ਵਿਸ਼ਵ ਚੈਂਪੀਅਨਸ਼ਿਪ ''ਚ ਭਾਰਤ ਨੇ ਜਿੱਤਿਆ ਗੋਲਡ, ਰੁਦਰਾਕਸ਼-ਅਰਜੁਨ-ਕਿਰਨ ਦੀ ਤਿਕੜੀ ਨੇ ਚੀਨ ਨੂੰ ਦਿੱਤੀ ਮਾਤ
Sunday, Oct 16, 2022 - 07:51 PM (IST)
ਕਾਹਿਰਾ- ਰੁਦਰਾਕਸ਼ ਬਾਲਾਸਾਹਿਬ ਪਾਟਿਲ, ਕਿਰਨ ਅੰਕੁਸ਼ ਜਾਧਵ ਅਤੇ ਅਰਜੁਨ ਬਬੂਤਾ ਦੀ ਭਾਰਤੀ ਤਿਕੜੀ ਨੇ ਐਤਵਾਰ ਨੂੰ ਇੱਥੇ ਚੀਨ ਨੂੰ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਦੇ ਖਿਤਾਬੀ ਮੁਕਾਬਲੇ 'ਚ 16-10 ਨਾਲ ਹਰਾ ਕੇ ਆਈ. ਐੱਸ. ਐੱਸ. ਐੱਫ. (ISSF) ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਕੇ ਭਾਰਤ ਨੂੰ ਪੰਜਵਾਂ ਤਮਗਾ ਦਿਵਾਇਆ। ਸੀਨੀਅਰ ਪੱਧਰ 'ਤੇ ਪਹਿਲੀ ਵਿਸ਼ਵ ਚੈਂਪੀਅਨਸ਼ਿਪ 'ਚ ਰੁਦਰਾਕਸ਼ ਦਾ ਇਹ ਦੂਜਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਉਸ ਨੇ 10 ਮੀਟਰ ਰਾਈਫਲ 'ਚ ਵਿਅਕਤੀਗਤ ਮੁਕਾਬਲੇ 'ਚ ਵੀ ਸੋਨ ਤਗਮਾ ਜਿੱਤਿਆ ਸੀ।
ਇਹ ਵੀ ਪੜ੍ਹੋ : T20 WC : ਸ਼੍ਰੀਲੰਕਾ ਦੀ ਕਰਾਰੀ ਹਾਰ, ਨਾਮੀਬੀਆ ਨੇ 55 ਦੌੜਾਂ ਨਾਲ ਦਰਜ ਕੀਤੀ ਜਿੱਤ
ਇਸ ਤੋਂ ਪਹਿਲਾਂ ਟੀਮ ਇੰਡੀਆ ਕੁਆਲੀਫਿਕੇਸ਼ਨ ਵਿੱਚ 628.5 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਹੀ ਸੀ, ਜਦਕਿ ਚੀਨ 629.4 ਦੇ ਸਕੋਰ ਨਾਲ ਸਿਖਰ 'ਤੇ ਸੀ। ਦੂਜੇ ਪਾਸੇ ਏਲਾਵੇਨਿਲ ਵਲਾਰੀਵਨ, ਮੇਹੁਲੀ ਘੋਸ਼ ਅਤੇ ਮੇਘਨਾ ਸੱਜਣਾਰ ਦੀ ਮਹਿਲਾ ਟੀਮ ਨੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਜਰਮਨੀ ਨੂੰ 17-11 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਕੁਆਲੀਫਿਕੇਸ਼ਨ ਵਿੱਚ ਭਾਰਤੀ ਮਹਿਲਾ 630.0 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ ਜਦਕਿ ਜਰਮਨੀ (628.6) ਚੌਥੇ ਸਥਾਨ ’ਤੇ ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।