INDW vs RSAW : ਗੇਂਦਬਾਜ਼ਾਂ ਨੇ ਕੀਤਾ ਨਿਰਾਸ਼, ਮੈਚ ਨਾਲ ਲੜੀ ਵੀ ਹਾਰਿਆ ਭਾਰਤ

03/15/2021 12:24:04 AM

ਲਖਨਊ– ਕਮਜ਼ੋਰ ਗੇਂਦਬਾਜ਼ੀ ਹਮਲਾ ਤੇ ਸੁਸਤ ਫੀਲਡਿੰਗ ਦਾ ਖਮਿਆਜ਼ਾ ਭਾਰਤੀ ਮਹਿਲਾ ਟੀਮ ਨੂੰ ਐਤਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਇੱਥੇ ਚੌਥਾ ਵਨ ਡੇ ਮੁਕਾਬਲਾ 7 ਵਿਕਟਾਂ ਨਾਲ ਹਾਰ ਦੇ ਰੂਪ ਵਿਚ ਚੁੱਕਣਾ ਪਿਆ। ਅਟਲ ਬਿਹਾਰੀ ਵਾਜਪੇਈ ਇਕਾਨਾ ਕੌਮਾਂਤਰੀ ਸਟੇਡੀਅਮ ’ਤੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 50 ਓਵਰਾਂ ਵਿਚ 4 ਵਿਕਟਾਂ ’ਤੇ 266 ਦੌੜਾਂ ਬਣਾਈਆਂ।

PunjabKesari

ਇਹ ਖ਼ਬਰ ਪੜ੍ਹੋ-  IND vs ENG : ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ


ਜਵਾਬ ਵਿਚ ਦੱਖਣੀ ਅਫਰੀਕਾ ਨੇ 48.4 ਓਵਰਾਂ ਵਿਚ 269 ਦੌੜਾਂ ਬਣਾ ਕੇ 5 ਮੈਚਾਂ ਦੀ ਵਨ ਡੇ ਲੜੀ 3-1 ਨਾਲ ਅਜੇਤੂ ਬੜ੍ਹਤ ਬਣਾ ਕੇ ਸੀਰੀਜ਼ ਆਪਣੇ ਨਾਂ ਕਰ ਲਈ। ਦੱਖਣੀ ਅਫਰੀਕਾ ਦਾ ਟੀਚੇ ਦਾ ਪਿੱਛਾ ਕਰਦੇ ਹੋਏ ਇਹ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਟੀਮ ਨੇ 2016 ਵਿਚ ਇੰਗਲੈਂਡ ਵਿਰੁੱਧ 263 ਦੌੜਾਂ ਦੇ ਟੀਚੇ ਨੂੰ ਬੌਣਾ ਸਾਬਤ ਕਰਦੇ ਹੋਏ ਜਿੱਤ ਹਾਸਲ ਕੀਤੀ ਸੀ। ਦਿਲਚਸਪ ਹੈ ਕਿ ਮੌਜੂਦਾ ਸੀਰੀਜ਼ ਵਿਚ ਹੁਣ ਤਕ ਹੋਏ 4 ਮੈਚਾਂ ਵਿਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਵਾਲੀ ਟੀਮ ਨੂੰ ਜਿੱਤ ਹਾਸਲ ਹੋਈ ਹੈ। ਇਹ ਮੌਕਾ ਖੁਸ਼ਕਿਸਮਤੀ ਨਾਲ ਮਹਿਮਾਨ ਟੀਮ ਨੂੰ 3 ਵਾਰ ਮਿਲਿਆ ਜਦਕਿ ਮੇਜ਼ਬਾਨ ਟੀਮ ਦੇ ਹਿੱਸੇ ਵਿਚ ਇਹ ਮੌਕਾ ਇਕ ਵਾਰ ਆਇਆ। ਦੋਵਾਂ ਟੀਮਾਂ ਵਿਚਾਲੇ ਇਹ ਪੰਜਵੀਂ ਦੋ-ਪੱਖੀ ਲੜੀ ਹੈ। ਇਸ ਤੋਂ ਪਹਿਲਾਂ ਭਾਰਤ ਤੇ ਦੱਖਣੀ ਅਫਰੀਕਾ ਨੇ ਦੋ-ਦੋ ਵਾਰ ਸੀਰੀਜ਼ ਜਿੱਤੀ ਹੈ।

PunjabKesari

ਇਹ ਖ਼ਬਰ ਪੜ੍ਹੋ- ਮੋਟੇਰਾ ਦੀ ਪਿੱਚ ਦੀ ਮਿਲੀ ‘ਔਸਤ ਰੇਟਿੰਗ’, ਟੀ20 ਕੌਮਾਂਤਰੀ ਲਈ ‘ਬਹੁਤ ਚੰਗੀ’ : ICC

PunjabKesari
ਇਸ ਤੋਂ ਪਹਿਲਾਂ ਪੂਨਮ ਰਾਓਤ (104 ਅਜੇਤੂ) ਦੇ ਸੈਂਕੜੇ ਤੇ ਹਰਮਨਪ੍ਰੀਤ ਕੌਰ (54) ਦੇ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਵਿਰੁੱਧ ਚਾਰ ਵਿਕਟਾਂ ’ਤੇ 266 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਮਹਿਲਾ ਟੀਮ ਨੇ ਸਮ੍ਰਿਤੀ ਮੰਧਾਨਾ (10) ਦੀ ਪਹਿਲੀ ਵਿਕਟ 5ਵੇਂ ਓਵਰ ਵਿਚ ਗੁਆਉਣ ਤੋਂ ਬਾਅਦ ਸੰਭਲ ਕੇ ਖੇਡਣਾ ਸ਼ੁਰੂ ਕੀਤਾ। ਨਵੀਂ ਬੱਲੇਬਾਜ਼ ਪੂਨਮ ਨੇ ਪ੍ਰਿਯਾ ਪੂਨੀਆ (32) ਨਾਲ ਖੇਡਦੇ ਹੋਏ ਟੀਮ ਦੇ ਸਕੋਰ ਨੂੰ 61 ਤਕ ਪਹੁੰਚਾਇਆ ਜਦਕਿ ਬਾਅਦ ਵਿਚ ਉਸ ਨੇ ਕਪਤਾਨ ਮਿਤਾਲੀ ਰਾਜ (45) ਨਾਲ 97 ਦੌੜਾਂ ਦੀ ਉਪਯੋਗੀ ਸਾਂਝੇਦਾਰੀ ਕੀਤੀ। ਮਿਤਾਲੀ ਦੇ ਆਊਟ ਹੋਣ ਤੋਂ ਬਾਅਦ ਕ੍ਰੀਜ਼ ’ਤੇ ਆਈ ਹਰਮਨਪ੍ਰੀਤ ਦੇ ਨਾਲ ਪੂਨਮ ਨੇ 88 ਦੌੜਾਂ ਟੀਮ ਦੇ ਸਕੋਰ 'ਚ ਜੋੜੀਆਂ। ਪੂਨਮ ਨੇ ਆਪਣੇ ਕਰੀਅਰ ਦਾ ਤੀਜਾ ਸੈਂਕੜਾ 123 ਗੇਂਦਾਂ ਖੇਡ ਕੇ 10 ਚੌਕਿਆਂ ਦੀ ਸਹਾਇਤਾ ਨਾਲ ਪੂਰਾ ਕੀਤਾ ਜਦਕਿ ਦੂਜੇ ਪਾਸੇ ’ਤੇ ਬੱਲੇਬਾਜ਼ੀ ਕਰ ਰਹੀ ਭਾਰਤੀ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਨੇ ਬੇਬਾਕ ਅੰਦਾਜ਼ ਵਿਚ ਮਹਿਮਾਨ ਗੇਂਦਬਾਜ਼ਾਂ ਦੀਆਂ ਬੱਖੀਆਂ ਉਧੇੜਦੇ ਹੋਏ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਵਿਚ ਇਕ ਜ਼ੋਰਦਾਰ ਛੱਕੇ ਤੋਂ ਇਲਾਵਾ 7 ਵਾਰ ਗੇਂਦ ਨੂੰ ਬਾਊਂਡਰੀ ਦੇ ਪਾਰ ਪਹੁੰਚਾਇਆ। ਇਹ ਹਰਮਨਪ੍ਰੀਤ ਕੌਰ ਦਾ 12ਵਾਂ ਅਰਧ ਸੈਂਕੜਾ ਸੀ। ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੇ ਹਾਲਾਂਕਿ ਮਹਿਲਾ ਵਨ ਡੇ ਕੌਮਾਂਤਰੀ ਕ੍ਰਿਕਟ ਵਿਚ 7000 ਦੌੜਾਂ ਪੂਰੀਆਂ ਕੀਤੀਆਂ। ਉਹ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ। ਮਿਤਾਲੀ ਨੇ ਇਹ ਰਿਕਾਰਡ ਆਪਣੇ 213ਵੇਂ ਇੰਟਰਨੈਸ਼ਨਲ ਮੈਚ ਵਿਚ ਬਣਾਇਆ। ਪਿਛਲੇ 3 ਮੁਕਾਬਲਿਆਂ ਵਿਚ ਭਾਰਤੀ ਟੀਮ ਲਈ ਖਤਰਨਾਕ ਸਾਬਤ ਹੋਣ ਵਾਲੀ ਸ਼ਬਨਮ ਇਸਮਾਇਲ ਅੱਜ ਭਾਰਤੀ ਲੜਕੀਆਂ ਦੇ ਨਿਸ਼ਾਨੇ ’ਤੇ ਰਹੀ, ਜਿਸ ਦੀਆਂ ਗੇਂਦਾਂ ਦੀ ਜਮ ਕੇ ਧੁਨਾਈ ਕੀਤੀ ਗਈ। ਦੱਖਣੀ ਅਫਰੀਕੀ ਗੇਂਦਬਾਜ਼ ਨੇ 10 ਓਵਰਾਂ ਵਿਚ 50 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ ਜਦਕਿ ਟੂਮੀ ਸ਼ੇਖੂਖੂਨਾ ਨੇ 63 ਦੌੜਾਂ ਦੇ ਕੇ 2 ਭਾਰਤੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News