ਅੰਡਰ-19 ਵਿਸ਼ਵ ਕੱਪ : ਜਾਪਾਨ ਵਿਰੁੱਧ ਵੱਡੀ ਜਿੱਤ ਦਰਜ ਕਰਨ ਉਤਰੇਗਾ ਭਾਰਤ

Tuesday, Jan 21, 2020 - 11:10 AM (IST)

ਅੰਡਰ-19 ਵਿਸ਼ਵ ਕੱਪ : ਜਾਪਾਨ ਵਿਰੁੱਧ ਵੱਡੀ ਜਿੱਤ ਦਰਜ ਕਰਨ ਉਤਰੇਗਾ ਭਾਰਤ

ਸਪੋਰਟਸ ਡੈਸਕ— ਖਿਤਾਬ ਦੀ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਭਾਰਤੀ ਟੀਮ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ 'ਚ ਅੱਜ ਮੰਗਲਵਾਰ ਨੂੰ ਜਾਪਾਨ ਖਿਲਾਫ ਆਪਣੇ ਦੂਜੇ ਮੈਚ 'ਚ ਵੱਡੀ ਜਿੱਤ ਦਰਜ ਕਰ ਕੇ ਕੁਆਰਟਰ ਫਾਈਨਲ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰੇਗੀ।PunjabKesari
ਭਾਰਤ ਨੇ ਪ੍ਰਭਾਵਸ਼ਾਲੀ ਬੱਲੇਬਾਜ਼ੀ ਤੇ ਅਨੁਸ਼ਾਸਿਤ ਗੇਂਦਬਾਜ਼ੀ ਦੇ ਦਮ 'ਤੇ ਐਤਵਾਰ ਨੂੰ ਗਰੁੱਪ-ਏ ਦੇ ਆਪਣੇ ਪਹਿਲੇ ਮੈਚ 'ਚ ਸ਼੍ਰੀਲੰਕਾ 'ਤੇ 90 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਦੂਜੇ ਪਾਸੇ ਜਾਪਾਨ ਦਾ ਉਸਦੀ ਕਿਸਮਤ ਨੇ ਸਾਥ ਦਿੱਤਾ, ਜਿਹੜਾ ਉਸ ਨੂੰ ਇਕ ਅੰਕ ਮਿਲਿਆ। ਨਿਊਜ਼ੀਲੈਂਡ ਵਿਰੁੱਧ ਉਸ ਦਾ ਪਹਿਲਾ ਮੈਚ ਸ਼ਨੀਵਾਰ ਨੂੰ ਮੀਂਹ ਕਾਰਣ ਰੱਦ ਹੋ ਗਿਆ ਸੀ ਤੇ ਦੋਵਾਂ ਟੀਮਾਂ ਵਿਚ ਅੰਕ ਵੰਡ ਦਿੱਤੇ ਗਏ ਸਨ।PunjabKesariਭਾਰਤ ਨੇ ਐਤਵਾਰ ਨੂੰ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਦੀ ਆਪਣੀ ਉਮੀਦ ਮੁਤਾਬਕ ਪ੍ਰਦਨੁਮਾਨ ਕੀਤਾ ਅਤੇ ਸ਼੍ਰੀਲੰਕਾ ਨੂੰ ਖੇਡ ਦੇ ਹਰ ਵਿਭਾਗ 'ਚ ਹਾਰ ਦਿੱਤੀ। ਜਾਪਾਨ ਤੋਂ ਭਾਰਤੀ ਟੀਮ ਨੂੰ ਕਿਸੇ ਤਰ੍ਹਾਂ ਦੀ ਚੁਣੌਤੀ ਮਿਲਣ ਦੀ ਸੰਭਾਵਨਾ ਨਹੀਂ ਹੈ। ਜੇਕਰ ਭਾਰਤ ਪਹਿਲਾਂ ਬੱਲੇਬਾਜ਼ੀ ਕਰਦਾ ਹੈ ਤਾਂ ਉਹ ਵੱਡਾ ਸਕੋਰ ਬਣਾਉਣ ਦੀ ਕੋਸ਼ਿਸ਼ ਕਰੇਗਾ। ਮੈਚ ਭਾਰਤੀ ਸਮੇ ਅਨੁਸਾਰ ਦੁਪਹਿਰ ਬਾਅਦ 1 ਵੱਜ ਕੇ 30 ਮਿੰਟ 'ਤੇ ਸ਼ੁਰੂ ਹੋਵੇਗਾ।


Related News