ਭਾਰਤ ਨੇ ਰਚਿਆ ਇਤਿਹਾਸ ; ਸ਼ਤਰੰਜ ਓਲੰਪਿਆਡ ''ਚ ਦੋਵੇਂ ਪੁਰਸ਼ ਤੇ ਮਹਿਲਾ ਟੀਮਾਂ ਨੇ ਜਿੱਤਿਆ Gold

Monday, Sep 23, 2024 - 04:35 AM (IST)

ਸਪੋਰਟਸ ਡੈਸਕ– ਭਾਰਤੀ ਸ਼ਤਰੰਜ ਟੀਮ ਨੇ 45ਵੇਂ ਫਿਡੇ ਵਿਸ਼ਵ ਸ਼ਤਰੰਜ ਓਲੰਪਿਆਡ ਦੇ ਮਹਿਲਾ ਤੇ ਪੁਰਸ਼ ਦੋਵਾਂ ਵਰਗਾਂ ਦੇ ਖਿਤਾਬ ਆਪਣੇ ਨਾਂ ਕਰਦੇ ਹੋਏ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਪਿਛਲੀ ਵਾਰ 2022 ਵਿਚ ਭਾਰਤ ਨੇ ਦੋਵਾਂ ਹੀ ਵਰਗਾਂ ਵਿਚ ਕਾਂਸੀ ਤਮਗਾ ਆਪਣੇ ਨਾਂ ਕੀਤਾ ਸੀ ਤੇ ਇਸ ਵਾਰ ਭਾਰਤ ਨੇ ਦੋਵੇਂ ਸੋਨ ਤਮਗੇ ਆਪਣੇ ਨਾਂ ਕਰਦੇ ਹੋਏ ਰੂਸ ਤੇ ਚੀਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

🇮🇳 India wins the 45th FIDE #ChessOlympiad! 🏆 ♟️

Congratulations to Gukesh D, Praggnanandhaa R, Arjun Erigaisi, Vidit Gujrathi, Pentala Harikrishna and Srinath Narayanan (Captain)! 👏 👏

Gukesh D beats Vladimir Fedoseev, and Arjun Erigaisi prevails against Jan Subelj; India… pic.twitter.com/jOGrjwsyJc

— International Chess Federation (@FIDE_chess) September 22, 2024

ਪੁਰਸ਼ ਵਰਗ 'ਚ ਗੁਕੇਸ਼ ਤੇ ਅਰਜੁਨ ਦਾ ਅਦਭੁੱਤ ਪ੍ਰਦਰਸ਼ਨ
ਭਾਰਤ ਪੁਰਸ਼ ਵਰਗ ਵਿਚ ਆਖਰੀ ਰਾਊਂਡ ਸ਼ੁਰੂ ਹੋਣ ਤੋਂ ਪਹਿਲਾਂ ਹੀ 19 ਅੰਕ ਬਣਾ ਕੇ ਚੀਨ ਤੋਂ 2 ਅੰਕਾਂ ਨਾਲ ਅੱਗੇ ਸੀ ਤੇ ਅਜਿਹੇ 'ਚ ਆਖਰੀ ਰਾਊਂਡ ਵਿਚ ਸਲੋਵੇਨੀਆ ਨਾਲ ਖੇਡ ਰਹੇ ਭਾਰਤ ਨੂੰ ਸੋਨ ਤਮਗਾ ਪੱਕਾ ਕਰਨ ਲਈ ਸਿਰਫ ਡਰਾਅ ਦੀ ਲੋੜ ਸੀ। ਪਰ ਭਾਰਤ ਦੇ ਗੁਕੇਸ਼ ਦੀ ਵਲਾਦੀਮਿਰ ਫੇਡੋਸੀਵ ’ਤੇ, ਪ੍ਰਗਿਆਨਨੰਦਾ ਦੀ ਅੰਟੋਨ ਡੋਮਚੇਂਕੋਂ ’ਤੇ ਅਤੇ ਅਰਜੁਨ ਐਰਗਾਸੀ ਦੀ ਜਾਨ ਸੁਬਲਜ਼ ’ਤੇ ਜਿੱਤ ਤੋਂ ਬਾਅਦ ਵਿਦਿਤ ਗੁਜਰਾਤੀ ਦੇ ਸੇਬੇਨਿਕ ਨਾਲ ਖੇਡੇ ਗਏ ਡਰਾਅ ਦੇ ਕਾਰਨ 3.5-0.5 ਨਾਲ ਇਕਪਾਸੜ ਜਿੱਤ ਦੇ ਨਾਲ 21 ਰਿਕਾਰਡ ਅੰਕਾਂ ਨਾਲ ਭਾਰਤ ਨੇ ਸੋਨ ਤਮਗਾ ਆਪਣੇ ਨਾਂ ਕੀਤਾ।

PunjabKesari
 
ਪਹਿਲੇ ਬੋਰਡ ’ਤੇ ਗੁਕੇਸ਼ ਨੇ 10 ਰਾਊਂਡਾਂ ਵਿਚ 9 ਅੰਕ ਬਣਾ ਕੇ ਤੇ ਅਰਜੁਨ ਨੇ ਤੀਜੇ ਬੋਰਡ ’ਤੇ 11 ਵਿਚੋਂ 10 ਅੰਕ ਬਣਾ ਕੇ ਵਿਅਕਤੀਗਤ ਸੋਨ ਤਮਗਾ ਆਪਣੇ ਨਾਂ ਕੀਤਾ। ਉੱਥੇ ਹੀ ਵਿਦਿਤ ਗੁਜਰਾਤੀ ਨੇ ਚੌਥੇ ਬੋਰਡ ’ਤੇ 11 ਵਿਚੋਂ 10 ਅੰਕ ਬਣਾ ਕੇ ਵਿਅਕਤੀਗਤ ਸੋਨ ਤਮਗਾ ਆਪਣੇ ਨਾਂ ਕੀਤਾ ਹੈ। ਆਖਰੀ ਰਾਊਂਡ ਵਿਚ ਚੀਨ ਦੀ ਯੂ.ਐੱਸ.ਏ. ਹੱਥੋਂ ਹਾਰ ਦੇ ਕਾਰਨ ਭਾਰਤ ਨੇ ਰਿਕਾਰਡ 4 ਮੈਚ ਅੰਕਾਂ ਦੇ ਫਰਕ ਨਾਲ ਖਿਤਾਬ ਆਪਣੇ ਨਾਂ ਕੀਤਾ ਹੈ। ਅਰਜੁਨ ਹੁਣ 2797 ਫਿਡੇ ਰੇਟਿੰਗ ਨਾਲ ਦੁਨੀਆ ਦੇ ਤੀਜੇ ਨੰਬਰ ਤੇ ਗੁਕੇਸ਼ 2795 ਅੰਕਾਂ ਨਾਲ ਦੁਨੀਆ ਦੇ ਪੰਜਵੇਂ ਨੰਬਰ ਦਾ ਖਿਡਾਰੀ ਬਣ ਗਿਆ ਹੈ।

ਮਹਿਲਾ ਵਰਗ : ਲੈਅ ਵਿਚ ਪਰਤੀ ਹਰਿਕਾ ਤੇ ਦਿਵਿਆ, ਵੰਤਿਕਾ ਦਾ ਕਮਾਲ
ਮਹਿਲਾ ਵਰਗ ਵਿਚ ਭਾਰਤ ਆਖਰੀ ਰਾਊਂਡ ਤੋਂ ਪਹਿਲਾਂ ਕਜ਼ਾਕਿਸਤਾਨ ਨਾਲ ਸਾਂਝੀ ਬੜ੍ਹਤ ’ਤੇ ਸੀ ਤੇ ਭਾਰਤ ਦੇ ਸਾਹਮਣੇ ਅਜ਼ਰਬੈਜਾਨ ਦੀ ਚੁਣੌਤੀ ਸੀ। ਟੀਮ ਦੀ ਚਿੰਤਾ ਲੈਅ ਵਿਚ ਨਜ਼ਰ ਨਾ ਆ ਰਹੀ ਚੋਟੀ ਦੀ ਖਿਡਾਰਨ ਹਰਿਕਾ ਦ੍ਰੋਣਾਵਲੀ ਸੀ, ਪਰ ਫਾਈਨਲ ਰਾਊਂਡ ਵਿਚ ਪਹਿਲੇ ਬੋਰਡ ’ਤੇ ਹਰਿਕਾ ਨੇ ਅਜ਼ਰਬੈਜ਼ਾਨ ਦੀ ਚੋਟੀ ਦਰਜਾ ਪ੍ਰਾਪਤ ਖਿਡਾਰਨ ਗੁਨਯ ਮਮਮਜ਼ਦਾ ਨੂੰ ਹਰਾਉਂਦੇ ਹੋਏ ਵਾਪਸੀ ਕੀਤੀ ਤਾਂ ਤੀਜੇ ਬੋਰਡ ’ਤੇ ਦਿਵਿਆ ਦੇਸ਼ਮੁਖ ਨੇ ਗੋਵਹਾਰ ਬੀ ਤੇ ਚੌਥੇ ਬੋਰਡ ’ਤੇ ਵੰਤਿਕਾ ਅਗਰਵਾਲ ਨੇ ਖਨਿਮ ਬਾਲਜਾਏਵਾ ਨੂੰ ਹਰਾਉਂਦੇ ਹੋਏ ਭਾਰਤ ਨੂੰ 3-0 ਨਾਲ ਅੱਗੇ ਕਰ ਦਿੱਤਾ ਤੇ ਦੂਜੇ ਬੋਰਡ ’ਤੇ ਵੈਸ਼ਾਲੀ ਨੇ ਆਪਣੀ ਬਾਜ਼ੀ ਓਲਵੀਏਵਾ ਐੱਫ. ਨਾਲ ਡਰਾਅ ਖੇਡਦੇ ਹੋਏ ਟੀਮ ਨੂੰ 3.5-0.5 ਦੀ ਵੱਡੀ ਜਿੱਤ ਦਿਵਾ ਦਿੱਤੀ। 

PunjabKesari

ਕਜ਼ਾਕਿਸਤਾਨ ਤੇ ਯੂ.ਐੱਸ.ਏ. ਵਿਚਾਲੇ ਮੈਚ ਡਰਾਅ ਹੋਣ ਕਾਰਨ ਭਾਰਤ ਨੇ 19 ਅੰਕਾਂ ਨਾਲ ਖਿਤਾਬ ਆਪਣੇ ਨਾਂ ਕਰ ਲਿਆ। ਭਾਰਤ ਲਈ ਦਿਵਿਆ ਦੇਸ਼ਮੁਖ ਨੇ ਤੀਜੇ ਬੋਰਡ ’ਤੇ ਬਿਹਤਰੀਨ ਖੇਡ ਦਿਖਾਈ ਤੇ 11 ਰਾਊਂਡਾਂ ਵਿਚ 9.5 ਅੰਕਾਂ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ ਹੈ ਜਦਕਿ ਚੌਥੇ ਬੋਰਡ ’ਤੇ ਵੰਤਿਕਾ ਅਗਰਵਾਲ ਨੇ 9 ਰਾਊਂਡਾਂ ਵਿਚ 7.5 ਅੰਕ ਬਣਾ ਕੇ ਸੋਨ ਤਮਗਾ ਜਿੱਤਿਆ। ਵੰਤਿਕਾ ਹੁਣ ਲਾਈਵ ਰੇਟਿੰਗ ਵਿਚ ਮਹਿਲਾ ਵਿਸ਼ਵ ਰੈਂਕਿੰਗ ਵਿਚ 2500 ਅੰਕਾਂ ਨਾਲ 11ਵੇਂ ਤੇ ਭਾਰਤ ਵਿਚ ਹੰਪੀ ਤੋਂ ਬਾਅਦ ਦੂਜੇ ਨੰਬਰ ਦੀ ਖਿਡਾਰਨ ਬਣ ਗਈ ਹੈ।

ਪੁਰਸ਼ ਵਰਗ ਵਿਚ ਯੂ.ਐੱਸ.ਏ. ਨੇ ਚੀਨ ਨੂੰ 2.5-1.5 ਨਾਲ ਹਰਾਉਂਦੇ ਹੋਏ ਚਾਂਦੀ ਤੇ ਸਾਬਕਾ ਜੇਤੂ ਉਜ਼ਬੇਕਿਸਤਾਨ ਨੇ ਫਰਾਂਸ ਨੂੰ 2.5 ਨਾਲ ਹਰਾ ਕੇ ਕਾਂਸੀ ਤਮਗਾ ਆਪਣੇ ਨਾਂ ਕੀਤਾ ਹੈ। ਮਹਿਲਾ ਵਰਗ ਵਿਚ ਯੂ.ਐੱਸ.ਏ. ਤੇ ਕਜ਼ਾਕਿਸਤਾਨ ਵਿਚਾਲੇ ਮੁਕਾਬਲਾ 2-2 ਨਾਲ ਬਰਾਬਰੀ ’ਤੇ ਰਿਹਾ ਤੇ ਕਜ਼ਾਕਿਸਤਾਨ ਨੇ 18 ਅੰਕਾਂ ਨਾਲ ਚਾਂਦੀ ਤੇ ਯੂ.ਐੱਸ.ਏ. ਨੇ 17 ਅੰਕਾਂ ’ਤੇ ਬਿਹਤਰ ਟਾਈਬ੍ਰੇਕ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News