IPL 'ਚ ਪੰਜਾਬ ਦੇ ਮੈਚ ਦੌਰਾਨ ਵੱਡਾ ਹਾਦਸਾ, ਮੈਦਾਨ 'ਚ ਸੱਦਣੀ ਪਈ ਐਂਬੂਲੈਂਸ
Saturday, Apr 25, 2026 - 07:27 PM (IST)
ਨਵੀਂ ਦਿੱਲੀ : ਆਈ.ਪੀ.ਐੱਲ. 2026 ਦੇ 35ਵੇਂ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡੇ ਜਾ ਰਹੇ ਮੈਚ ਦੌਰਾਨ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਕੈਚ ਫੜਨ ਦੀ ਕੋਸ਼ਿਸ਼ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਕਿਵੇਂ ਵਾਪਰੀ ਘਟਨਾ?
ਪੰਜਾਬ ਕਿੰਗਜ਼ ਦੀ ਪਾਰੀ ਦੇ ਤੀਜੇ ਓਵਰ ਵਿੱਚ, ਜਦੋਂ ਅਕਸ਼ਰ ਪਟੇਲ ਗੇਂਦਬਾਜ਼ੀ ਕਰ ਰਹੇ ਸਨ, ਤਾਂ ਲੁੰਗੀ ਐਨਗਿਡੀ ਇੱਕ ਕੈਚ ਫੜਨ ਲਈ ਪਿੱਛੇ ਵੱਲ ਦੌੜ ਰਹੇ ਸਨ। ਇਸ ਦੌਰਾਨ ਉਹ ਬੁਰੀ ਤਰ੍ਹਾਂ ਮੈਦਾਨ 'ਤੇ ਡਿੱਗ ਗਏ ਅਤੇ ਉਨ੍ਹਾਂ ਦੇ ਸਿਰ ਦਾ ਪਿਛਲਾ ਹਿੱਸਾ ਸਖ਼ਤ ਆਊਟਫੀਲਡ ਨਾਲ ਜ਼ੋਰਦਾਰ ਤਰੀਕੇ ਨਾਲ ਟਕਰਾਇਆ। ਇਸ ਖ਼ਤਰਨਾਕ ਹਾਦਸੇ ਨੂੰ ਦੇਖ ਕੇ ਮੈਦਾਨ 'ਤੇ ਮੌਜੂਦ ਖਿਡਾਰੀ ਅਤੇ ਸਟਾਫ਼ ਤੁਰੰਤ ਚਿੰਤਾ ਵਿੱਚ ਆ ਗਏ ।
ਸਟ੍ਰੇਚਰ ਅਤੇ ਐਂਬੂਲੈਂਸ ਰਾਹੀਂ ਬਾਹਰ ਲਿਜਾਇਆ ਗਿਆ
ਸੱਟ ਦੀ ਗੰਭੀਰਤਾ ਨੂੰ ਦੇਖਦਿਆਂ ਡਾਕਟਰੀ ਟੀਮ ਨੇ ਤੁਰੰਤ ਉਨ੍ਹਾਂ ਦੀ ਗਰਦਨ 'ਤੇ ਬ੍ਰੇਸ (Neck brace) ਲਗਾਇਆ। ਹਾਲਤ ਨੂੰ ਦੇਖਦਿਆਂ ਮੈਦਾਨ ਦੇ ਅੰਦਰ ਹੀ ਐਂਬੂਲੈਂਸ ਬੁਲਾਉਣੀ ਪਈ ਅਤੇ ਉਨ੍ਹਾਂ ਨੂੰ ਸਟ੍ਰੇਚਰ ਰਾਹੀਂ ਮੈਦਾਨ ਤੋਂ ਬਾਹਰ ਲਿਜਾਇਆ ਗਿਆ।ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਕਾਰਨ ਖੇਡ ਨੂੰ ਤੁਰੰਤ ਰੋਕਣਾ ਪਿਆ। ਰਾਹਤ ਦੀ ਗੱਲ ਇਹ ਰਹੀ ਕਿ ਇਲਾਜ ਦੌਰਾਨ ਉਹ ਡਾਕਟਰ ਨਾਲ ਗੱਲਬਾਤ ਕਰ ਪਾ ਰਹੇ ਸਨ, ਜਿਸ ਨੂੰ ਇੱਕ ਸਕਾਰਾਤਮਕ ਸੰਕੇਤ ਮੰਨਿਆ ਜਾ ਰਿਹਾ ਹੈ। ਤੇਜ਼ ਗੇਂਦਬਾਜ਼ ਦੁਸ਼ਮੰਥਾ ਚਮੀਰਾ ਨੂੰ ਮੈਦਾਨ ਕਨਕਸ਼ਨ ਸਬਸੀਚਿਊਟ 'ਤੇ ਤੌਰ 'ਤੇ ਮੈਦਾਨ 'ਤੇ ਉਤਾਰਿਆ ਗਿਆ ਹੈ।
