ਭਾਰਤ 'ਚ ਹੋਵੇਗਾ IPL 2022 ਦਾ ਆਯੋਜਨ ਪਰ ਸਟੇਡੀਅਮ 'ਤੇ ਨਹੀਂ ਦਿਸਣਗੇ ਦਰਸ਼ਕ

Saturday, Jan 22, 2022 - 06:16 PM (IST)

ਭਾਰਤ 'ਚ ਹੋਵੇਗਾ IPL 2022 ਦਾ ਆਯੋਜਨ ਪਰ ਸਟੇਡੀਅਮ 'ਤੇ ਨਹੀਂ ਦਿਸਣਗੇ ਦਰਸ਼ਕ

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਸੀਜ਼ਨ ਦਾ ਆਯੋਜਨ ਭਾਰਤ 'ਚ ਹੀ ਕੀਤਾ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਚੋਟੀ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ 'ਚ ਕੋਵਿਡ-19 ਨਾਲ ਪੈਦਾ ਹੋਏ ਹਾਲਾਤਾਂ 'ਚ ਸੁਧਾਰ ਹੁੰਦਾ ਹੈ ਤਾਂ ਯਕੀਨੀ ਤੌਰ 'ਤੇ ਬੋਰਡ ਭਾਰਤ 'ਚ ਹੀ ਆਈ. ਪੀ. ਐੱਲ. 2022 ਦੀ ਮੇਜ਼ਬਾਨੀ ਕਰੇਗਾ। 

ਇਹ ਵੀ ਪੜ੍ਹੋ : ਬਿਹਾਰ ਪੁਲਸ ਨੇ ਸਚਿਨ ਦੇ ਮਸ਼ਹੂਰ ਪ੍ਰਸ਼ੰਸਕ ਸੁਧੀਰ ਕੁਮਾਰ ਨਾਲ ਕੀਤੀ ਕੁੱਟਮਾਰ, ਜਾਣੋ ਪੂਰਾ ਮਾਮਲਾ

ਇਸ ਚੰਗੀ ਖ਼ਬਰ ਦੇ ਨਾਲ ਇਕ ਬੁਰੀ ਖ਼ਬਰ ਵੀ ਆਈ ਹੈ ਕਿ ਇਸ ਟੂਰਨਾਮੈਂਟ 'ਚ ਦਰਸ਼ਕਾਂ ਨੂੰ ਸਟੇਡੀਅਮ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਮਿਲੇਗੀ। ਟੂਰਨਾਮੈਂਟ ਲਈ ਵਾਨਖੇੜੇ ਸਟੇਡੀਅਮ, ਕ੍ਰਿਕਟ ਕਲੱਬ ਆਫ ਇੰਡੀਆ (ਸੀ. ਸੀ. ਆਈ.) ਮੁੰਬਈ 'ਚ ਡੀ. ਵਾਈ. ਪਾਟਿਲ ਸਟੇਡੀਅਮ ਦੇਖੇ ਗਏ ਹਨ। ਜੇਕਰ ਜ਼ਰੂਰਤ ਪਈ ਤਾਂ ਪੁਣੇ ਸਟੇਡੀਅਮ ਨੂੰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਸਾਈ ਦੇ ਬੈਂਗਲੁਰੂ ਕੰਪਲੈਕਸ 'ਚ ਹਾਕੀ ਦੇ 16 ਖਿਡਾਰੀ ਸਮੇਤ 33 ਲੋਕ ਕੋਵਿਡ-19 ਪਾਜ਼ੇਟਿਵ

ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. ਮੇਗਾ ਆਕਸ਼ਨ ਲਈ ਕੁਲ 1,214 ਖਿਡਾਰੀਆਂ (896 ਭਾਰਤੀ ਤੇ 318 ਵਿਦੇਸ਼ੀ) ਨੇ ਰਜਿਸਟ੍ਰੇਸ਼ਨ ਕਰਾਈ ਹੈ । ਦੋ ਰੋਜ਼ਾ ਮੇਗਾ ਨਿਲਾਮੀ 'ਚ 10 ਟੀਮਾਂ ਵਿਸ਼ਵ ਕ੍ਰਿਕਟ ਦੀ ਕੁਝ ਬਿਹਤਰੀਨ ਹੁਨਰਮੰਦ ਖਿਡਾਰੀਆਂ ਲਈ ਬੋਲ ਲਗਾਉਣਗੀਆਂ। ਖਿਡਾਰੀਆਂ ਦੀ ਸੂਚੀ 'ਚ 270 ਕੈਪਡ, 903 ਅਨਕੈਪਡ ਤੇ 41 ਐਸੋਸੀਏਟ ਖਿਡਾਰੀ ਸ਼ਾਮਲ ਹਨ। ਕੈਪਡ ਇੰਡੀਅਨ (61 ਖਿਡਾਰੀ), ਕੈਪਡ ਇੰਟਰਨੈਸ਼ਨਲ (209 ਖਿਡਾਰੀ), ਐਸੋਸੀਏਟ (41 ਖਿਡਾਰੀ), ਅਨਕੈਪਡ ਭਾਰਤੀ ਜੋ ਪਿਛਲੇ ਆਈ. ਪੀ. ਐੱਲ. ਸੀਜ਼ਨ (143 ਖਿਡਾਰੀ) ਦਾ ਹਿੱਸਾ ਸਨ। ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. ਦੀ ਨਿਲਾਮੀ 12 ਤੇ 13 ਫਰਵਰੀ ਨੂੰ ਬੈਂਗਲੁਰੂ 'ਚ ਹੋਣੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News