ਭਾਰਤ ਬਨਾਮ ਪਾਕਿ ਮੈਚ ਜ਼ਰੂਰ ਹੋਣਾ ਚਾਹੀਦੈ : ਬ੍ਰੈਟ ਲੀ

Wednesday, Feb 04, 2026 - 06:27 PM (IST)

ਭਾਰਤ ਬਨਾਮ ਪਾਕਿ ਮੈਚ ਜ਼ਰੂਰ ਹੋਣਾ ਚਾਹੀਦੈ : ਬ੍ਰੈਟ ਲੀ

ਸਪੋਰਟਸ ਡੈਸਕ: ਆਸਟ੍ਰੇਲੀਆ ਦੇ ਦਿੱਗਜ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਆਗਾਮੀ ਟੀ-20 ਵਿਸ਼ਵ ਕੱਪ ਨੂੰ ਲੈ ਕੇ ਆਪਣੀਆਂ ਦਲੇਰਾਨਾ ਭਵਿੱਖਬਾਣੀਆਂ ਅਤੇ ਵਿਸ਼ਲੇਸ਼ਣ ਸਾਂਝੇ ਕੀਤੇ ਹਨ। ਦੁਬਈ ਵਿੱਚ 'ਮਿਸਟਰ ਕ੍ਰਿਕਟ ਯੂਏਈ' ਪੌਡਕਾਸਟ ਦੇ ਪਹਿਲੇ ਐਪੀਸੋਡ ਦੌਰਾਨ ਗੱਲਬਾਤ ਕਰਦਿਆਂ ਬ੍ਰੈਟ ਲੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਦੁਨੀਆ ਭਰ ਦੇ ਅਰਬਾਂ ਪ੍ਰਸ਼ੰਸਕ ਇਸ ਇਤਿਹਾਸਕ ਮੁਕਾਬਲੇਬਾਜ਼ੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਦੋਵਾਂ ਟੀਮਾਂ ਨੂੰ ਖੇਡਣ ਦਾ ਮੌਕਾ ਮਿਲੇਗਾ ਕਿਉਂਕਿ ਇਹ ਮੁਕਾਬਲਾ ਕ੍ਰਿਕਟ ਦੇ ਸੱਭਿਆਚਾਰਕ ਅਤੇ ਵਪਾਰਕ ਪੱਖ ਤੋਂ ਬਹੁਤ ਅਹਿਮ ਹੈ।

ਭਾਰਤ ਬਨਾਮ ਪਾਕਿਸਤਾਨ: ਕੌਣ ਹੈ ਮਜ਼ਬੂਤ? 
ਲੀ ਨੇ ਮੰਨਿਆ ਕਿ ਭਾਰਤ ਅਤੇ ਪਾਕਿਸਤਾਨ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਬਹੁਤ ਮੁਸ਼ਕਲ ਹੈ, ਜਿਵੇਂ ਕਿ ਕਿਸੇ ਨੂੰ ਆਪਣੇ ਪਸੰਦੀਦਾ ਪੁੱਤਰ ਬਾਰੇ ਪੁੱਛਣਾ। ਪਰ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਰਾਜਨੀਤੀ ਨੂੰ ਪਾਸੇ ਰੱਖ ਕੇ ਸਿਰਫ਼ ਕ੍ਰਿਕਟ ਦੇ ਨਜ਼ਰੀਏ ਨਾਲ ਦੇਖਿਆ ਜਾਵੇ, ਤਾਂ ਭਾਰਤੀ ਟੀਮ ਕਾਗਜ਼ਾਂ 'ਤੇ ਜ਼ਿਆਦਾ ਮਜ਼ਬੂਤ ਨਜ਼ਰ ਆਉਂਦੀ ਹੈ।

ਸੈਮੀਫਾਈਨਲ ਅਤੇ ਫਾਈਨਲ ਦੀ ਭਵਿੱਖਬਾਣੀ 
ਬ੍ਰੈਟ ਲੀ ਅਨੁਸਾਰ, ਇਸ ਵਾਰ ਸੈਮੀਫਾਈਨਲ ਦੀ ਦੌੜ ਵਿੱਚ ਚਾਰ ਪ੍ਰਮੁੱਖ ਟੀਮਾਂ ਭਾਰਤ, ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਹੋਣਗੀਆਂ। ਉਨ੍ਹਾਂ ਨੇ ਨਿਊਜ਼ੀਲੈਂਡ ਨੂੰ ਟੂਰਨਾਮੈਂਟ ਦੀ 'ਡਾਰਕ ਹਾਰਸ' ਟੀਮ ਦੱਸਿਆ ਹੈ। ਹਾਲਾਂਕਿ, ਖਿਤਾਬ ਨੂੰ ਲੈ ਕੇ ਉਨ੍ਹਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਅਹਿਮਦਾਬਾਦ ਵਿੱਚ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਆਸਟ੍ਰੇਲੀਆ, ਭਾਰਤ ਨੂੰ ਹਰਾ ਕੇ ਵਿਸ਼ਵ ਕੱਪ ਜਿੱਤੇਗਾ, ਕਿਉਂਕਿ ਆਸਟ੍ਰੇਲੀਆ ਕੋਲ ਵੱਡੇ ਟੂਰਨਾਮੈਂਟ ਜਿੱਤਣ ਦਾ ਤਜਰਬਾ ਅਤੇ ਸਹੀ ਮਾਨਸਿਕਤਾ ਹੈ।

ਰੁਣ ਚੱਕਰਵਰਤੀ ਅਤੇ SKY 'ਤੇ ਲਗਾਇਆ ਦਾਅ ਲੀ ਨੇ ਦੋ ਭਾਰਤੀ ਖਿਡਾਰੀਆਂ ਨੂੰ ਟੂਰਨਾਮੈਂਟ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀ ਦੱਸਿਆ ਹੈ:
ਲੀ ਅਨੁਸਾਰ, ਵਰੁਣ ਚੱਕਰਵਰਤੀ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਸਕਦੇ ਹਨ ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਸਰਵੋਤਮ ਫਾਰਮ ਵਿੱਚ ਹਨ। ਬੱਲੇਬਾਜ਼ੀ ਵਿੱਚ ਉਨ੍ਹਾਂ ਨੇ ਸੂਰਿਆਕੁਮਾਰ ਯਾਦਵ (SKY) ਨੂੰ ਚੁਣਿਆ ਹੈ, ਜਿਨ੍ਹਾਂ ਲਈ ਉਨ੍ਹਾਂ ਨੇ ਕਿਹਾ 'ਸਕਾਈ ਇਜ਼ ਦਾ ਲਿਮਿਟ'। ਲੀ ਨੇ ਬੁਮਰਾਹ ਦੀ ਜੰਮ ਕੇ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇੱਕ 'ਅਜੀਬੋ-ਗਰੀਬ' ਅਤੇ ਸ਼ਾਨਦਾਰ ਗੇਂਦਬਾਜ਼ ਦੱਸਿਆ। ਉਨ੍ਹਾਂ ਕਿਹਾ ਕਿ ਡੈਥ ਓਵਰਾਂ ਵਿੱਚ ਸ਼ੁੱਧ ਤੇਜ਼ ਗੇਂਦਬਾਜ਼ੀ ਹੀ ਜਿੱਤ ਦਿਵਾਉਂਦੀ ਹੈ।
 


author

Tarsem Singh

Content Editor

Related News