ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ ਮਹਿਲਾ ਟੀਮ ਈਵੈਂਟ ''ਚ ਭਾਰਤ ਨੇ ਜਿੱਤਿਆ ਪਹਿਲਾ ਤਮਗਾ

Wednesday, Oct 09, 2024 - 06:17 PM (IST)

ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ ਮਹਿਲਾ ਟੀਮ ਈਵੈਂਟ ''ਚ ਭਾਰਤ ਨੇ ਜਿੱਤਿਆ ਪਹਿਲਾ ਤਮਗਾ

ਅਸਤਾਨਾ (ਕਜ਼ਾਕਿਸਤਾਨ), (ਭਾਸ਼ਾ) ਭਾਰਤੀ ਮਹਿਲਾ ਟੇਬਲ ਟੈਨਿਸ ਖਿਡਾਰਨਾਂ ਨੇ ਇੱਥੇ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ, ਜੋ ਇਸ ਈਵੈਂਟ 'ਚ ਉਨ੍ਹਾਂ ਦਾ ਪਹਿਲਾ ਤਮਗਾ ਹੈ। ਭਾਰਤੀ ਟੀਮ ਸੈਮੀਫਾਈਨਲ 'ਚ ਜਾਪਾਨ ਤੋਂ 3-1 ਨਾਲ ਹਾਰ ਗਈ ਸੀ। ਏਸ਼ੀਆਈ ਚੈਂਪੀਅਨਸ਼ਿਪ 'ਚ ਮਹਿਲਾ ਟੀਮ ਈਵੈਂਟ 'ਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਭਾਰਤ ਦੀ ਅਹਿਕਾ ਮੁਖਰਜੀ ਨੇ ਜਾਪਾਨ ਦੀ ਮੀਵਾ ਹਰੀਮੋਟੋ ਨੂੰ ਸਖ਼ਤ ਮੁਕਾਬਲਾ ਦਿੱਤਾ ਪਰ 8-11, 11-9, 8-11, 13-11, 7-11 ਨਾਲ ਹਾਰ ਗਈ। ਜਦੋਂ ਕਿ ਮਨਿਕਾ ਬੱਤਰਾ ਨੇ ਦੂਜੇ ਮੈਚ ਵਿੱਚ ਸਤਸੁਕੀ ਓਏਡੋ ਨੂੰ 11-6, 11-5, 11- 8 ਨਾਲ ਹਰਾਇਆ। ਅਗਲੇ ਮੈਚ ਵਿੱਚ ਸੁਤੀਰਥ ਮੁਖਰਜੀ ਨੂੰ ਜਾਪਾਨ ਦੀ ਮੀਮਾ ਇਟੋ ਨੇ 9-11, 11-4, 15-13 ਨਾਲ ਹਰਾਇਆ।  ਮਨਿਕਾ ਫੈਸਲਾਕੁੰਨ ਮੈਚ 'ਚ ਹਰੀਮੋਤੋ ਤੋਂ 3-11, 11-6, 2-11, 3-11 ਨਾਲ ਹਾਰ ਗਈ। 


author

Tarsem Singh

Content Editor

Related News