ਭਾਰਤ ਨੇ ਪੈਰਾ ਵਿਸ਼ਵ ਰੈਂਕਿੰਗ ਤੀਰਅੰਦਾਜ਼ੀ ’ਚ 2 ਸੋਨ ਤਮਗਿਆਂ ਸਮੇਤ 5 ਤਮਗੇ ਜਿੱਤੇ

Monday, Mar 01, 2021 - 03:11 AM (IST)

ਭਾਰਤ ਨੇ ਪੈਰਾ ਵਿਸ਼ਵ ਰੈਂਕਿੰਗ ਤੀਰਅੰਦਾਜ਼ੀ ’ਚ 2 ਸੋਨ ਤਮਗਿਆਂ ਸਮੇਤ 5 ਤਮਗੇ ਜਿੱਤੇ

ਨਵੀਂ ਦਿੱਲੀ– ਭਾਰਤੀ ਪੈਰਾ ਤੀਰਅੰਦਾਜ਼ ਰਾਕੇਸ਼ ਕੁਮਾਰ ਨੇ ਦੁਬਈ ਵਿਚ ਫਾਜ਼ਾ ਵਿਸ਼ਵ ਰੈਂਕਿੰਗ ਟੂਰਨਾਮੈਂਟ ਵਿਚ ਕੰਪਾਊਂਡ ਵਿਅਕਤੀਗਤ ਜਦਕਿ ਹਰਵਿੰਦਰ ਸਿੰਘ ਤੇ ਪੂਜਾ ਦੀ ਜੋੜੀ ਨੇ ਰਿਕਰਵ ਮਿਕਸਡ ਟੀਮ ਦਾ ਸੋਨ ਤਮਗਾ ਜਿੱਤਿਆ। ਰਾਕੇਸ਼ ਨੇ ਫਾਈਨਲ ਵਿਚ ਹਮਵਤਨ ਸ਼ਿਆਮ ਸੁੰਦਰ ਨੂੰ 143-135 ਨਾਲ ਹਰਾਇਆ ਜਦਕਿ ਸੈਮੀਫਾਈਨਲ ਵਿਚ ਉਸ ਨੇ ਤੁਰਕੀ ਦੇ ਅਗਿਆਨ ਨੂੰ 143-138 ਨਾਲ ਹਰਾਇਆ।

ਇਹ ਖ਼ਬਰ ਪੜ੍ਹੋ- ਨੀਦਰਲੈਂਡ ’ਚ ਪਾਕਿ ਤੋਂ ਲੂਣ ਦੇ ਕੰਟੇਨਰ ਵਿਚ ਆਈ 1.5 ਟਨ ਹੈਰੋਇਨ ਜ਼ਬਤ


ਹਰਵਿੰਦਰ ਤੇ ਪੂਜਾ ਨੇ ਫਾਈਨਲ ਵਿਚ ਤੁਰਕੀ ਦੀ ਦੁਨੀਆ ਦੀ ਨੰਬਰ ਇਕ ਜੋੜੀ ਨੂੰ ਹਰਾਇਆ। ਸ਼ਿਆਮ ਸੁੰਦਰ ਤੇ ਜਯੋਤੀ ਬਾਲਿਆਨ ਨੇ ਕੰਪਾਊਂਡ ਮਿਕਸਡ ਟੀਮ ਪ੍ਰਤੀਯੋਗਿਤਾ ਦਾ ਚਾਂਦੀ ਤਮਗਾ ਜਿੱਤਿਆ। ਇਨ੍ਹਾਂ ਦੋਵਾਂ ਨੇ ਵਿਅਕਤੀਗਤ ਪ੍ਰਤੀਯੋਗਿਤਾਵਾਂ ਵਿਚ ਵੀ ਚਾਂਦੀ ਤਮਗੇ ਜਿੱਤੇ। ਇਸ ਪ੍ਰਤੀਯੋਗਿਤਾ ਦੇ ਨਾਲ ਇਕ ਸਾਲ ਬਾਅਦ ਪੈਰਾ ਤੀਰਅੰਦਾਜ਼ੀ ਦੀ ਵਾਪਸੀ ਹੋ ਰਹੀ ਹੈ। ਪ੍ਰਤੀਯੋਗਿਤਾ ਵਿਚ 11 ਦੇਸ਼ਾਂ ਦੇ 70 ਤੀਰਅੰਦਾਜ਼ ਹਿੱਸਾ ਲੈ ਰਹੇ ਹਨ।
ਭਾਰਤੀ ਤੀਰਅੰਦਾਜ਼ੀ ਸੰਘ ਦੇ ਮੁਖੀ ਅਰਜੁਨ ਮੁੰਡਾ ਤੇ ਸੀਨੀਅਰ ਅਧਿਕਾਰੀ ਵਰਿੰਦਰ ਸਚਦੇਵਾ ਨੇ ਐਤਵਾਰ ਨੂੰ ਇੱਥੇ ਇਕ ਪ੍ਰੋਗਰਾਮ ਵਿਚ ਤੀਰਅੰਦਾਜ਼ਾਂ ਨੂੰ ਸਨਮਾਨਤ ਕੀਤਾ। ਮੁੰਡਾ ਨੇ ਉਮੀਦ ਜਤਾਈ ਕਿ ਭਾਰਤੀ ਤੀਰਅੰਦਾਜ਼ ਇਸ ਸਾਲ ਟੋਕੀਓ ਵਿਚ ਹੋਣ ਵਾਲੀਆਂ ਪੈਰਾਲੰਪਿਕ ਵਿਚ ਵੀ ਤਮਗੇ ਜਿੱਤਣ ਵਿਚ ਸਫਲ ਰਹਿਣਗੇ। ਇਸ ਮੌਕੇ ’ਤੇ ਧਾਕੜ ਨਿਸ਼ਾਨੇਬਾਜ਼ ਲਿੰਬਾ ਰਾਮ ਨੇ ਤੀਰਅੰਦਾਜ਼ਾਂ ਨੂੰ ਅੱਗੇ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News