IND vs WI 1st Test : ਭਾਰਤ ਲਈ ਵੱਡਾ ਝਟਕਾ, 5 ਓਵਰਾਂ 'ਚ ਡਿੱਗੀਆਂ 2 ਵਿਕਟਾਂ
Thursday, Aug 22, 2019 - 08:21 PM (IST)

ਨਾਰਥ ਸਾਊਂਡ— ਵੈਸਟਇੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੇ ਭਾਰਤ ਖਿਲਾਫ ਪਹਿਲੇ ਟੈਸਟ ਕ੍ਰਿਕਟ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਭਾਰਤ ਨੇ ਪੰਜ ਓਵਰਾਂ 'ਚ ਦੋ ਵਿਕੇਟ ਗੁਆ ਕੇ 7 ਦੌੜਾਂ ਬਣਾ ਲਈਆਂ ਹਨ।
ਭਾਰਤ ਨੇ ਅਜਿੰਕਿਆ ਰਹਾਣੇ 'ਤੇ ਭਰੋਸਾ ਜਤਾਇਆ ਹੈ ਤੇ ਉਨ੍ਹਾਂ ਨੂੰ ਆਖਰੀ ਇਲੈਵਨ 'ਚ ਰੱਖਿਆ ਗਿਆ ਹੈ ਜਦਕਿ ਰੋਹਿਤ ਸ਼ਰਮਾ ਟੀਮ 'ਚ ਜਗ੍ਹਾ ਨਹੀਂ ਬਣਾ ਪਾਏ ਹਨ। ਉਨ੍ਹਾਂ ਤੋਂ ਇਲਾਵਾ ਰਵਿਚੰਦਰ ਅਸ਼ਵਿਨ, ਰਿੱਧੀਮਾਨ ਸਾਹਾ, ਕੁਲਦੀਪ ਯਾਦਵ ਤੇ ਉਮੇਸ਼ ਯਾਦਵ ਵੀ ਆਖਰੀ ਇਲੈਵਨ 'ਚ ਸ਼ਾਮਲ ਨਹੀਂ ਹਨ। ਮਯੰਕ ਅਗਰਵਾਲ ਤੇ ਕੇ ਐਲ ਰਾਹੁਲ ਪਾਰੀ ਦੀ ਸ਼ੁਰੂਆਤ ਕਰਨਗੇ ਜਦਕਿ ਛੇਵੇਂ ਨੰਬਰ 'ਤੇ ਰੋਹਿਤ ਦੀ ਜਗ੍ਹਾ ਹਨੁਮਾ ਵਿਹਾਰੀ ਨੂੰ ਪਹਿਲ ਦਿੱਤੀ ਗਈ ਹੈ। ਵਿਕਟ ਕੀਪਰ ਲਈ ਰੀਸ਼ਭ ਪੰਤ ਪ੍ਰਬੰਧਨ ਦੀ ਪਹਿਲੀ ਪਸੰਦ ਰਹੇ ਜਦਕਿ ਰਵਿੰਦ ਜੜੇਜਾ ਆਖਰੀ ਇਲੈਵਨ 'ਚ ਸ਼ਾਮਲ ਇਕਲੌਤੇ ਸਪੀਨਰ ਹਨ। ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ਮੀ ਦੇ ਰੂਪ 'ਚ ਟੀਮ 'ਚ ਤਿੰਨ ਗੇਂਦਬਾਜ਼ ਰੱਖੇ ਗਏ ਹਨ। ਵੈਸਟਇੰਡੀਜ਼ ਵਲੋਂ ਬੱਲੇਬਾਜ਼ ਸਮਰਥ ਬਰੂਕਸ ਟੈਸਟ ਕ੍ਰਿਕਟ 'ਚ ਸ਼ੁਰੂਆਤ ਕਰਨਗੇ।