ਕ੍ਰਿਕਟ ਦੇ ਮੈਦਾਨ ''ਤੇ ਇਕ ਵਾਰ ਫਿਰ ਆਹਮੋ ਸਾਹਮਣੇ ਹੋਣਗੇ ਭਾਰਤ ਤੇ ਪਾਕਿ, ਨੋਟ ਕਰੋ ਮੈਚ ਦੀ ਤਰੀਕ ਤੇ ਸਮਾਂ

Monday, May 04, 2026 - 12:49 PM (IST)

ਕ੍ਰਿਕਟ ਦੇ ਮੈਦਾਨ ''ਤੇ ਇਕ ਵਾਰ ਫਿਰ ਆਹਮੋ ਸਾਹਮਣੇ ਹੋਣਗੇ ਭਾਰਤ ਤੇ ਪਾਕਿ, ਨੋਟ ਕਰੋ ਮੈਚ ਦੀ ਤਰੀਕ ਤੇ ਸਮਾਂ

ਸਪੋਰਟਸ ਡੈਸਕ : ਕ੍ਰਿਕਟ ਦੇ ਮੈਦਾਨ 'ਤੇ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋਣ ਲਈ ਤਿਆਰ ਹਨ । ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਵਿੱਚ ਦੋਵਾਂ ਟੀਮਾਂ ਵਿਚਾਲੇ ਹੋਣ ਵਾਲੇ ਇਸ ਰੋਮਾਂਚਕ ਮੁਕਾਬਲੇ ਦਾ ਮੰਚ ਸਜ ਚੁੱਕਾ ਹੈ।

14 ਜੂਨ ਨੂੰ ਹੋਵੇਗਾ ਟਾਕਰਾ 
ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਦਾ ਆਗਾਜ਼ 12 ਜੂਨ ਤੋਂ ਹੋਣ ਜਾ ਰਿਹਾ ਹੈ, ਜਿਸ ਦੇ ਪਹਿਲੇ ਦਿਨ ਇੰਗਲੈਂਡ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਭਿੜਨਗੀਆਂ। ਭਾਰਤੀ ਮਹਿਲਾ ਟੀਮ ਇਸ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 14 ਜੂਨ ਨੂੰ ਪਾਕਿਸਤਾਨ ਵਿਰੁੱਧ ਕਰੇਗੀ। ਇਹ ਮੈਚ ਐਤਵਾਰ ਵਾਲੇ ਦਿਨ ਸ਼ਾਮ 7:00 ਵਜੇ ਖੇਡਿਆ ਜਾਵੇਗਾ।

ਭਾਰਤੀ ਟੀਮ ਦਾ ਪੂਰਾ ਸ਼ਡਿਊਲ
ਪਾਕਿਸਤਾਨ ਨਾਲ ਭਿੜਨ ਤੋਂ ਬਾਅਦ ਭਾਰਤ ਦੇ ਬਾਕੀ ਲੀਗ ਮੈਚਾਂ ਦਾ ਵੇਰਵਾ ਇਸ ਤਰ੍ਹਾਂ ਹੈ:
17 ਜੂਨ: ਬਨਾਮ ਨੀਦਰਲੈਂਡਜ਼
21 ਜੂਨ: ਬਨਾਮ ਦੱਖਣੀ ਅਫਰੀਕਾ
25 ਜੂਨ: ਬਨਾਮ ਬੰਗਲਾਦੇਸ਼
28 ਜੂਨ: ਬਨਾਮ ਆਸਟ੍ਰੇਲੀਆ (ਆਖਰੀ ਲੀਗ ਮੈਚ)

ਭਾਰਤੀ ਮਹਿਲਾ ਟੀਮ ਨੇ ਹੁਣ ਤੱਕ ਇਕ ਵੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿੱਤਿਆ ਹੈ, ਇਸ ਲਈ ਇਸ ਵਾਰ ਟੀਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। 

ਹਰਮਨਪ੍ਰੀਤ ਕੌਰ ਸੰਭਾਲੇਗੀ ਕਮਾਨ 
ਇਸ ਮੈਗਾ ਈਵੈਂਟ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਹਰਮਨਪ੍ਰੀਤ ਕੌਰ ਨੂੰ ਕਪਤਾਨ ਅਤੇ ਸਮ੍ਰਿਤੀ ਮੰਧਾਨਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ । ਟੀਮ ਵਿੱਚ ਕੁਝ ਨਵੇਂ ਅਤੇ ਨੌਜਵਾਨ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ ਤਾਂ ਜੋ ਪ੍ਰਦਰਸ਼ਨ ਨੂੰ ਹੋਰ ਨਿਖਾਰਿਆ ਜਾ ਸਕੇ।

ਟੀ-20 ਵਿਸ਼ਵ ਕੱਪ ਲਈ ਭਾਰਤੀ ਸਕੁਐਡ:
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੇਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਅਰੁੰਧਤੀ ਰੈੱਡੀ, ਰੇਣੁਕਾ ਠਾਕੁਰ, ਕ੍ਰਾਂਤੀ ਗੌੜ, ਸ਼੍ਰੀ ਚਰਨੀ, ਸ਼੍ਰੇਅੰਕਾ ਪਾਟਿਲ, ਭਾਰਤੀ ਫੁਲਮਾਲੀ, ਯਾਸਤਿਕਾ ਭਾਟੀਆ, ਨੰਦਿਨੀ ਸ਼ਰਮਾ, ਰਾਧਾ ਯਾਦਵ।


author

Tarsem Singh

Content Editor

Related News