IND vs NZ : ਜਾਣੋ ਕੱਲ ਦੇ ਟੈਸਟ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਮੌਸਮ, ਪਿੱਚ ਤੇ ਪਲੇਇੰਗ ਇਲੈਵਨ ਬਾਰੇ

02/20/2020 3:04:37 PM

ਸਪੋਰਟਸ ਡੈਸਕ— ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ ਟੀ-20, ਵਨ-ਡੇ ਸੀਰੀਜ਼ ਦੇ ਬਾਅਦ 21 ਫਰਵਰੀ ਤੋਂ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਆਗਾਜ਼ ਹੋਣ ਵਾਲਾ ਹੈ। ਇਸ ਸੀਰੀਜ਼ ਲਈ ਖਿਡਾਰੀਆਂ ਸਮੇਤ ਕ੍ਰਿਕਟ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਤ ਹਨ, ਕਿਉਂਕਿ ਘਰੇਲੂ ਸਰਜ਼ਮੀਂ 'ਤੇ ਲਗਾਤਾਰ ਜਿੱਤ ਦਰਜ ਕਰ ਰਹੀ ਟੀਮ ਇੰਡੀਆ ਲਈ ਨਿਊਜ਼ੀਲੈਂਡ ਦੇ ਮੁਸ਼ਕਲ ਹਾਲਾਤਾਂ 'ਚ ਜਿੱਤ ਦਰਜ ਕਰਨਾ ਕਾਫੀ ਮੁਸ਼ਕਲ ਹੋ ਸਕਦਾ ਹੈ।
PunjabKesari
ਟੀਮ ਇੰਡੀਆ ਦੀ ਸਥਿਤੀ ਮਜ਼ਬੂਤ
ਭਾਰਤੀ ਕ੍ਰਿਕਟ ਟੀਮ ਪਿਛਲੇ ਲੰਬੇ ਸਮੇਂ ਤੋਂ ਘਰੇਲੂ ਸਰਜ਼ਮੀਂ 'ਤੇ ਟੈਸਟ ਸੀਰੀਜ਼ ਖੇਡ ਰਹੀ ਸੀ। ਇਸੇ ਦੌਰਾਨ ਟੀਮ ਨੇ ਇੱਥੇ ਅਜੇ ਤਕ ਕੋਈ ਵੀ ਮੈਚ ਨਹੀਂ ਗੁਆਇਆ। ਸਿੱਟੇ ਵੱਜੋਂ ਟੈਸਟ ਚੈਂਪੀਅਨਸ਼ਿਪ 'ਚ 360 ਅੰਕਾਂ ਦੇ ਨਾਲ ਭਾਰਤ ਪਹਿਲੇ ਨੰਬਰ 'ਤੇ ਕਾਬਜ ਹੈ। ਪਰ ਹੁਣ ਨਿਊਜ਼ੀਲੈਂਡ ਦੇ ਮੁਸ਼ਕਲ ਹਾਲਾਤ 'ਚ ਟੀਮ ਇੰਡੀਆ ਲਈ ਜਿੱਤ ਦਰਜ ਕਰਨਾ ਸੌਖਾ ਨਹੀਂ ਹੋਵੇਗਾ। ਹੁਣ ਜੇਕਰ ਟੀਮ 'ਤੇ ਗੌਰ ਕਰੀਏ, ਤਾਂ ਭਾਰਤ ਦੇ ਕੋਲ ਸਲਾਮੀ ਜੋੜੀ 'ਚ ਤਜਰਬੇ ਦੀ ਕਮੀ ਹੈ। ਮਯੰਕ ਅਗਰਵਾਲ ਨੇ 2019 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੈਸਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਪਰ ਹੁਣ ਉਨ੍ਹਾਂ ਦਾ ਸਾਥ ਦੇਣ ਲਈ ਰੋਹਿਤ ਸ਼ਰਮਾ ਨਹੀਂ ਹਨ। ਇਸ ਲਈ ਪ੍ਰਿਥਵੀ ਸ਼ਾਅ-ਸ਼ੁਭਮਨ ਗਿੱਲ 'ਚੋਂ ਕਿਸੇ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ। ਹਾਲਾਂਕਿ ਇਸ ਦੇ ਬਾਅਦ ਨੰਬਰ -3 'ਤੇ ਪੁਜਾਰਾ, 4 'ਤੇ ਵਿਰਾਟ, 5 'ਤੇ ਰਹਾਣੇ ਜਿਹੇ ਧਾਕੜ ਬੱਲੇਬਾਜ਼ ਮੌਜੂਦ ਹਨ। ਨਾਲ ਹੀ ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ, ਉਮੇਸ਼ ਯਾਦਵ ਦੀ ਤੇਜ਼ ਗੇਂਦਬਾਜ਼ੀ ਇਕਾਈ ਕੀਵੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਅਜਿਹੇ 'ਚ ਟੀਮ ਇੰਡੀਆ ਮਜ਼ਬੂਤੀ ਨਾਲ ਜਿੱਤ ਦੀ ਦਾਅਵੇਦਾਰੀ ਪੇਸ਼ ਕਰ ਸਕਦੀ ਹੈ।
PunjabKesari
ਘਰੇਲੂ ਹਾਲਾਤ ਦਾ ਲਾਹਾ ਲੈਣਾ ਚਾਹੇਗੀ ਕੀਵੀ ਟੀਮ
ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਅਜੇ ਤਕ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਤਹਿਤ ਖੇਡੇ ਗਏ 5 ਮੈਚਾਂ 'ਚੋਂ ਸਿਰਫ ਇਕ ਮੈਚ ਹੀ ਜਿੱਤਿਆ ਹੈ, ਜਿਸ ਦੇ ਚਲਦੇ ਉਹ 60 ਅੰਕਾਂ ਦੇ ਨਾਲ ਪੁਆਇੰਟ ਡੇਬਲ 'ਤੇ ਛੇਵੇਂ ਸਥਾਨ 'ਤੇ ਹਨ। ਹੁਣ ਨਿਊਜ਼ੀਲੈਂਡ ਟੀਮ ਨੂੰ 21 ਫਰਵਰੀ ਤੋਂ ਸ਼ੁਰੂ ਹੋ ਵਾਲੀ 2 ਮੈਚਾਂ ਦੀ ਟੈਸਟ ਸੀਰੀਜ਼ 'ਚ ਆਪਣੀ ਸਰਜ਼ਮੀਂ 'ਤੇ ਜਿੱਤ ਦਰਜ ਕਰਨ ਦਾ ਇੰਤਜ਼ਾਰ ਹੋਵੇਗਾ।
ਅਸਲ 'ਚ ਟੀਮ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ, ਨੀਲ ਵੈਗਰਨ ਫਿੱਟ ਹੋ ਕੇ ਟੀਮ 'ਚ ਵਾਪਸੀ ਕਰ ਚੁੱਕੇ ਹਨ। ਇਨ੍ਹਾਂ ਤੇਜ਼ ਗੇਂਦਬਾਜ਼ਾਂ ਦੀ ਘਰੇਲੂ ਸਰਜ਼ਮੀਂ 'ਤੇ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨਾ ਕਾਫੀ ਚੰਗੀ ਤਰ੍ਹਾਂ ਆਉਂਦਾ ਹੈ। ਇੰਨਾ ਹੀ ਨਹੀਂ ਟੀਮ ਚ ਧਮਾਕੇਦਾਰ ਬੱਲੇਬਾਜ਼ ਵੀ ਹਨ ਜਿਨ੍ਹਾਂ ਨੇ ਹਾਲ ਹੀ 'ਚ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਹਨ।
PunjabKesari
ਕਿਹੋ ਜਿਹਾ ਰਹੇਗਾ ਮੌਸਮ ਦਾ ਮਿਜਾਜ਼
ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਵੇਲਿੰਗਟਨ 'ਚ ਖੇਡਿਆ ਜਾਵੇਗਾ। ਜੇਕਰ ਮੌਮਸ ਦੀ ਗੱਲ ਕਰੀਏ ਤਾਂ ਮੈਚ 'ਚ ਮੀਂਹ ਅੜਿੱਕਾ ਪੈ ਸਕਦਾ ਹੈ। ਇਸ ਲਈ ਆਓ ਜਾਣਦੇ ਹਾਂ 21 ਫਰਵਰੀ ਤੋਂ 25 ਫਰਵਰੀ ਤਕ ਕਿਹੋ ਜਿਹਾ ਰਹੇਗਾ ਵੇਲਿੰਗਟਨ ਦਾ ਮੌਮਸ ਦਾ ਮਿਜਾਜ਼

21 ਫਰਵਰੀ : ਅਸਮਾਨ 'ਤੇ ਬੱਦਲਵਾਈ ਬਣੀ ਰਹੇਗੀ ਪਰ ਮੀਂਹ ਦੀ ਸੰਭਾਵਨਾ ਨਹੀਂ ਹੈ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟੋ-ਘੱਟ 18 ਡਿਗਰੀ ਰਹੇਗਾ। ਹਵਾ 43 ਕਿਲੋਮੀਟਰ ਪ੍ਰਤੀ ਘੰਟਾ ਦੇ ਰਫਤਾਰ ਨਾਲ ਚਲੇਗੀ। ਨਮੀ 79 ਫੀਸਦੀ ਰਹੇਗੀ।
22 ਫਰਵਰੀ : ਮੌਸਮ ਖਰਾਬ ਰਹੇਗਾ। ਮੀਂਹ ਵੀ ਪੈ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 14 ਡਿਗਰੀ ਤਕ ਰਹੇਗਾ। ਹਵਾ ਦੀ ਰਫਤਾਰ 29 ਕਿਲੋਮੀਟਰ ਪ੍ਰਤੀ ਘੰਟਾ ਅਤੇ ਨਮੀ 72 ਫੀਸਦੀ ਰਹੇਗੀ।
23 ਫਰਵਰੀ : ਬੱਦਲਵਾਈ ਰਹੇਗੀ ਪਰ ਮੀਂਹ ਮੈਚ 'ਚ ਅੜਿੱਕਾ ਨਹੀਂ ਪਾਵੇਗਾ। ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 13 ਡਿਗਰੀ ਰਹੇਗਾ। ਹਵਾ ਦੀ ਰਫਤਾਰ 23 ਕਿਲੋਮੀਟਰ ਪ੍ਰਤੀ ਘੰਟਾ ਜਦਕਿ ਨਮੀ 62 ਫੀਸਦੀ ਰਹੇਗੀ।
24 ਫਰਵਰੀ : ਮੌਸਮ ਸਾਫ ਰਹੇਗਾ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ, ਘੱਟੋ-ਘੱਟ ਤਾਪਮਾਨ 14 ਡਿਗਰੀ ਰਹੇਗਾ। ਹਵਾ ਦੀ ਰਫਤਾਰ 18 ਕਿਲੋਮੀਟਰ ਪ੍ਰਤੀ ਘੰਟਾ, ਨਮੀ 61 ਫੀਸਦੀ ਰਹੇਗੀ।
25 ਫਰਵਰੀ : ਹਲਕੇ ਬੱਦਲ ਰਹਿਣਗੇ, ਪਰ ਮੀਂਹ ਦੀ ਸੰਭਾਵਨਾ ਬੇਹੱਦ ਘੱਟ ਹੈ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ, ਘੱਟੋ-ਘੱਟ ਤਾਪਮਾਨ 16 ਡਿਗਰੀ ਰਹੇਗਾ। ਹਵਾ ਦੀ ਰਫਤਾਰ 23 ਕਿਲੋਮੀਟਰ ਪ੍ਰਤੀ ਘੰਟਾ, ਨਮੀ 68 ਫੀਸਦੀ ਤਕ ਰਹੇਗੀ।
PunjabKesari
ਕਿਹੋ ਜਿਹਾ ਰਹੇਗਾ ਪਿੱਚ ਦਾ ਹਾਲ
ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਵੇਲਿੰਗਟਨ ਦੇ ਰਿਜ਼ਰਵ ਬੇਸਿਨ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਮੈਦਾਨ 'ਤੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਹੈ। ਨਾਲ ਹੀ ਟਾਸ ਜਿੱਤਣ ਵਾਲੀ ਟੀਮ ਇੱਥੇ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ। ਇਸ ਮੈਦਾਨ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦੇ ਜਿੱਤਣ ਦੇ ਆਸਾਰ ਵੱਧ ਹੁੰਦੇ ਹਨ।

ਹੈੱਡ ਟੂ ਹੈੱਡ
ਮੈਚ : 57
ਭਾਰਤ ਨੇ ਜਿੱਤੇ : 21
ਨਿਊਜ਼ੀਲੈਂਡ ਨੇ ਜਿੱਤੇ : 10
ਡਰਾਅ : 26
PunjabKesari
ਪਹਿਲੇ ਟੈਸਟ ਮੈਚ ਦੀ ਸੰਭਾਵੀ ਪਲੇਇੰਗ ਇਲੈਵਨ
ਟੀਮ ਇੰਡੀਆ : ਵਿਰਾਟ ਕੋਹਲੀ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਪ੍ਰਿਥਵੀ ਸ਼ਾਅ, ਰਿਸ਼ਭ ਪੰਤ (ਵਿਕਟਕੀਪਰ), ਅਜਿੰਕਯ ਰਹਾਨੇ, ਰਵਿੰਦਰ ਜਡੇਜਾ, ਹਨੁਮਾ ਵਿਹਾਰੀ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ।

ਨਿਊਜ਼ੀਲੈਂਡ ਦੀ ਟੀਮ : ਹੈਨਰੀ ਨਿਕੋਲਸ, ਟਾਮ ਲਾਥਮ, ਕੇਨ ਵਿਲੀਅਮਸਨ, ਰਾਸ ਟੇਲਰ, ਬੀਜੇ ਵਾਟਲਿੰਗ, ਟਾਮ ਬਲੰਡੇਲ, ਕਾਲਿਨ ਡੀ ਗ੍ਰੈਂਡਹੋਮ, ਟ੍ਰੇਂਟ ਬੋਲਟ, ਟਿਮ ਸਾਊਥੀ, ਅਜੇ ਪਟੇਲ, ਕਾਈਲ ਜੈਮਿਸਨ।


Tarsem Singh

Content Editor

Related News