਜ਼ੀ ਸੂਚੀ 'ਚ ਭੁਵਨੇਸ਼ਵਰ ਕੁਮਾਰ, ਜੇਸਨ ਹੋਲਡਰ, ਅਸ਼ਵਿਨ ਦੀ ਚੋਟੀ 20 'ਚ ਵਾਪਸੀ ਹੋਈ ਹੈ।


Related News