ਇੰਡੀਅਨ ਏਅਰਫੋਰਸ ਨੇ ਟੀ. ਆਰ. ਏ. ਯੂ. ਐੱਫ. ਸੀ. ਨੂੰ ਡੂਰੰਡ ਕੱਪ ਟੂਰਨਾਮੈਂਟ 'ਚ 1-0 ਨਾਲ ਹਰਾਇਆ
Sunday, Aug 11, 2019 - 12:36 PM (IST)

ਕੋਲਕਾਤਾ— ਆਈਲੀਗ ਦੇ ਤਹਿਤ ਭਾਰਤੀ ਏਅਰਫੋਰਸ ਨੇ 129ਵੇਂ ਡੂਰੰਡ ਕੱਪ ਫੁੱਟਬਾਲ ਟੂਰਨਾਮੈਂਟ 'ਚ ਟੀ. ਆਰ. ਏ. ਯੂ. ਨੂੰ 1-0 ਨਾਲ ਹਰਾ ਕੇ ਵੱਡੇ ਉਲਟਫੇਰ ਕਰ ਦਿੱਤਾ ਹੈ। ਭਾਰਤੀ ਹਵਾਈ ਫੌਜ ਨਾਲ ਦੂਜੇ ਹਾਫ 'ਚ ਇੱਕ ਸਿਰਫ ਜੇਤੂ ਗੋਲ ਮੁਹੰਮਦ ਅਕੀਬ ਨੇ ਫ੍ਰੀ ਕਿੱਕ 'ਤੇ ਕੀਤਾ। ਇਸ ਜਿੱਤ ਤੋਂ ਭਾਰਤੀ ਹਵਾਈ ਫੌਜ ਦੇ ਗਰੁਪ ਡੀ 'ਚ ਤਿੰਨ ਅੰਕ ਹੋ ਗਏ ਹਨ। ਗੋਕੁਲਮ ਕੇਰਲ ਦੇ ਵੀ ਤਿੰਨ ਅੰਕ ਹਨ। ਇਨ੍ਹਾਂ ਦੋਨਾਂ ਦੇ ਵਿਚਾਲੇ 14 ਅਗਸਤ ਨੂ ਮੁਕਾਬਲਾ ਹੋਵੇਗਾ।
ਉਥੇ ਹੀ, ਗਰੁਪ ਏ ਦੇ ਮੈਚ 'ਚ ਆਰਮੀ ਰੈੱਡ ਨੇ ਪਿਛੜਣ ਤੋਂ ਬਾਅਦ ਵਾਪਸੀ ਕਰਕੇ ਜਮਸ਼ੇਦਪੁਰ ਐੱਫ. ਸੀ. ਨੂੰ 2-2 ਤੋਂ ਡ੍ਰਾ 'ਤੇ ਰੋਕਿਆ। ਆਰਮੀ ਰੇਡ ਦੇ ਵਲੋਂ ਸੁਰੇਸ਼ ਮੈਤੇਇ ਨੇ ਦੋ ਗੋਲ ਕੀਤੇ। ਜਮਸ਼ੇਦਪੁਰ ਲਈ ਵੀ ਦੋਨਾਂ ਗੋਲ ਵਿਮਲ ਕੁਮਾਰ ਨੇ ਦਾਗੇ। ਆਰਮੀ ਰੇਡ ਦੇ ਦੋ ਮੈਚਾਂ 'ਚ ਦੋ ਅੰਕ ਹਨ ਜਦ ਕਿ ਆਪਣੇ ਪਹਿਲਾਂ ਮੈਚ 'ਚ ਈਸਟ ਬੰਗਾਲ ਤੋਂ 0-6 ਤੋਂ ਕਰਾਰੀ ਹਾਰ ਝੇਲਣ ਵਾਲੇ ਜਮਸ਼ੇਦਪੁਰ ਨੇ ਆਪਣਾ ਖਾਤਾ ਖੋਲਿਆ। ਈਸਟ ਬੰਗਾਲ ਗਰੁਪ ਏ 'ਚ ਛੇ ਅੰਕ ਲੈ ਕੇ ਟਾਪ 'ਤੇ ਹੈ ਤੇ ਉਸ ਨੂੰ ਆਖਰੀ ਚਾਰ 'ਚ ਪੁੱਜਣ ਲਈ 14 ਅਗਸਤ ਨੂੰ ਬੈਂਗਲੁਰੂ ਐੱਫ. ਸੀ ਦੇ ਖਿਲਾਫ ਸਿਰਫ ਡ੍ਰਾ ਦੀ ਜ਼ਰੂਰਤ ਹੈ।