ਭਾਰਤੀ ਐਮੇਚਿਓਰ ਗੋਲਫਰ ਸ਼ੌਰਿਆ ਦੱਖਣੀ ਅਫਰੀਕਾ ''ਚ ਟਾਪ 10 ''ਚ ਸ਼ਾਮਲ
Thursday, Feb 09, 2023 - 03:01 PM (IST)
ਮਾਲੇਲੇਨ : ਭਾਰਤ ਦਾ ਸ਼ੌਰਿਆ ਭੱਟਾਚਾਰਿਆ ਅਫਰੀਕੀ ਐਮੇਚਿਓਰ ਚੈਂਪੀਅਨਸ਼ਿਪ ਗੋਲਫ ਟੂਰਨਾਮੈਂਟ 'ਚ ਸ਼ੁਰੂਆਤੀ ਦੋ ਦੌਰ 'ਚ 72 ਅਤੇ 71 ਦਾ ਸਕੋਰ ਬਣਾ ਕੇ ਨੌਵੇਂ ਸਥਾਨ 'ਤੇ ਰਿਹਾ। ਮੌਜੂਦਾ ਬ੍ਰਿਟਿਸ਼ ਚੈਂਪੀਅਨ ਐਮੇਚਿਓਰ ਐਲਡਰਿਕ ਪੋਟਗੀਟਰ ਸਿਖਰ 'ਤੇ ਹੈ। ਉਸਦਾ ਕੁੱਲ ਸਕੋਰ ਅੱਠ ਅੰਡਰ ਹੈ। ਮਿਲਿੰਦ ਸੋਨੀ (81 ਅਤੇ 75), ਵਿਨਮਰਾ ਆਨੰਦ (74 ਅਤੇ 82) ਅਤੇ ਹਰੀਮੋਹਨ ਸਿੰਘ (79 ਅਤੇ 88) ਨੇ ਟੂਰਨਾਮੈਂਟ ਵਿੱਚ ਨਿਰਾਸ਼ ਕੀਤਾ।
ਜ਼ਿਕਰਯੋਗ ਹੈ ਕਿ ਭਾਰਤ 'ਚ ਗੋਲਫਰ ਖੇਡ ਪਿਛਲੇ ਕੁਝ ਸਾਲਾਂ 'ਚ ਕਾਫੀ ਮਕਬੂਲ ਹੋ ਰਹੀ ਹੈ। ਭਾਰਤ 'ਚ ਇਸ ਦੇ ਅਨਿਰਬਾਨ ਲਾਹਿੜੀ, ਸ਼ੁਭੰਕਰ ਸ਼ਰਮਾ, ਜੀਵ ਮਿਲਖਾ ਸਿੰਘ, ਐਸ. ਪੀ. ਚੌਰਸੀਆ, ਅਰਜੁਨ ਅਟਵਾਲ, ਰਾਸ਼ਿਦ ਖਾਨ, ਗਗਨਜੀਤ ਭੁੱਲਰ, ਉਦਯਨ ਮਾਨੇ ਤੇ ਅਮਨ ਰਾਜ ਆਦਿ ਕਈ ਖਿਡਾਰੀਆਂ ਨੇ ਗੋਲਫ ਦੀ ਦੁਨੀਆ 'ਚ ਆਪਣਾ ਖਾਸ ਮੁਕਾਮ ਹਾਸਲ ਕੀਤਾ ਹੈ। ਇਸੇ ਤਰ੍ਹਾਂ ਅਦਿਤੀ ਅਸ਼ੋਕ, ਦੀਕਸ਼ਾ ਡਾਗਰ, ਸਮ੍ਰਿਤੀ ਮਿਹਰਾ, ਪ੍ਰਨਵੀ ਉਰਸ, ਅਮਨਦੀਪ ਦ੍ਰਾਲ, ਰਿਧੀਮਾ ਦਿਲਾਵਰੀ ਤੇ ਅਨਿਸ਼ਾ ਪਾਦੁਕੋਣ ਗੋਲਫ 'ਚ ਭਾਰਤ ਦੀਆਂ ਪ੍ਰਮੁੱਖ ਖਿਡਾਰਨਾਂ ਹਨ ਜਿਨ੍ਹਾਂ ਨੇ ਦੇਸ਼ ਤੇ ਵਿਦੇਸ਼ਾਂ 'ਚ ਕਾਫੀ ਨਾਮਣਾ ਖੱਟਿਆ ਹੈ।