ਭਾਰਤ ’ਚ ਨਹੀਂ ਚੱਲ ਸਕੇਗਾ ਹਰ ਸਵਰੂਪ ’ਚ ਵੱਖ-ਵੱਖ ਕਪਤਾਨ : ਹੁਸੈਨ

Thursday, May 14, 2020 - 12:03 PM (IST)

ਭਾਰਤ ’ਚ ਨਹੀਂ ਚੱਲ ਸਕੇਗਾ ਹਰ ਸਵਰੂਪ ’ਚ ਵੱਖ-ਵੱਖ ਕਪਤਾਨ : ਹੁਸੈਨ

ਨਵੀਂ ਦਿੱਲੀ– ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਦਾ ਮੰਨਣਾ ਹੈ ਕਿ ਵਿਰਾਟ ਵਰਗਾ ਰੋਹਬਦਾਰ ਅਕਸ ਵਾਲਾ ਇਨਸਾਨ ਕਪਤਾਨੀ ਸਾਂਝੀ ਕਰਨ ’ਤੇ ਸਹਿਜ ਮਹਿਸੂਸ ਨਹੀਂ ਕਰੇਗਾ ਤੇ ਇਸ ਲਈ ਹਰੇਕ ਸਵਰੂਪ ਲਈ ਵੱਖ-ਵੱਖ ਕਪਤਾਨ ਨਿਯੁਕਤ ਕਰਨ ਦੀ ਰਣਨੀਤੀ ਭਾਰਤ ਵਿਚ ਨਹੀਂ ਚੱਲ ਸਕੇਗੀ। ਹੁਸੈਨ ਦਾ ਇਸਦੇ ਨਾਲ ਹੀ ਮੰਨਣਾ ਹੈ ਕਿ ਭਾਰਤੀ ਟੀਮ ਮੈਨੇਜਮੈਂਟ ਅਕਸਰ ਚੋਣ ਨੂੰ ਲੈ ਕੇ ਗੜਬੜੀ ਕਰਦੀ ਹੈ, ਜਿਵੇਂ ਕਿ ਉਸ ਨੇ ਪਿਛਲੇ ਸਾਲ ਵਿਸ਼ਵ ਕੱਪ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਵਿਰੁੱਧ ਕੀਤੀ ਸੀ।

PunjabKesari

ਚੋਣ ਨੂੰ ਲੈ ਕੇ ਹੁਸੈਨ ਦੇ ਵਿਚਾਰਾਂ ਦਾ ਭਾਰਤ ਦੇ ਸਾਬਕਾ ਕਪਾਤਨ ਅਾਲਰਾਊਂਡਰ ਯੁਵਰਾਜ ਸਿੰਘ ਨੇ ਵੀ ਸਮਰਥਨ ਕੀਤਾ ਤੇ ਉਹ ਜਾਣਨਾ ਚਾਹੁੰਦਾ ਹੈ ਕਿ ਰਵੀ ਸ਼ਾਸਤਰੀ ਦੀ ਅਗਵਾਈ ਵਾਲੀ ਮੌਜੂਦਾ ਭਾਰਤੀ ਕੋਚਿੰਗ ਸਟਾਫ ਵੱਖ-ਵੱਖ ਮਾਨਸਿਕਤਾ ਵਾਲੇ ਖਿਡਾਰੀਆਂ ਨਾਲ ਕਿਵੇਂ ਨਜਿੱਠ ਰਿਹਾ ਹੈ। ਹੁਸੈਨ ਤੋਂ ਪੁੱਛਿਆ ਗਿਆ ਕਿ ਕੀ ਭਾਰਤ ਵਿਚ ਹਰ ਸਵਰੂਪ ਵਿਚ ਵੱਖਰਾ ਕਪਤਾਨ ਰੱਖਣ ਦੀ ਰਣਨੀਤੀ ਕਾਰਗਾਰ ਸਾਬਤ ਹੋਵੇਗੀ ਤਾਂ ਉਹ ਇਸ ਨੂੰ ਲੈ ਕੇ ਆਸਵੰਦ ਨਹੀਂ ਲੱਗਾ।
 


author

Ranjit

Content Editor

Related News