ਮੁੱਕੇਬਾਜ਼ ਮਨਦੀਪ ਨੇ ਆਪਣਾ ਪੇਸ਼ੇਵਰ ਮੁਕਾਬਲਾ ਜਿੱਤਿਆ

Monday, Aug 09, 2021 - 04:42 PM (IST)

ਮੁੱਕੇਬਾਜ਼ ਮਨਦੀਪ ਨੇ ਆਪਣਾ ਪੇਸ਼ੇਵਰ ਮੁਕਾਬਲਾ ਜਿੱਤਿਆ

ਤਾਂਪਾ (ਫਲੋਰਿਡਾ), ਭਾਸ਼ਾ— ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਸਥਾਨਕ ਖਿਡਾਰੀ ਡੇਵੋਨ ਲਿਰਾ ਨੂੰ ਤਕਨੀਕੀ ਨਾਕਆਊਟ ’ਚ ਹਰਾ ਕੇ ਆਪਣਾ ਦੂਜਾ ਪੇਸ਼ੇਵਰ ਮੁਕਾਬਲਾ ਜਿੱਤਿਆ। ਇਹ 27 ਸਾਲਾ ਮੁੱਕੇਬਾਜ਼ ਏਸ਼ੀਆਈ ਚੈਂਪੀਅਨਸ਼ਿਪ 2013 ਤੇ ਰਾਸ਼ਟਰਮੰਡਲ ਖੇਡ 2014 ਦਾ ਚਾਂਦੀ ਤਮਗ਼ਾ ਜੇਤੂ ਹੈ। 

ਮਨਦੀਪ ਇਸ ਸਾਲ ਮਾਰਚ ’ਚ ਪੇਸ਼ੇਵਰ ਬਣੇ। ਭਾਰਤੀ ਮੁੱਕੇਬਾਜ਼ ਨੇ ਲਾਈਟਵੇਟ (61 ਕਿਲੋਗ੍ਰਾਮ) ਵਰਗ ਦੇ ਚਾਰ ਦੌਰ ਦੇ ਮੁਕਾਬਲੇ ’ਚ ਦੂਜੇ ਦੌਰ ’ਚ ਨਾਕਆਊਟ ਨਾਲ ਜਿੱਤ ਦਰਜ ਕੀਤੀ। ਮਨਦੀਪ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਐਮੇਚਿਓਰ ’ਚ 69 ਕਿਲੋਗ੍ਰਾਮ ’ਚ ਖੇਡਦਾ ਸੀ ਤੇ ਮੈਂ ਨਵੇਂ ਭਾਰ ਵਰਗ ’ਚ ਫਿੱਟ ਹੋਣ ਲਈ ਆਪਣਾ ਵਜ਼ਨ ਘੱਟ ਕੀਤਾ ਤੇ ਮੈਂ ਇਸ ਤੋਂ ਖੁਸ਼ ਹਾਂ।’’ ਮਨਦੀਪ ਨੇ ਪੇਸ਼ੇਵਰ ਮੁੱਕੇਬਾਜ਼ੀ ’ਚ ਆਪਣੇ ਡੈਬਿਊ ਪਿਛਲੇ ਮੁਕਾਬਲੇ ’ਚ ਅਰਜਨਟੀਨਾ ਦੇ ਲੁਸੀਆਨੋ ਰਾਮੋਸ ਨੂੰ ਹਰਾਇਆ ਸੀ।


author

Tarsem Singh

Content Editor

Related News