ਭਾਰਤੀ ਮੁੱਕੇਬਾਜ਼ਾਂ ਨੇ ਸਰਬੀਆ ''ਚ ਚਾਰ ਚਾਂਦੀ ਸਮੇਤ ਜਿੱਤੇ ਪੰਜ ਤਮਗੇ

Tuesday, Jul 16, 2019 - 02:03 PM (IST)

ਭਾਰਤੀ ਮੁੱਕੇਬਾਜ਼ਾਂ ਨੇ ਸਰਬੀਆ ''ਚ ਚਾਰ ਚਾਂਦੀ ਸਮੇਤ ਜਿੱਤੇ ਪੰਜ ਤਮਗੇ

ਸਪੋਰਟਸ ਡੈਸਕ— ਭਾਰਤੀ ਯੁਵਾ ਮੁੱਕੇਬਾਜ਼ਾਂ ਨੇ ਸਰਬੀਆ 'ਚ 37ਵੇਂ ਗੋਲਡਨ ਗਲਵ ਆਫ ਵੋਜਵੋਡੀਨਾ ਕੌਮਾਂਤਰੀ ਟੂਰਨਾਮੈਂਟ 'ਚ ਚਾਰ ਚਾਂਦੀ ਅਤੇ ਇਕ ਕਾਂਸੀ ਸਮੇਤ ਕੁਲ ਪੰਜ ਤਮਗੇ ਜਿੱਤੇ। ਸੇਲਾਏ ਸੋਏ (49 ਕਿਲੋਗ੍ਰਾਮ), ਬਿਲੋਟਸੋਨ ਐੱਲ. ਸਿੰਘ (56 ਕਿਲੋਗ੍ਰਾਮ), ਅਜੇ ਕੁਮਾਰ (60 ਕਿਲੋਗ੍ਰਾਮ) ਅਤੇ ਵਿਜੇਦੀਪ (69 ਕਿਲੋਗ੍ਰਾਮ) ਨੂੰ ਫਾਈਨਲ 'ਚ ਹਾਰ ਕੇ ਚਾਂਦੀ ਨਾਲ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਹਰਸ਼ ਗਿੱਲ (91 ਕਿਲੋਗ੍ਰਾਮ) ਨੇ ਕਾਂਸੀ ਤਮਗਾ ਜਿੱਤਿਆ। ਟੂਰਨਾਮੈਂਟ 'ਚ ਅਰਜਨਟੀਨਾ, ਬ੍ਰਾਜ਼ੀਲ, ਬੁਲਗਾਰੀਆ ਅਤੇ ਕ੍ਰੋਏਸ਼ੀਆ ਸਮੇਤ 22 ਦੇਸ਼ਾਂ ਨੇ ਹਿੱਸਾ ਲਿਆ।


author

Tarsem Singh

Content Editor

Related News