IND v WI : ਵਿੰਡੀਜ਼ ਦਾ 3-0 ਨਾਲ ਸਫਾਇਆ ਕਰਨ ਉਤਰੇਗਾ ਭਾਰਤ

Sunday, Feb 20, 2022 - 12:34 AM (IST)

ਕੋਲਕਾਤਾ– ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਇੱਥੇ ਈਡਨ ਗਾਰਡਨ ਦੇ ਮੈਦਾਨ ’ਤੇ ਤੀਜੇ ਤੇ ਆਖਰੀ ਟੀ-20 ਮੈਚ ਵਿਚ ਜਿੱਤ ਦਰਜ ਕਰਕੇ ਵੈਸਟਇੰਡੀਜ਼ ਨੂੰ 3-0 ਨਾਲ ਕਲੀਨ ਸਵੀਪ ਕਰਨ ਦੇ ਮਕਸਦ ਨਾਲ ਉਤਰੇਗੀ। ਭਾਰਤ ਕੋਲ ਫਿਲਹਾਲ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹੈ। ਭਾਰਤ ਨੇ ਇਸ ਤੋਂ ਪਹਿਲਾਂ ਵਨ ਡੇ ਸੀਰੀਜ਼ ਨੂੰ ਵੀ 3-0 ਨਾਲ ਕਲੀਨ ਸਵੀਪ ਕੀਤਾ ਸੀ। ਭਾਰਤ ਜੇਕਰ ਇਹ ਮੈਚ ਜਿੱਤਦਾ ਹੈ ਤਾਂ ਉਹ ਵੈਸਟਇੰਡੀਜ਼ ਨੂੰ ਪੂਰੇ ਦੌਰੇ ਵਿਚ ਕਲੀਨ ਸਵੀਪ ਕਰ ਦੇਵੇਗਾ ਤੇ ਇਸ ਤਰ੍ਹਾਂ ਦੀ ਇਹ ਉਸਦੀ ਦੂਜੀ ਉਪਲੱਬਧੀ ਹੋਵੇਗੀ।

PunjabKesari

ਇਹ ਖ਼ਬਰ ਪੜ੍ਹੋ- NZ v RSA : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਾਰੀ ਤੇ 276 ਦੌੜਾਂ ਨਾਲ ਹਰਾਇਆ
ਇਸ ਤੋਂ ਪਹਿਲਾਂ 2017 ਵਿਚ ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਸ਼੍ਰੀਲੰਕਾ ਦੌਰੇ ’ਤੇ ਤਿੰਨੇ ਸਵਰੂਪਾਂ (ਟੈਸਟ,ਵਨ ਡੇ, ਟੀ-20) ਵਿਚ ਮੇਜ਼ਬਾਨ ਸ਼੍ਰੀਲੰਕਾ ਨੂੰ 9-0 ਨਾਲ ਕਲੀਨ ਸਵੀਪ ਕੀਤਾ ਸੀ। ਉਸ ਤੋਂ ਇਲਾਵਾ ਪਾਕਿਸਤਾਨ ਤੇ ਨਿਊਜ਼ੀਲੈਂਡ ਨੇ 2-2 ਜਦਕਿ ਆਸਟਰੇਲੀਆ ਤੇ ਵੈਸਟਇੰਡੀਜ਼ ਨੇ 1-1 ਵਾਰ ਅਜਿਹਾ ਕੀਤਾ ਹੈ। ਭਾਰਤੀ ਟੀਮ ਚੰਗੀ ਫਾਰਮ ਵਿਚ ਲੱਗ ਰਹੀ ਹੈ, ਖਾਸ ਤੌਰ ’ਤੇ ਬੱਲੇਬਾਜ਼ੀ ਚੰਗੀ ਹੋ ਰਹੀ ਹੈ। ਗੇਂਦਬਾਜ਼ੀ ਤੇ ਫੀਲਡਿੰਗ ਵਿਚ ਹਾਲਾਂਕਿ ਕੁਝ ਕਮੀ ਦਿਸ ਰਹੀ ਹੈ ਪਰ ਪੂਰੀ ਟੀਮ ਦੀਆਂ ਕੋਸ਼ਿਸ਼ਾਂ ਨਾਲ ਇਸਦਾ ਕੁਝ ਜ਼ਿਆਦਾ ਅਸਰ ਨਹੀਂ ਪੈ ਰਿਹਾ ਹੈ। ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ ਤੇ ਵੈਂਕਟੇਸ਼ ਅਈਅਰ ਬੱਲੇ ਨਾਲ ਚੰਗੇ ਦਿਸ ਰਹੇ ਹਨ।

PunjabKesari

ਇਹ ਖ਼ਬਰ ਪੜ੍ਹੋ- ਡੇਲਰੇ ਬੀਚ ਟੂਰਨਾਮੈਂਟ : ਕੈਮਰਨ ਨੋਰੀ ਸੈਮੀਫਾਈਨਲ 'ਚ, ਦਿਮਿਤ੍ਰੋਵ ਬਾਹਰ
ਕੋਹਲੀ ਤੇ ਪੰਤ ਦੇ ਤੀਜੇ ਤੇ ਆਖਰੀ ਮੈਚ ਵਿਚੋਂ ਬਾਹਰ ਹੋਣ ਤੋਂ ਬਾਅਦ ਸ਼੍ਰੇਅਸ ਅਈਅਰ, ਰਿਤੂਰਾਜ ਗਾਇਕਵਾੜ ਤੇ ਦੀਪਕ ਹੁੱਡਾ ਨੂੰ ਮੌਕਾ ਮਿਲ ਸਕਦਾ ਹੈ। ਉੱਥੇ ਹੀ ਗੇਂਦਬਾਜ਼ੀ ਵਿਚ ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਅਵੇਸ਼ ਖਾਨ ਤੇ ਕੁਲਦੀਪ ਯਾਦਵ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਉਧਰ ਵੈਸਟਇੰਡੀਜ਼ ਦੀ ਟੀਮ ਨੇ ਲੈਅ ਤਾਂ ਫੜੀ ਹੈ ਪਰ ਉਹ ਜਿੱਤ ਤਕ ਨਹੀਂ ਪਹੁੰਚ ਪਾ ਰਹੀ ਹੈ ਪਰ ਫਿਰ ਵੀ ਵੈਸਟਇੰਡੀਜ਼ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਤੀਜੇ ਤੇ ਆਖਰੀ ਟੀ-20 ਵਿਚ ਉਹ ਭਾਰਤ ਨੂੰ ਸਖਤ ਚੁਣੌਤੀ ਦੇ ਸਕਦਾ ਹੈ ਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਕਲੀਨ ਸਵੀਪ ਹੋਣ ਤੋਂ ਬਚ ਜਾਵੇ।

PunjabKesari

ਪਲੇਇੰਗ ਇਲੈਵਨ
ਭਾਰਤ :- ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਯਕੁਮਾਰ ਯਾਦਵ, ਵੈਂਕਟੇਸ਼ ਅਈਅਰ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ।
ਵੈਸਟਇੰਡੀਜ਼ :- ਬ੍ਰੈਂਡਨ ਕਿੰਗ, ਕਾਇਲ ਮੇਅਰਸ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪਾਵੇਲ, ਕੀਰੋਨ ਪੋਲਾਰਡ (ਕਪਤਾਨ), ਜੇਸਨ ਹੋਲਡਰ, ਓਡਿਅਨ ਸਮਿਥ, ਰੋਸਟਨ ਚੇਜ਼, ਅਕੇਲ ਹੋਸੀਨ, ਰੋਮਾਰੀਓ ਸ਼ੈਫਰਡ, ਸ਼ੈਲਡਨ ਕੌਟਰੇਲ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News