ਭਾਰਤ ਨੂੰ ਸ਼ਤਰੰਜ ਓਲੰਪਿਆਡ ਲਈ ਚੋਟੀ ਸ਼੍ਰੇਣੀ ਦੇ ਪੂਲ-ਬੀ ''ਚ ਰੱਖਿਆ ਗਿਆ

09/07/2021 2:34:40 AM

ਚੇਨਈ- ਭਾਰਤ ਨੂੰ 8 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਆਨਲਾਈਨ ਫਿਡੇ ਸ਼ਤਰੰਜ ਓਲੰਪਿਆਡ ਦੇ ਦੂਜੇ ਸੈਸ਼ਨ ਵਿਚ ਚੋਟੀ ਦੀ ਸ਼੍ਰੇਣੀ ਦੇ ਪੂਲ-ਬੀ ਵਿਚ ਰੱਖਿਆ ਗਿਆ ਹੈ। ਭਾਰਤ ਪਿਛਲੇ ਸਾਲ ਟੂਰਨਾਮੈਂਟ ਦਾ ਸਾਂਝਾ ਜੇਤੂ ਰਿਹਾ ਸੀ। ਪੂਲ-ਬੀ ਵਿਚ ਭਾਰਤ ਤੋਂ ਇਲਾਵਾ ਫਰਾਂਸ, ਬੇਲਾਰੂਸ ਅਤੇ ਅਜਰਬੈਜਾਨ ਸਮੇਤ ਹੋਰ ਟੀਮਾਂ ਸ਼ਾਮਲ ਹਨ। ਇਸ ਵਿਚ ਸ਼ੇਨਝੇਨ, ਚੀਨ, ਮੋਲਦੋਵਾ, ਸਲੋਵੇਨੀਆ, ਮਿਲਰ, ਸਵੀਡਨ ਤੇ ਹੰਗਰੀ ਹੋਰ ਟੀਮਾਂ ਹਨ। ਚੋਟੀ ਡਵੀਜ਼ਨ ਵਿਚ ਚਾਰ ਪੂਲਾਂ ਵਿਚ ਹਰੇਕ ਵਿਚੋਂ ਦੋ ਟੀਮਾਂ ਪਲੇਅ ਆਫ ਗੇੜ ਲਈ ਕੁਆਲੀਫਾਈ ਕਰਨਗੀਆਂ। ਸ਼ੇਨਜੇਨ ਚੀਨ, ਮੋਲਦੋਵਾ, ਸਲੋਵੇਨੀਆ ਤੇ ਸਵੀਡਨ ਨੇ ਦੂਜੇ ਡਵੀਜ਼ਨ (ਪੂਲ-ਏ) ਤੋਂ ਚੋਟੀ ਡਵੀਜ਼ਨ ਲਈ ਕੁਆਲੀਫਾਈ ਕੀਤਾ।

ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਟੈਸਟ ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਤੋੜਿਆ ਕਪਿਲ ਦੇਵ ਦਾ ਰਿਕਾਰਡ


ਕੁੱਲ 15 ਟੀਮਾਂ ਨੇ ਦੂਜੇ ਡਵੀਜ਼ਨ ਤੋਂ ਚੋਟੀ ਦੀ ਡਵੀਜ਼ਨ ਲਈ ਕੁਆਲੀਫਾਈ ਕੀਤਾ ਹੈ। ਚੋਟੀ ਡਵੀਜ਼ਨ ਵਿਚ ਪਹਿਲਾਂ ਤੋਂ ਰੂਸ, ਅਮਰੀਕਾ, ਚੀਨ ਤੇ ਭਾਰਤ ਸਮੇਤ 25 ਟੀਮਾਂ ਹਨ। ਭਾਰਤ ਟੀਮ ਪਿਛਲੇ ਸਾਲ ਅਗਸਤ ਵਿਚ ਆਨਲਾਈਨ ਓਲੰਪਿਆਡ ਵਿਚ ਰੂਸ ਦੇ ਨਾਲ ਸਾਂਝੇ ਤੌਰ 'ਤੇ ਜੇਤੂ ਬਣੀ ਸੀ। ਇਸ ਸਾਲ ਦੇ ਆਨਲਾਈਨ ਓਲੰਪਿਆਡ ਲਈ ਭਾਰਤੀ ਟੀਮ ਵਿਚ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ, ਵਿਦਿਤ ਗੁਜਰਾਤੀ, ਪੀ. ਹਰਿਕ੍ਰਸ਼ਿਣਾ, ਨਿਹਾਲ ਸਰੀਨ, ਆਰ. ਪ੍ਰਗਿਆਨੰਦਾ, ਕੋਨੇਰੂ ਹੰਪੀ, ਡੀ. ਹਰਿਕਾ, ਤਾਨੀਆ ਸਚਦੇਵਾ, ਭਗਤੀ ਕੁਲਕਰਨੀ, ਆਰ. ਵੈਸ਼ਾਲੀ ਤੇ ਬੀ. ਸਵਿਤਾ ਸ਼੍ਰੀ ਸ਼ਾਮਲ ਹਨ।

ਇਹ ਖ਼ਬਰ ਪੜ੍ਹੋ- ਚੌਂਕਾਂ 'ਚ ਹੋ ਰਹੇ ਹਾਦਸਿਆਂ ਕਾਰਨ ਵਿਧਾਇਕ ਨੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News