ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਅੰਡਰ-17 ਮਹਿਲਾ ਟੀਮ ਦਾ ਖਿਤਾਬ ਜਿੱਤਿਆ
Sunday, Aug 03, 2025 - 11:00 AM (IST)

ਨਵੀਂ ਦਿੱਲੀ– ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਨੇ ਅੱਜ ਕਿਹਾ ਕਿ ਭਾਰਤ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਅੰਡਰ-17 ਮਹਿਲਾ ਟੀਮ ਦਾ ਖਿਤਾਬ ਜਿੱਤ ਲਿਆ ਹੈ। ਡਬਲਯੂ. ਐੱਫ. ਆਈ. ਨੇ ਸੋਸ਼ਲ ਮੀਡੀਆ ਮੰਚ ’ਤੇ ਇਹ ਐਲਾਨ ਕਰਦੇ ਹੋਏ ਲਿਖਿਆ ਕਿ ਭਾਰਤ ਨੇ 151 ਅੰਕਾਂ ਨਾਲ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਅੰਡਰ-17 ਮਹਿਲਾ ਟੀਮ ਦਾ ਖਿਤਾਬ ਜਿੱਤਿਆ ਹੈ। ਅਮਰੀਕਾ ਦੂਜੇ ਤੇ ਜਾਪਾਨ ਤੀਜੇ ਸਥਾਨ ’ਤੇ ਰਹੇ। ਭਾਰਤੀ ਨੌਜਵਾਨ ਪਹਿਲਵਾਨਾਂ ਲਈ ਇਹ ਮਾਣ ਦਾ ਪਲ ਹੈ।
ਡਲਲਯੂ. ਐੱਫ. ਆਈ. ਦੇ ਅਨੁਸਾਰ ਭਾਰਤੀ ਮਹਿਲਾ ਕਸ਼ਤੀ ਟੀਮ ਨੇ ਦੋ ਸੋਨ, ਤਿੰਨ ਚਾਂਦੀ ਤੇ ਇਕ ਕਾਂਸੀ ਸਮੇਤ ਕੁੱਲ ਛੇ ਤਮਗੇ ਜਿੱਤੇ। ਇਹ ਪ੍ਰਾਪਤੀ ਵਿਸ਼ਵ ਮੰਚ ’ਤੇ ਭਾਰਤ ਦੀ ਅੰਡਰ-17 ਮਹਿਲਾ ਕੁਸ਼ਤੀ ਟੀਮ ਦੀਆਂ ਲਗਾਤਾਰ ਦੋ ਇਤਿਹਾਸਕ ਜਿੱਤਾਂ ਦਾ ਪ੍ਰਤੀਕ ਹੈ। ਕੁੱਲ 151 ਅੰਕਾ ਨਾਲ ਭਾਰਤ ਨੇ ਕੁਸ਼ਤੀ ਦੀ ਧਾਕੜ ਟੀਮ ਅਮਰੀਕਾ ਨੂੰ ਪਛਾੜਿਆ। ਅਮਰੀਕਾ 142 ਅੰਕਾਂ ਨਾਲ ਦੂਜੇ ਤੇ ਜਾਪਾਨ ਨੇ 113 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।