ਟੋਕੀਓ ਓਲੰਪਿਕ 2020 ਦੇ ਕੁਆਲੀਫਾਇਰ ਟੂਰਨਾਮੈਂਟ ਲਈ ਭਾਰਤੀ ਮੁੱਕੇਬਾਜ਼ ਇਟਲੀ 'ਚ ਜਾਰੀ ਰੱਖਣਗੇ ਟ੍ਰੇਨਿੰਗ

02/26/2020 10:47:11 AM

ਸਪੇਰਟਸ ਡੈਸਕ— ਟੋਕੀਓ ਓਲੰਪਿਕ-2020 ਦੇ ਕੁਆਲੀਫਾਇਰ ਟੂਰਨਾਮੈਂਟ ਦੀ ਤਿਆਰੀ ਦੇ ਸਿਲਸਿਲੇ ਵਿਚ ਇਟਲੀ ਵਿਚ ਟ੍ਰੇਨਿੰਗ ਲੈ ਰਹੇ ਭਾਰਤੀ ਮੁੱਕੇਬਾਜ਼ਾਂ ਨੂੰ ਨੋਵੇਲ ਕੋਰੋਨਾ ਵਾਇਰਸ ਦੀ ਵਧਦੀ ਇਨਫੈਕਸ਼ਨ ਨੂੰ ਦੇਖਦੇ ਹੋਏ ਸਮੇਂ ਤੋਂ ਪਹਿਲਾਂ ਘਰ ਵਾਪਸ ਆਉਣ ਦਾ ਬਦਲ ਦਿੱਤਾ ਗਿਆ ਸੀ ਪਰ ਟੀਮ ਨੇ ਉਥੇ ਰੁਕੇ ਰਹਿਣ ਦਾ ਫੈਸਲਾ ਕੀਤਾ। ਭਾਰਤੀ ਖਿਡਾਰੀ ਇਸ ਤਰ੍ਹਾਂ ਦੇ ਹਾਲਾਤ 'ਚ ਟ੍ਰੇਨਿੰਗ ਕੈਂਪ 'ਚ ਅਭਿਆਸ ਕਰ ਰਹੇ ਹਨ, ਜੋ ਇਟਲੀ 'ਚ ਇਸ ਜਾਨਲੇਵਾ ਬੀਮਾਰੀ ਦੇ ਕੇਂਦਰ ਤੋਂ ਕਾਫੀ ਦੂਰ ਹੈ।

PunjabKesariਭਾਰਤੀ ਟੀਮ 'ਚ 13 ਮੁੱਕੇਬਾਜ਼ ਅਤੇ ਇਨ੍ਹੇ ਹੀ ਸਾਥੀ ਮੈਂਬਰ ਹਨ। ਟੀਮ ਇਟਲੀ ਦੇ ਮੱਧ ਖੇਤਰ ਦੇ ਉਬਰੀਆ ਸਥਿਤ ਪਹਾੜੀ ਸ਼ਹਿਰ ਅਸਿਸੀ 'ਚ ਅਭਿਆਸ ਕਰ ਰਹੀ ਹੈ। ਇਟਲੀ 'ਚ ਕੋਰੋਨੋਵਾਇਰਸ ਦਾ ਕਹਿਰ ਉੱਤਰੀ ਲੋਮਬਾਰਡੀ ਖੇਤਰ 'ਚ ਹੈ ਜਿੱਥੇ ਇਸ ਕੋਰੋਨਾਵਾਇਰਸ ਨਾਲ 7  ਲੋਕਾਂ ਦੀ ਮੌਤ ਹੋ ਗਈ ਹੈ ਜਦ ਕਿ 229 ਲੋਕ ਪ੍ਰਭਵਿਤ ਹਨ। ਭਾਰਤੀ ਟੀਮ ਦੇ ਹਾਈ ਪਰਫਾਰਮੈਂਸ ਨਿਦੇਸ਼ਕ ਸੈਂਟਿਆਗੋ ਨੀਵਾ ਨੇ ਅਸਿਸੀ ਵਲੋਂ ਕਿਹਾ, ''ਅਸੀਂ ਅਸਿਸੀ 'ਚ ਬਣੇ ਰਹਾਂਗੇ, ਸਾਨੂੰ ਕੱਲ ਵੀ ਅਭਿਆਸ ਕਰਨਾ ਹੈ। ਜਦੋਂ ਅਸੀਂ ਇਟਲੀ 'ਚ ਕੋਰੋਨਾਵਾਇਰਸ ਦੇ ਪ੍ਰਸਾਰ ਦੇ ਬਾਰੇ 'ਚ ਸੁਣਿਆ ਤਾਂ ਚਿੰਤਤ ਹੋ ਗਏ ਸਨ ਪਰ ਸਾਨੂੰ ਪਤਾ ਹੈ ਕਿ ਅਸੀਂ ਉਥੋਂ ਕਾਫ਼ੀ ਦੂਰ ਹਾਂ। ਉਨ੍ਹਾਂ ਨੇ ਕਿਹਾ,  ''ਅਸੀਂ ਇਟਲੀ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਅਤੇ ਮਹਿਸੂਸ ਕੀਤਾ ਕਿ ਅਜੇ ਸਾਡੇ ਲਈ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।


Related News