ਭਾਰਤ ਨੂੰ ਵਿਸ਼ਵ ਕੱਪ ''ਚ ਪੰਤ ਦੀ ਕਮੀ ਮਹਿਸੂਸ ਹੋਵੇਗੀ : ਗਾਂਗੁਲੀ
Monday, May 13, 2019 - 10:59 PM (IST)

ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਇਕ ਬਾਰ ਫਿਰ ਕਿਹਾ ਕਿ ਭਾਰਤ ਨੂੰ ਬ੍ਰਿਟੇਨ 'ਚ 30 ਮਈ ਤੋਂ ਸ਼ੁਰੂ ਹੋ ਰਹੇ ਵਨ ਡੇ ਵਿਸ਼ਵ ਕੱਪ 'ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਕਮੀ ਮਹਿਸੂਸ ਹੋਵੇਗੀ। ਗਾਂਗੁਲੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਿਸ ਦੇ ਸਥਾਨ 'ਤੇ ਪਰ ਉਸਦੀ ਕਮੀ ਮਹਿਸੂਸ ਹੋਵੇਗੀ। ਆਈ. ਪੀ. ਐੱਲ. 'ਚ ਪੰਤ ਸ਼ਾਨਦਾਰ ਫਾਰਮ 'ਚ ਸਨ। ਉਸ ਨੇ ਦਿੱਲੀ ਕੈਪੀਟਲਸ ਵਲੋਂ 16 ਮੈਚਾਂ 'ਚ 37.53 ਦੀ ਔਸਤ ਨਾਲ 162.66 ਦੀ ਸਟਰਾਈਕ ਰੇਟ ਨਾਲ 488 ਦੌੜਾਂ ਬਣਾਈਆਂ। ਚੇਨਈ ਸੁਪਰ ਕਿੰਗਜ਼ ਤੇ ਕਿੰਗਜ਼ ਇਲੈਵਨ ਪੰਜਾਬ ਦੇ ਵਿਚਾਲੇ ਆਈ. ਪੀ. ਐੱਲ. ਮੈਚ ਦੇ ਦੌਰਾਨ ਕੇਦਾਰ ਜਾਧਵ ਦੇ ਮੋਢੇ 'ਤੇ ਸੱਟ ਲੱਗ ਗਈ ਸੀ ਤੇ ਬੀ. ਸੀ. ਸੀ. ਆਈ. ਦਾ ਮੈਡੀਕਲ ਸਟਾਫ 5 ਜੂਨ ਨੂੰ ਦੱਖਣੀ ਅਫਰੀਕਾ ਦੇ ਵਿਰੁੱਧ ਭਾਰਤ ਦੇ ਪਹਿਲੇ ਵਿਸ਼ਵ ਕੱਪ ਮੈਚ ਦੇ ਲਈ ਉਸਦੀ ਉਪਲੱਬਤਾ ਨੂੰ ਲੈ ਕੇ ਇੰਤਜ਼ਾਰ ਕਰਨ ਤੇ ਦੇਖਣ ਦੀ ਨੀਤੀ ਅਪਣਾ ਰਿਹਾ ਹੈ। ਗਾਂਗੁਲੀ ਤੋਂ ਜਦੋਂ ਪੁੱਛਿਆ ਗਿਆ ਕਿ ਜੇਕਰ ਜਾਧਵ ਫਿੱਟ ਨਹੀਂ ਹੁੰਦੇ ਤਾਂ ਪੰਤ ਨੂੰ ਟੀਮ 'ਚ ਜਗ੍ਹਾ ਮਿਲ ਸਕਦੀ ਹੈ ਤਾਂ ਉਨ੍ਹਾਂ ਨੇ ਕਿਹਾ ਉਸ ਦੇ ਸੱਟ ਲੱਗੀ ਹੈ। ਉਹ ਫਿੱਟ ਹੋਣਗੇ ਜਾਂ ਨਹੀਂ ਇਸ ਦੇ ਬਾਰੇ 'ਚ ਕਹਿਣਾ ਮੁਸ਼ਕਿਲ ਹੈ, ਉਮੀਦ ਕਰਦਾ ਹਾਂ ਕਿ ਕੇਦਾਰ ਫਿੱਟ ਹੋ ਜਾਵੇਗਾ।