ਅਗਲੇ ਸਾਲ ਜੁਲਾਈ ’ਚ ਇੰਗਲੈਂਡ ’ਚ 3 ਮੈਚਾਂ ਦੀ ਟੀ20 ਅਤੇ ਵਨਡੇ ਸੀਰੀਜ਼ ਖੇਡੇਗਾ ਭਾਰਤ

Wednesday, Sep 08, 2021 - 04:17 PM (IST)

ਅਗਲੇ ਸਾਲ ਜੁਲਾਈ ’ਚ ਇੰਗਲੈਂਡ ’ਚ 3 ਮੈਚਾਂ ਦੀ ਟੀ20 ਅਤੇ ਵਨਡੇ ਸੀਰੀਜ਼ ਖੇਡੇਗਾ ਭਾਰਤ

ਲੰਡਨ (ਭਾਸ਼ਾ) : ਭਾਰਤੀ ਕ੍ਰਿਕਟ ਟੀਮ ਅਗਲੇ ਸਾਲ ਜੁਲਾਈ ਵਿਚ ਇੰਗਲੈਂਡ ਵਿਚ ਸੀਮਤ ਓਵਰਾਂ ਦੇ 6 ਕ੍ਰਿਕਟ ਮੁਕਾਬਲੇ ਖੇਡੇਗੀ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਨੇ 2022 ਦੇ ਘਰੇਲੂ ਅੰਤਰਰਾਸ਼ਟਰੀ ਕੈਲੰਡਰ ਦੀ ਘੋਸ਼ਣਾ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਭਾਰਤੀ ਟੀਮ ਅਜੇ ਇੰਗਲੈਂਡ ਖ਼ਿਲਾਫ਼ 5 ਟੈਸਟ ਦੀ ਸੀਰੀਜ਼ ਖੇਡ ਰਹੀ ਹੈ, ਜਿਸ ਦਾ 5ਵਾਂ ਅਤੇ ਆਖ਼ਰੀ ਟੈਸਟ 10 ਸਤੰਬਰ ਤੋਂ ਮੈਨਚੈਸਟਰ ਵਿਚ ਖੇਡਿਆ ਜਾਣਾ ਹੈ। ਹੋਰ ਦੌਰਿਆਂ ਦੇ ਉਲਟ ਇਸ ਵਾਰ ਕੋਵਿਡ-19 ਮਹਾਮਾਰੀ ਕਾਰਨ ਦੌਰੇ ਦੇ ਸਮੇਂ ਨੂੰ ਦੇਖਦੇ ਹੋਏ ਇਸ ਨੂੰ ਟੈਸਟ ਕ੍ਰਿਕਟ ਅਤੇ ਸੀਮਤ ਓਵਰਾਂ ਦੀ ਸੀਰੀਜ਼ ਵਿਚ ਵੰਡਿਆ ਗਿਆ ਹੈ। ਇੰਗਲੈਂਡ ਦੀ ਪੁਰਸ਼ ਟੀਮ ਜੁਲਾਈ ਵਿਚ ਭਾਰਤ ਖ਼ਿਲਾਫ਼ ਸੀਮਤ ਓਵਰਾਂ ਦੀ ਘਰੇਲੂ ਸੀਰੀਜ਼ ਖੇਡੇਗੀ ਅਤੇ ਫਿਰ ਦੱਖਣੀ ਅਫ਼ਰੀਕਾ ਨਾਲ ਭਿੜੇਗੀ।

ਇਹ ਵੀ ਪੜ੍ਹੋ: ਓਲੰਪਿਕ ਮੈਡਲ ਜੇਤੂਆਂ ਨੂੰ ਮੁੱਖ ਮੰਤਰੀ ਅੱਜ ਦੇਣਗੇ ਸ਼ਾਹੀ ਭੋਜ, ਕੈਪਟਨ ਖੁਦ ਤਿਆਰ ਕਰਨਗੇ ਪੁਲਾਅ ਤੇ ਚਿਕਨ

ਈ.ਸੀ.ਬੀ. ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ ਭਾਰਤ ਦੌਰੇ ਦੀ ਸ਼ੁਰੂਆਤ 1 ਜੁਲਾਈ ਨੂੰ ਓਲਡ ਟ੍ਰੈਫੋਰਡ ’ਤੇ ਟੀ20 ਅੰਤਰਰਾਸ਼ਟਰੀ ਮੁਕਾਬਲੇ ਨਾਲ ਕਰੇਗਾ। 2 ਹੋਰ ਟੀ20 ਮੁਕਾਬਲੇ ਟ੍ਰੈਂਟਬ੍ਰਿਜ (3 ਜੁਲਾਈ) ਅਤੇ ਏਜਿਆਸ ਬਾਊਲ (6 ਜੁਲਾਈ) ਵਿਚ ਖੇਡੇ ਜਾਣਗੇ। 3 ਮੈਚਾਂ ਦੀ ਵਨਡੇ ਸੀਰੀਜ਼ ਏਜਬਸਟਨ (9 ਜੁਲਾਈ), ਓਵਲ (12 ਜੁਲਾਈ) ਅਤੇ ਲਾਰਡਸ (14 ਜੁਲਾਈ) ਵਿਚ ਖੇਡੀ ਜਾਏਗੀ। ਜੋਅ ਰੂਟ ਦੀ ਟੈਸਟ ਟੀਮ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਦੀ ਸ਼ੁਰੂਆਤ 2 ਜੂਨ ਨੂੰ ਲਾਰਡਸ ’ਤੇ ਕਰੇਗੀ, ਜਦੋਂਕਿ ਹੋਰ 2 ਟੈਸਟ ਟ੍ਰੈਂਟਬ੍ਰਿਜ (10-14 ਜੂਨ) ਅਤੇ ਹੈਡਿੰਗਲੇ (23-27 ਜੂਨ) ਵਿਚ ਖੇਡੇ ਜਾਣਗੇ।

ਈ.ਸੀ.ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਟਾਮ ਹੈਰਿਸਨ ਨੇ ਕਿਹਾ, ‘ਇਹ ਕ੍ਰਿਕਟ ਦਾ ਸ਼ਾਨਦਾਰ ਸੀਜ਼ਨ ਹੋਵੇਗਾ ਅਤੇ ਇਸ ਗਰਮੀਆਂ ਵਿਚ ਮੈਦਾਨ ’ਤੇ ਦਰਸ਼ਕਾਂ ਦੀ ਵਾਪਸੀ ਸ਼ਾਨਦਾਰ ਹੋਵੇਗੀ।’ ਉਨ੍ਹਾਂ ਕਿਹਾ, ‘ਅਗਲੀਆਂ ਗਰਮੀਆਂ ਵਿਚ ਮੈਨੂੰ 3 ਸਿਖ਼ਰ ਪੱਧਰੀ ਪੁਰਸ਼ ਅੰਤਰਰਾਸ਼ਟਰੀ ਟੀਮਾਂ ਦੇ 2022 ਵਿਚ ਦੌਰੇ ਦੀ ਪੁਸ਼ਟੀ ਕਰਨ ਦੀ ਖ਼ੁਸ਼ੀ ਹੈ, ਜਿਸ ਦੀ ਸ਼ੁਰੂਆਤ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ਖ਼ਿਲਾਫ਼ 3 ਟੈਸਟ ਦੀ ਐਲਵੀ ਇੰਸ਼ੋਰੈਂਸ ਸੀਰੀਜ਼ ਨਾਲ ਹੋਵੇਗੀ।’ ਉਨ੍ਹਾਂ ਕਿਹਾ, ‘ਅਸੀਂ ਭਾਰਤੀ ਟੀਮਾਂ ਦੇ 2 ਸੀਮਤ ਓਵਰਾਂ ਦੀ ਸੀਰੀਜ਼ ਲਈ ਪਰਤਣ ਨੂੰ ਲੈ ਕੇ ਉਤਸ਼ਾਹਿਤ ਹਨ, ਜਿਸ ਦੇ ਬਾਅਦ ਅਸੀਂ 3 ਟੈਸਟ ਸਮੇਤ 3 ਫਾਰਮੈਟਾਂ ਵਿਚ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਕਰਾਂਗੇ।’

ਇਹ ਵੀ ਪੜ੍ਹੋ: ਬੁਮਰਾਹ ਆਈ.ਸੀ.ਸੀ. ਟੈਸਟ ਰੈਂਕਿੰਗ ’ਚ 9ਵੇਂ ਸਥਾਨ ’ਤੇ ਪੁੱਜੇ

ਭਾਰਤ ਦੇ 2022 ਵਿਚ ਇੰਗਲੈਂਡ ਦੌਰੇ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ।
ਟੀ20 ਸੀਰੀਜ਼ 

  • ਪਹਿਲਾ ਟੀ20: 1 ਜੁਲਾਈ ਨੂੰ, ਓਲਡ ਟ੍ਰੈਫੋਰਡ
  • ਦੂਜਾ ਟੀ20: 2 ਜੁਲਾਈ ਨੂੰ, ਟ੍ਰੈਂਟਬ੍ਰਿਜ
  • ਤੀਜਾ ਟੀ20: 6 ਜੁਲਾਈ ਨੂੰ, ਏਜਿਆਸ ਬਾਊਲ

ਵਨਡੇ ਸੀਰੀਜ਼

  • ਪਹਿਲਾ ਵਨਡੇ: 9 ਜੁਲਾਈ ਨੂੰ, ਐਜਬਸਟਨ
  • ਦੂਜਾ ਵਨਡੇ: 12 ਜੁਲਾਈ ਨੂੰ, ਓਵਲ
  • ਤੀਜਾ ਵਨਡੇ: 14 ਜੁਲਾਈ ਨੂੰ, ਲਾਰਡਸ

author

cherry

Content Editor

Related News