INDW v BANW : ''ਕਰੋ ਜਾਂ ਮਰੋ'' ਦੇ ਮੁਕਾਬਲੇ ''ਚ ਜਿੱਤ ਦੀ ਕੋਸ਼ਿਸ਼ ਕਰੇਗਾ ਭਾਰਤ
Tuesday, Mar 22, 2022 - 02:24 AM (IST)
ਹੈਮਿਲਟਨ- ਹੁਣ ਤੱਕ ਉਤਾਰ-ਚੜਾਅ ਵਾਲਾ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਨੂੰ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਣ ਲਈ ਬੰਗਲਾਦੇਸ਼ ਵਿਰੁੱਧ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਮੈਚ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ। ਭਾਰਤੀ ਟੀਮ ਅਜੇ ਤੱਕ ਨਿਰੰਤਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਉਸ ਨੇ 5 ਮੈਚਾਂ ਵਿਚੋਂ 2 ਮੈਚ ਜਿੱਤੇ ਹਨ ਪਰ ਉਸ ਨੂੰ 3 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਅਤੇ ਆਸਟਰੇਲੀਆ ਵਿਰੁੱਧ ਪਿਛਲੇ ਦੋਵੇਂ ਮੈਚਾਂ ਵਿਚ ਉਸ ਨੂੰ ਹਾਰ ਝੱਲਣੀ ਪਈ ਸੀ। ਭਾਰਤ ਦੀ ਪ੍ਰੇਸ਼ਾਨੀ ਇਹ ਹੈ ਕਿ ਟੀਮ ਇਕਾਈ ਦੇ ਤੌਰ 'ਤੇ ਪ੍ਰਦਰਸ਼ਨ ਨਹੀਂ ਕਰ ਪਾ ਰਹੀ ਹੈ। ਕਦੇ ਬੱਲੇਬਾਜ਼ ਚਲਦੀਆਂ ਹਨ ਤਾਂ ਗੇਂਦਬਾਜ਼ਾਂ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਪਾਉਂਦੀਆਂ ਅਤੇ ਜਦੋਂ ਗੇਂਦਬਾਜ਼ ਉਮੀਦਾਂ ਜਗਾਉਂਦੀਆਂ ਹਨ ਤਾਂ ਤਦ ਬੱਲੇਬਾਜ਼ ਅਸਫਲ ਹੋ ਜਾਂਦੀਆਂ ਹਨ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਪਾਕਿ ਨੇ ਵਿੰਡੀਜ਼ ਨੂੰ ਹਰਾ ਕੇ ਤੋੜਿਆ ਹਾਰ ਦਾ ਸਿਲਸਿਲਾ
ਆਸਟਰੇਲੀਆ ਵਿਰੁੱਧ ਪਿਛਲੇ ਮੈਚ ਵਿਚ ਬੱਲੇਬਾਜ਼ਾਂ ਨੇ ਚੰਗੀ ਖੇਡ ਦਿਖਾਈ ਪਰ ਗੇਂਦਬਾਜ਼ ਨਹੀਂ ਚੱਲੀਆਂ, ਜਿਸ ਨਾਲ ਆਸਟਰੇਲੀਆ ਟੀਮ ਨੇ 278 ਦੌੜਾਂ ਦਾ ਰਿਕਾਰਡ ਟੀਚਾ ਹਾਸਲ ਕਰ ਲਿਆ ਸੀ। ਉਸ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਭਾਰਤੀ ਟੀਮ 134 ਦੌੜਾਂ 'ਤੇ ਢੇਰ ਹੋ ਗਈ ਸੀ। ਭਾਰਤ ਨੇ ਪਿਛਲੇ ਮੈਚ ਵਿਚ ਆਲਰਾਊਂਡਰ ਦੀਪਤੀ ਸ਼ਰਮਾ ਨੂੰ ਬਾਹਰ ਕਰ ਕੇ ਸ਼ੈਫਾਲੀ ਵਰਮਾ ਨੂੰ ਮੌਕਾ ਦਿੱਤਾ ਸੀ ਪਰ ਇਸ ਨਾਲ ਕੋਈ ਫਾਇਦਾ ਨਹੀਂ ਹੋਇਆ। ਬੱਲੇਬਾਜ਼ੀ ਵਿਚ ਸ਼ਾਨਦਾਰ ਲੈਅ ਹਾਸਲ ਕਰਨ ਵਾਲੀ ਹਰਮਨਪ੍ਰੀਤ ਕੌਰ ਦਾ ਆਫ ਸਪਿਨਰ ਦੇ ਰੂਪ ਵਿਚ ਅਜੇ ਤੱਕ ਇਸਤੇਮਾਲ ਨਹੀਂ ਕੀਤਾ ਗਿਆ ਹੈ। ਇਹ ਦੇਖਣਾ ਪਵੇਗਾ ਕਿ ਬੰਗਲਾਦੇਸ਼ ਵਿਰੁੱਧ ਮਹੱਤਵਪੂਰਨ ਮੈਚ ਲਈ ਸ਼ੈਫਾਲੀ 'ਤੇ ਭਰੋਸਾ ਬਰਕਰਾਰ ਰੱਖਿਆ ਜਾਂਦਾ ਹੈ ਜਾਂ ਯਸਤਿਕਾ ਭਾਟੀਆ ਫਿਰ ਸਮ੍ਰਿਤੀ ਮੰਧਾਨਾ ਦੇ ਨਾਲ ਪਾਰੀ ਦਾ ਆਗਾਜ਼ ਕਰਦੀ ਹੈ।
ਇਹ ਖ਼ਬਰ ਪੜ੍ਹੋ- ਦਿੱਲੀ ਦੰਗਿਆਂ ’ਚ ਜਨਤਕ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਦੀ ਮੰਗ, ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ਫੈਸਲਾ ਟਾਲਿਆ
ਟੀਮ ਇਸ ਤਰ੍ਹਾਂ ਹਨ-
ਬੰਗਲਾਦੇਸ਼- ਨਿਗਾਰ ਸੁਲਤਾਨਾ (ਕਪਤਾਨ), ਸਲਮਾ ਖਾਤੂਨ, ਰੂਮਾਨਾ ਅਹਿਮਦ, ਫਰਗਨਾ ਹੱਕ, ਜਹਾਂਆਰਾ ਆਲਮ, ਸ਼ਮੀਮਾ ਸੁਲਤਾਨਾ, ਫਹੀਮਾ ਖਾਤੂਨ, ਰਿਤੂ ਮੋਨੀ, ਮੁਰਸ਼ਿਦਾ ਖਾਤੂਨ, ਨਾਹਿਦਾ ਅਖਤਰ, ਸ਼ਰਮਿਨ ਅਖਤਰ, ਲਤਾ ਮੰਡਲ, ਸ਼ੋਭਨਾ ਮੋਸਤਰੀ, ਫਰਿਹਾ ਤ੍ਰਿਸ਼ਣਾ, ਸੁਰੱਈਆ ਆਜਮਿਨ, ਸੰਜੀਦਾ ਅਖਤਰ ਮੇਘਲਾ।
ਭਾਰਤ- ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਰਿਚਾ ਘੋਸ਼, ਸਨੇਹ ਰਾਣਾ, ਝੂਲਨ ਗੋਸਵਾਮੀ, ਪੂਜਾ ਵਸਤਰਕਰ, ਮੇਘਨਾ ਸਿੰਘ, ਰੇਣੂਕਾ ਸਿੰਘ ਠਾਕੁਰ, ਤਾਨੀਆ ਭਾਟੀਆ (ਵਿਕਟਕੀਪਰ), ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।