ਮਹਿਲਾ ਵਿਸ਼ਵ ਕੱਪ : ਭਾਰਤੀ ਮਹਿਲਾਵਾਂ ਲਈ ਦੱਖਣੀ ਅਫਰੀਕਾ ਵਿਰੁੱਧ ਅੱਜ ''ਕਰੋ ਜਾਂ ਮਰੋ'' ਦਾ ਮੁਕਾਬਲਾ
Sunday, Mar 27, 2022 - 03:18 AM (IST)
ਕ੍ਰਈਸਟਚਰਚ- ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਿਚ ਅਸਫਲ ਰਹੀ ਭਾਰਤੀ ਟੀਮ ਆਈ. ਸੀ. ਸੀ. ਮਹਿਲਾ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਲਈ ਐਤਵਾਰ ਨੂੰ ਦੱਖਣੀ ਅਪਰੀਕਾ ਵਿਰੁੱਧ 'ਕਰੋ ਜਾਂ ਮਰੋ' ਦਾ ਮੁਕਾਬਲਾ ਖੇਡੇਗੀ। ਹੁਣ ਤੱਕ 2017 ਦੀ ਉਪ ਜੇਤੂ ਭਾਰਤੀ ਟੀਮ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਹੈ। 3 ਜਿੱਤਾਂ ਅਤੇ 3 ਹਾਰ ਦੇ ਨਾਲ ਉਹ 6 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ ਅਤੇ ਹੁਣ ਉਸ ਨੂੰ ਆਖਰੀ ਲੀਗ ਮੈਚ ਹਰ ਹਾਲ ਵਿਚ ਜਿੱਤਣਾ ਪਵੇਗਾ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਚੌਥੀ ਮਹਿਲਾ ਕ੍ਰਿਕਟਰ
ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਵਿਚਾਲੇ ਮੈਚ ਮੀਂਹ ਦੇ ਕਾਰਨ ਰੱਦ ਹੋਣ ਨਾਲ ਭਾਰਤ ਦੀਆਂ ਉਮੀਦਾਂ ਨੂੰ ਹੋਰ ਝਟਕਾ ਲੱਗਾ ਹੈ। ਵੈਸਟਇੰਡੀਜ਼ 7 ਅੰਕ ਲੈ ਕੇ ਉਸ ਤੋਂ ਉੱਪਰ ਨਿਕਲ ਗਿਆ ਹੈ। ਐਤਵਾਰ ਨੂੰ ਮੈਚ ਜਿੱਤਣ ਨਾਲ ਭਾਰਤ ਆਖਰੀ-4 ਵਿਚ ਪਹੁੰਚ ਜਾਵੇਗਾ ਕਿਉਂਕਿ ਉਸਦੀ ਨੈੱਟ ਰਨ ਰੇਟ ਪਲੱਸ 0.768 ਹੈ ਅਤੇ ਵੈਸਟਇੰਡੀਜ਼ ਦੀ ਮਾਈਨਸ 0.890 ਹੈ। ਇਹ ਮੈਚ ਹਾਰ ਜਾਣ 'ਤੇ ਭਾਰਤੀ ਟੀਮ ਇਕ ਹੀ ਸ਼ਕਲ ਵਿਚ ਸੈਮੀਫਾਈਨਲ ਵਿਚ ਪਹੁੰਚ ਸਕਦੀ ਹੈ ਕਿ ਇੰਗਲੈਂਡ ਆਪਣਾ ਆਖਰੀ ਲੀਗ ਮੈਚ ਬੰਗਲਾਦੇਸ਼ ਹੱਥੋਂ ਹਾਰ ਜਾਵੇ ਪਰ ਅਜਿਹਾ ਹੋਣਾ ਬੇਹੱਦ ਮੁਸ਼ਕਿਲ ਹੈ।
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਪਿਛਲੇ ਦੋ ਮੈਚਾਂ ਵਿਚ ਜਿੱਤ ਚੁੱਕੀ ਭਾਰਤੀ ਟੀਮ ਇਸ ਲੈਅ ਨੂੰ ਕਾਇਮ ਰੱਖਣ ਦੇ ਇਰਾਦੇ ਨਾਲ ਉੱਤਰੇਗੀ। ਬੰਗਲਾਦੇਸ਼ ਵਿਰੁੱਧ 110 ਦੌੜਾਂ ਨਾਲ ਮਿਲੀ ਜਿੱਤ ਵਿਚ ਵੀ ਭਾਰਤੀ ਬੱਲੇਬਾਜ਼ ਇਕ ਇਕਾਈ ਦੇ ਰੂਪ ਵਿਚ ਨਹੀਂ ਖੇਡੀਆਂ ਸਨ। ਕਪਤਾਨ ਮਿਤਾਲੀ ਰਾਜ ਬਾਖੂਬੀ ਜਾਣਦੀ ਹੈ ਕਿ ਦੱਖਣੀ ਅਫਰੀਕਾ ਦੀ ਦਮਦਾਰ ਗੇਂਦਬਾਜ਼ੀ ਵਿਰੁੱਧ ਉਸ ਨੂੰ ਇਸ ਵਿਚ ਸੁਧਾਰ ਕਰਨਾ ਪਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।