Ind v SL : ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 200 ਦੌੜਾਂ ਦਾ ਟੀਚਾ
Thursday, Feb 24, 2022 - 08:39 PM (IST)

ਲਖਨਊ- ਈਸ਼ਾਨ ਕਿਸ਼ਨ (89) ਦੀ ਧਮਾਕੇਦਾਰ ਅਰਧ ਸੈਂਕੜੇ ਵਾਲੀ ਪਾਰੀ ਅਤੇ ਕਪਤਾਨ ਰੋਹਿਤ ਸ਼ਰਮਾ (44) ਦੇ ਨਾਲ 111 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਸ਼੍ਰੇਅਸ ਅਈਅਰ ਦੀ (57 ਅਜੇਤੂ) ਪਾਰੀ ਦੀ ਮਦਦ ਨਾਲ ਭਾਰਤ ਨੇ ਸ਼੍ਰੀਲੰਕਾ ਦੇ ਵਿਰੁੱਧ ਵੀਰਵਾਰ ਨੂੰ ਪਹਿਲੇ ਟੀ-20 ਮੁਕਾਬਲੇ ਵਿਚ 2 ਵਿਕਟਾਂ 'ਤੇ 199 ਦੌੜਾਂ ਬਣਾਈਆਂ। ਸ਼੍ਰੀ ਅਟਲ ਬਿਹਾਰੀ ਵਾਜਪਾਈ ਕ੍ਰਿਕਟ ਸਟੇਡੀਅਮ 'ਤੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਦੀ ਸਲਾਮੀ ਜੋੜੀ ਨੇ ਸ਼ੁਰੂਆਤ ਨਾਲ ਹੀ ਹਮਲਾਵਰ ਖੇਡ ਦਿਖਾਇਆ। ਈਸ਼ਾਨ ਕਿਸ਼ਨ ਨੇ ਟੀ-20 ਕਰੀਅਰ ਦਾ ਆਪਣਾ ਪਹਿਲਾ ਅਰਧ ਸੈਂਕੜਾ ਸਿਰਫ 30 ਗੇਂਦਾਂ ਵਿਚ 2 ਛੱਕਿਆਂ ਅਥੇ 6 ਚੌਕਿਆਂ ਦੀ ਮਦਦ ਨਾਲ ਪੂਰਾ ਕੀਤਾ।
ਦੂਜੇ ਪਾਸੇ ਰੋਹਿਤ ਸ਼ਰਮਾ ਦਾ ਪੂਰਾ ਸਹਿਯੋਗ ਨੌਜਵਾਨ ਨੂੰ ਮਿਲ ਰਿਹਾ ਸੀ। ਦੋਵਾਂ ਬੱਲੇਬਾਜ਼ਾਂ ਨੇ 11ਵੇਂ ਓਵਰ ਦੀ ਦੂਜੀ ਗੇਂਦ ਤੱਕ ਭਾਰਤ ਦੇ ਸਕੋਰ ਬੋਰਡ 'ਤੇ ਸੈਂਕੜਾ ਬਣਾ ਦਿੱਤਾ ਸੀ। ਇਸ ਵਿਚਾਲੇ ਰੋਹਿਤ ਨੂੰ ਲਾਹਿਰੂ ਕੁਮਾਰਾ ਨੇ ਆਊਟ ਕੀਤਾ। ਅਰਧ ਸੈਂਕੜਾ ਪੂਰਾ ਕਰਨ ਤੋਂ ਖੁੰਝੇ ਰੋਹਿਤ ਸ਼ਰਮਾ ਨੇ ਆਪਣੇ 44 ਦੌੜਾਂ ਦੇ ਨਿਜੀ ਪਾਰੀ ਵਿਚ 32 ਗੇਂਦਾਂ ਖੇਡ ਕੇ 2 ਚੌਕੇ ਅਤੇ ਇਕ ਛੱਕਾ ਲਗਾਇਆ। ਬਾਅਦ ਵਿਚ ਕ੍ਰੀਜ਼ 'ਤੇ ਆਏ ਸ਼੍ਰੇਅਸ ਆਈਅਰ ਨੇ ਸਿਰਫ 28 ਗੇਂਦਾਂ ਵਿਚ ਪੰਜ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 57 ਦੌੜਾਂ ਬਣਾਈਆਂ। ਟੀ-20 ਕਰੀਅਰ ਵਿਚ ਇਹ ਉਸਦਾ ਤੀਜਾ ਅਰਧ ਸੈਂਕੜਾ ਹੈ।
ਸੰਭਾਵਿਤ ਪਲੇਇੰਗ ਇਲੈਵਨ
ਭਾਰਤ :- ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ, ਰੋਹਿਤ ਸ਼ਰਮਾ (ਕਪਤਾਨ), ਸੰਜੂ ਸੈਮਸਨ, ਵੈਂਕਟੇਸ਼ ਅਈਅਰ, ਰਵਿੰਦਰ ਜਡੇਜਾ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ।
ਸ਼੍ਰੀਲੰਕਾ : ਪਥੁਮ ਨਿਸਾਨਕਾ, ਦਨੁਸ਼ਕਾ ਗੁਣਾਥਿਲਕਾ, ਕਾਮਿਲ ਮਿਸ਼ਾਰਾ (ਵਿਕਟਕੀਪਰ), ਦਿਨੇਸ਼ ਚਾਂਦੀਮਲ, ਚਰਿਤ ਅਸਲੰਕਾ, ਦਾਸੁਨ ਸ਼ਨਾਕਾ (ਕਪਤਾਨ), ਚਮਿਕਾ ਕਰੁਣਾਰਤਨੇ, ਜੈਫਰੀ ਵੇਂਡਰਸੇ, ਪ੍ਰਵੀਨ ਜੈਵਿਕਰਮਾ, ਦੁਸ਼ਮੰਥਾ ਚਮੀਰਾ, ਲਾਹਿਰੂ ਕੁਮਾਰਾ।