ਨਿਊਜ਼ੀਲੈਂਡ ''ਤੇ ਵੱਡੀ ਜਿੱਤ ਨਾਲ ਭਾਰਤ ਅੰਡਰ-19 ਫਾਈਨਲ ''ਚ

Tuesday, Jan 07, 2020 - 09:55 PM (IST)

ਨਿਊਜ਼ੀਲੈਂਡ ''ਤੇ ਵੱਡੀ ਜਿੱਤ ਨਾਲ ਭਾਰਤ ਅੰਡਰ-19 ਫਾਈਨਲ ''ਚ

ਡਰਬਨ— ਸਲਾਮੀ ਜੋੜੀ ਦੀ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਅੰਡਰ-19 ਨੇ ਮੰਗਲਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ 120 ਦੌੜਾਂ ਨਾਲ ਹਰਾ ਕੇ ਚਾਰ ਦੇਸ਼ਾਂ ਦੇ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਭਾਰਤੀ ਟੀਮ ਨੇ ਇਸ ਦੇ ਨਾਲ ਹੀ 17 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਦੇ ਲਈ ਆਪਣੀ ਤਿਆਰੀਆਂ ਦਾ ਵੀ ਸਬੂਤ ਪੇਸ਼ ਕਰ ਦਿੱਤਾ। ਵੀਰ (71) ਤੇ ਤਿਲਕ ਵਰਮਾ (59) ਨੇ ਪਹਿਲੇ ਵਿਕਟ ਲਈ 135 ਦੌੜਾਂ ਜੋੜ ਕੇ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਸੀ। ਭਾਰਤੀ ਟੀਮ ਨੇ 50 ਓਵਰਾਂ 'ਚ 7 ਵਿਕਟਾਂ 'ਤੇ 252 ਦੌੜਾਂ ਬਣਾਈਆਂ।
ਇਸ ਦੇ ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 35.5 ਓਵਰ 'ਚ 132 ਦੌੜਾਂ 'ਤੇ ਢੇਰ ਹੋ ਗਈ। ਖੱਬੇ ਹੱਥ ਦੇ ਸੁਸ਼ਾਂਤ ਮਿਸ਼ਰਾ (35 ਦੌੜਾਂ 'ਤੇ 3 ਵਿਕਟਾਂ) ਨਾਲ ਸ਼ੁਰੂ 'ਚ ਹੀ ਕਰਾਰੇ ਝਟਕੇ ਦਿੱਤੇ, ਜਿਸ ਨਾਲ ਉਸਦੀ ਟੀਮ ਆਖਿਰ ਤਕ ਉੱਭਰ ਨਹੀਂ ਸਕੀ। ਖੱਬੇ ਹੱਥ ਦੇ ਸਪਿਨਰ ਅੰਕੋਲੇਕਰ (16 ਦੌੜਾਂ 'ਤੇ 3 ਵਿਕਟਾਂ) ਨੇ ਹੇਠਲੇ ਕ੍ਰਮ ਨੂੰ ਢੇਰ ਕਰਨ 'ਚ ਅਹਿਮ ਭੂਮੀਕਾ ਨਿਭਾਈ।


author

Gurdeep Singh

Content Editor

Related News