ਭਾਰਤ ਨੇ ਏਸ਼ੀਆਈ ਏਅਰਗਨ ਨਿਸ਼ਾਨੇਬਾਜ਼ੀ ਵਿਚ ਜਿੱਤੇ 16 ਸੋਨ ਤਮਗੇ

Monday, Apr 01, 2019 - 05:38 PM (IST)

ਭਾਰਤ ਨੇ ਏਸ਼ੀਆਈ ਏਅਰਗਨ ਨਿਸ਼ਾਨੇਬਾਜ਼ੀ ਵਿਚ ਜਿੱਤੇ 16 ਸੋਨ ਤਮਗੇ

ਨਵੀਂ ਦਿੱਲੀ : ਭਾਰਤ ਨੇ ਆਪਣੇ ਨਿਸ਼ਾਨੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਤਾਈਪੇ ਦੇ ਤਾਈਯੁਆਨ ਵਿਚ ਸਮਾਪਤ ਹੋਈ 12ਵੀਂ ਏਸ਼ੀਆਈ ਏਅਰਗਨ ਚੈਂਪੀਅਨਸ਼ਿਪ ਵਿਚ 16 ਸੋਨ, 5 ਚਾਂਦੀ ਅਤੇ 4 ਕਾਂਸੀ ਸਮੇਤ ਕੁਲ 25 ਤਮਗੇ ਜਿੱਤ ਲਏ। ਯਸ਼ਵਰਧਨ ਅਤੇ ਸ਼੍ਰੇਆ ਅਗ੍ਰਵਾਲ ਨੇ 3-3 ਸੋਨ ਤਮਗੇ ਜਿੱਤੇ। ਪ੍ਰਤੀਯੋਗਿਤਾ ਦੇ ਆਖਰੀ ਦਿਨ ਸੋਮਵਾਰ ਨੂੰ ਯਸ਼ਵਰਧਨ ਨੇ 10 ਮੀਟਰ ਏਅਰ ਰਾਈਫਲ ਪੁਰਸ਼ ਜੂਨੀਅਰ ਮੁਕਾਬਲੇ ਵਿਚ ਅਤੇ ਸ਼੍ਰੇਆ ਨੇ ਮਹਿਲਾ ਜੂਨੀਅਰ ਮੁਕਾਬਲੇ 'ਚ ਸੋਨ ਤਮਗੇ ਜਿੱਤੇ। ਉਨ੍ਹਾਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਟੀਮ ਸੋਨ ਤਮਗੇ ਵੀ ਜਿੱਤੇ। ਯਸ਼ ਅਤੇ ਸ਼੍ਰੇਆ ਨੇ ਇਸ ਤੋਂ ਪਹਿਲਾਂ ਮਿਕਸਡ ਟੀਮ ਰਾਈਫਲ ਜੂਨੀਅਰ ਮੁਕਾਬਲਿਆਂ 'ਚ ਸੋਨ ਤਮਗੇ ਜਿੱਤੇ ਸੀ। 10 ਮੀਟਰ ਏਅਰ ਰਾਈਫਲ ਪੁਰਸ਼ ਜੂਨੀਅਰ ਮੁਕਾਬਲਿਆਂ ਵਿਚ ਭਾਰਤ ਨੇ ਸਾਰੇ ਤਮਗਿਆਂ ਦਾ ਕਲੀਨ ਸਵੀਪ ਕੀਤਾ। ਯਸ਼ ਨੇ 249.5 ਦੇ ਸਕੋਰ ਨਾਲ ਸੋਨ, ਕੇਵਲ ਪ੍ਰਜਾਪਤੀ ਨੇ 247.3 ਦੇ ਸਕੋਰ ਨਾਲ ਚਾਂਦੀ ਅਤੇ ਐਸ਼ਵਰਿਆ ਤੋਮਰ ਨੇ 226.1 ਦੇ ਸਕੋਰ ਨਾਲ ਕਾਂਸੀ ਤਮਗਾ ਜਿੱਤਿਆ। ਸ਼੍ਰੇਆ ਨੇ 252.5 ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ ਜਦਕਿ ਮੇਹੁਲੀ ਘੋਸ਼ ਨੇ 228.3 ਦੇ ਸਕੋਰ ਨਾਲ ਕਾਂਸੀ ਤਮਗਾ ਜਿੱਤਿਆ। ਕਵੀ ਚਕਰਵਰਤੀ ਨੂੰ ਚੌਥਾ ਸਥਾਨ ਮਿਲਿਆ ਪਰ ਸ਼੍ਰੇਆ, ਮੇਹੁਲੀ ਅਤੇ ਕਵੀ ਨੇ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤ ਲਿਆ। ਭਾਰਤ ਹੁਣ 5 ਅਪ੍ਰੈਲ ਤੋਂ ਯੂ. ਏ. ਈ. ਦੇ ਅਲ ਮਿਨ ਵਿਚ ਹੋਣ ਵਾਲੇ ਆਈ. ਐੱਸ. ਐੱਸ. ਐੱਫ. ਸ਼ਾਟਗਨ ਵਿਸ਼ਵ ਕੱਪ ਗੇੜ-2 ਵਿਚ ਹਿੱਸਾ ਲਏਗਾ।


Related News