ਭਾਰਤ-ਵਿੰਡੀਜ਼ ਵਿਚਾਲੇ ਹੋਏ ਟੀ-20 ਮੈਚਾਂ ਦੇ ਨਤੀਜਿਆਂ 'ਤੇ ਇਕ ਝਾਤ

Sunday, Aug 04, 2019 - 10:04 AM (IST)

ਭਾਰਤ-ਵਿੰਡੀਜ਼ ਵਿਚਾਲੇ ਹੋਏ ਟੀ-20 ਮੈਚਾਂ ਦੇ ਨਤੀਜਿਆਂ 'ਤੇ ਇਕ ਝਾਤ

ਸਪੋਰਟਸ ਡੈਸਕ— ਭਾਰਤ-ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਅਮਰੀਕਾ ਦੇ ਫਲੋਰਿਡਾ 'ਚ ਖੇਡਿਆ ਜਾਵੇਗਾ। ਭਾਰਤ ਨੇ ਸੀਰੀਜ਼ ਦੇ ਪਹਿਲੇ ਮੈਚ 'ਚ ਵਿੰਡੀਜ਼ ਨੂੰ 4 ਵਿਕਟਾਂ ਨਾਲ ਹਰਾਇਆ। ਉਹ ਸੀਰੀਜ਼ 'ਚ 1-0 ਨਾਲ ਅੱਗੇ ਹੈ। ਟੀਮ ਇੰਡੀਆ ਦੀਆਂ ਨਜ਼ਰਾਂ ਵੈਸਟਇੰਡੀਜ਼ ਖਿਲਾਫ ਵਿਦੇਸ਼ 'ਚ 8 ਸਾਲ ਬਾਅਦ ਸੀਰੀਜ਼ 'ਚ ਜਿੱਤਣ 'ਤੇ ਹੋਣਗੀਆਂ। ਪਿਛਲੀ ਵਾਰ ਭਾਰਤ 2011 'ਚ ਵੈਸਟਇੰਡੀਜ਼ 'ਚ 1-0 ਨਾਲ ਸੀਰੀਜ਼ ਜਿੱਤਿਆ ਸੀ। ਵਿਰਾਟ ਕੋਹਲੀ ਦੀ ਟੀਮ ਵੈਸਟਇੰਡੀਜ਼ ਖਿਲਾਫ ਲਗਾਤਾਰ ਚਾਰ ਜਿੱਤ ਦੇ ਸਿਲਸਿਲੇ ਨੂੰ ਅੱਗੇ ਵੀ ਵਧਾਉਣਾ ਚਾਹੇਗੀ।
PunjabKesari
ਦੋਹਾਂ ਦੇਸ਼ਾਂ ਵਿਚਾਲੇ ਹੋਏ ਟੀ-20 ਮੈਚਾਂ ਦੇ ਅੰਕੜੇ
ਦੋਹਾਂ ਟੀਮਾਂ ਵਿਚਾਲੇ ਅਜੇ ਤਕ ਕੁਲ 12 ਟੀ-20 ਮੈਚ ਖੇਡੇ ਗਏ ਹਨ। ਇਨ੍ਹਾਂ 'ਚੋਂ ਭਾਰਤ 6 'ਚ ਜਿੱਤਿਆ। ਵੈਸਟਇੰਡੀਜ਼ ਨੂੰ ਵੀ 5 ਮੈਚਾਂ 'ਚ ਸਫਲਤਾ ਮਿਲੀ। 1 ਮੁਕਾਬਲੇ 'ਚ ਨਤੀਜਾ ਨਹੀਂ ਨਿਕਲਿਆ। ਫਲੋਰਿਡਾ 'ਚ ਦੋਵੇਂ ਟੀਮਾਂ ਵਿਚਾਲੇ ਇਹ ਚੌਥਾ ਮੈਚ ਹੋਵੇਗਾ। ਇਸ ਤੋਂ ਪਹਿਲਾਂ ਇਕ ਮੈਚ ਵੈਸਟਇੰਡੀਜ਼ ਅਤੇ ਇਕ ਭਾਰਤ ਨੇ ਜਿੱਤੇ। ਇਕ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ।
PunjabKesari
ਮੌਸਮ ਅਤੇ ਪਿੱਚ ਦੀ ਰਿਪੋਰਟ
ਫਲੋਰਿਡਾ 'ਚ ਬੱਦਲ ਛਾਏ ਰਹਿਣਗੇ। ਮੈਚ ਦੌਰਾਨ ਮੀਂਹ ਦੀ ਸੰਭਾਵਨਾ ਹੈ। ਤਾਪਮਾਨ 26 ਤੋਂ 32 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਪਿਛਲੇ ਮੈਚ 'ਚ ਪਿੱਚ ਤੋਂ ਬੱਲੇਬਾਜ਼ਾਂ ਨੂੰ ਜ਼ਿਆਦਾ ਮਦਦ ਨਹੀਂ ਮਿਲੀ ਸੀ। ਅਸਮਾਨ ਉਛਾਲ ਕਾਰਨ ਬੱਲੇਬਾਜ਼ਾਂ ਨੂੰ ਪਰੇਸ਼ਾਨੀ ਹੋਈ ਸੀ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ।


author

Tarsem Singh

Content Editor

Related News