ਬੀਜਿੰਗ ਓਲੰਪਿਕ ਦੇ ਉਦਘਾਟਨੀ ਤੇ ਸਮਾਪਤੀ ਸਮਾਗਮਾਂ ''ਚ ਹਿੱਸਾ ਨਹੀਂ ਲਵੇਗਾ ਭਾਰਤ : ਵਿਦੇਸ਼ ਮੰਤਰਾਲਾ
Thursday, Feb 03, 2022 - 07:21 PM (IST)
ਨਵੀਂ ਦਿੱਲੀ- ਭਾਰਤ ਨੇ ਬੀਜਿੰਗ 'ਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਸਰਦਰੁੱਤ ਓਲੰਪਿਕ ਖੇਡਾਂ ਦੇ ਉਦਘਾਟਨ ਤੇ ਸਮਾਪਨ ਸਮਾਗਮਾਂ 'ਚ ਸ਼ਾਮਲ ਨਹੀਂ ਹੋਣ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਚੀਨ ਓਲੰਪਿਕ ਖੇਡਾਂ ਨੂੰ ਸਿਆਸੀ ਰੰਗਤ ਦੇ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ ਦੇ ਇਤਿਹਾਸਕ 1000ਵੇਂ ਵਨ-ਡੇ ਮੈਚ 'ਤੇ ਗਾਂਗੁਲੀ ਨਿਰਾਸ਼, ਜਾਣੋ ਵਜ੍ਹਾ
ਗ਼ੌਰਤਲਬ ਹੈ ਕਿ ਚੀਨ ਨੇ ਓਲੰਪਿਕ ਮਸ਼ਾਲ ਯਾਤਰਾ 'ਪੀਪੁਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ ਇਕ ਅਜਿਹੇ ਫੌਜੀ ਨੂੰ ਮਸ਼ਾਲ ਰੱਖਣ ਵਾਲਿਆਂ 'ਚ ਸ਼ਾਮਲ ਕੀਤਾ ਗਿਆ ਹੈ, ਜੋ ਭਾਰਤ ਦੇ ਨਾਲ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਚੀਨ ਦੀ ਇਸ ਹਰਕਤ ਦੀ ਵਜ੍ਹਾ ਨਾਲ ਬੀਜਿੰਗ 'ਚ ਭਾਰਤੀ ਦੂਤਘਰ ਦਾ ਕੋਈ ਡਿਪਲੈਮੈਟ ਓਲੰਪਿਕ ਦੇ ਉਦਘਾਟਨ ਤੇ ਸਮਾਪਨ ਸਮਾਗਮਾਂ 'ਚ ਸ਼ਾਮਲ ਨਹੀਂ ਹੋਵੇਗਾ।
ਇਸ ਦਰਮਿਆਨ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸ਼ਸ਼ੀ ਸ਼ੇਖਰ ਵੇਮਪਤੀ ਨੇ ਵੀਰਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਦੂਰਦਰਸ਼ਨ ਦਾ ਡੀ. ਡੀ. ਸਪੋਰਟਸ ਚੈਨਲ ਬੀਜਿੰਗ 'ਚ ਆਯੋਜਿਤ ਹੋਣ ਵਾਲੀਆਂ ਸਰਦਰੁੱਤ ਓਲੰਪਿਕ ਖੇਡਾਂ ਦੇ ਉਦਘਾਟਨ ਤੇ ਸਮਾਪਨ ਸਮਾਗਮਾਂ ਦੀ ਪ੍ਰਸਾਰਨ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਚੀਨ ਦੇ ਓਲੰਪਿਕ ਦੀ ਤਿੰਨ ਰੋਜ਼ਾ ਮਸ਼ਾਲ ਯਾਤਰਾ 'ਚ ਪੀ. ਐੱਲ. ਏ. ਰੈਜੀਮੈਂਟ ਕਮਾਂਡਰ ਛੀ ਬਾਓ ਦੇ ਹੱਥੋਂ ਸ਼ੁਰੂ ਕਰਵਾਉਣ ਦਾ ਫ਼ੈਸਲਾ ਕੀਤਾ ਹੈ, ਜੋ ਪੰਜ ਮਈ 2020 ਨੂੰ ਗਲਵਾਨ ਘਾਟੀ ਦੇ ਸੰਘਰਸ਼ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ।
ਇਹ ਵੀ ਪੜ੍ਹੋ : ਖੇਡ ਲੇਖਕ ਨਵਦੀਪ ਗਿੱਲ ਦੀ ਕਿਤਾਬ ‘ਗੋਲਡਨ ਬੁਆਏ ਨੀਰਜ ਚੋਪੜਾ’ ਰਿਲੀਜ਼
ਅਮਰੀਕੀ ਸੀਨੇਟ ਦੀ ਵਿਦੇਸ਼ ਮਾਮਲਿਆਂ ਦੀ ਕੇਟੀ ਦੇ ਮੈਂਬਰ ਜਿਮ ਰਿਕ ਨੇ ਇਸ ਗੱਲ ਲਈ ਚੀਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਉਸ ਦੀ ਇਸ ਹਰਕਤ ਨੂੰ 'ਸ਼ਰਮਨਾਕ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਉਈਗਰ ਦੀ ਆਜ਼ਾਦੀ ਤੇ ਭਾਰਤ ਦੀ ਪ੍ਰਭੂਸੱਤਾ ਦਾ ਸਮਰਥਨ ਜਾਰੀ ਰੱਖੇਗਾ। ਕਈ ਪੱਛਮੀ ਦੇਸ਼ਾਂ ਨੇ ਇਸ ਤੋਂ ਪਹਿਲਾਂ ਵੱਖ-ਵੱਖ ਕਾਰਨਾਂ ਕਰਕੇ ਬੀਜਿੰਗ ਓਲੰਪਿਕ ਦਾ ਕੂਟਨੀਤਿਕ ਬਾਈਕਟ ਕਰਨ ਦਾ ਐਲਾਨ ਕੀਤਾ ਹੈ। ਬੀਜਿੰਗ ਓਲੰਪਿਕ 4 ਤੋਂ 20 ਫਰਵਰੀ ਤਕ ਆਯੋਜਿਤ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।