IND v ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
Friday, Mar 12, 2021 - 10:11 PM (IST)
ਅਹਿਮਦਾਬਾਦ- ਭਾਰਤ ਨੂੰ ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਓਪਨਰ ਰੋਹਿਤ ਸ਼ਰਮਾ ਨੂੰ ਇੰਗਲੈਂਡ ਵਿਰੁੱਧ ਪਹਿਲੇ ਟੀ-20 ਮੁਕਾਬਲੇ 'ਚ ਆਰਾਮ ਦੇਣ ਦਾ ਫੈਸਲਾ ਭਾਰੀ ਪਿਆ ਤੇ ਭਾਰਤੀ ਟੀਮ ਸ਼ੁੱਕਰਵਾਰ ਨੂੰ ਵਿਸ਼ਵ ਦੀ ਨੰਬਰ ਇਕ ਟੀਮ ਇੰਗਲੈਂਡ ਦੇ ਹੱਥੋਂ 8 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਨਰਿੰਦਰ ਮੋਦੀ ਸਟੇਡੀਅਮ 'ਚ 20 ਓਵਰਾਂ 'ਚ 7 ਵਿਕਟਾਂ 'ਤੇ 124 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ ਟੀਚਾ ਹਾਸਲ ਕਰਨ 'ਚ ਕੋਈ ਪ੍ਰੇਸ਼ਾਨੀ ਨਹੀਂ ਹੋਈ।
ਇੰਗਲੈਂਡ ਨੇ 15.3 ਓਵਰ 'ਚ 2 ਵਿਕਟਾਂ 'ਤੇ 130 ਦੌੜਾਂ ਬਣਾ ਕੇ ਮੈਚ ਖਤਮ ਕੀਤਾ ਤੇ ਪੰਜ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਇੰਗਲੈਂਡ ਦੀ ਭਾਰਤ ਦੇ ਵਿਰੁੱਧ 15 ਟੀ-20 ਮੁਕਾਬਲਿਆਂ 'ਚ ਇਹ 8ਵੀਂ ਜਿੱਤ ਹੈ। ਭਾਰਤ ਦੀ ਹਾਰ ਨਾਲ ਸਟੇਡੀਅਮ 'ਚ ਹਜ਼ਾਰਾਂ ਦਰਸ਼ਕਾਂ ਨੂੰ ਨਿਰਾਸ਼ਾ ਹੋਈ। ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਦੇ ਨਾ ਹੋਣ ਕਾਰਨ ਭਾਰਤੀ ਗੇਂਦਬਾਜ਼ੀ ਪਹਿਲਾਂ ਹੀ ਕਮਜ਼ੋਰ ਪੈ ਚੁੱਕੀ ਸੀ। ਟੀਮ 'ਚ ਤਿੰਨ ਸਪਿਨਰ ਸਨ ਪਰ ਉਹ ਵੀ ਕੋਈ ਪ੍ਰਭਾਵ ਨਹੀਂ ਪਾ ਸਕੇ। ਇੰਗਲੈਂਡ ਦੇ ਓਪਨਰ ਜੈਸਨ ਰਾਏ ਤੇ ਜੋਸ ਬਟਲਰ ਨੇ 6 ਓਵਰਾਂ ਦੇ ਪਾਵਰ ਪਲੇਅ 'ਚ 50 ਦੌੜਾਂ ਬਣਾ ਕੇ ਭਾਰਤ ਦਾ ਮੁਕਾਬਲਾ ਖਤਮ ਕਰ ਦਿੱਤਾ। ਬਟਲਰ 24 ਗੇਂਦਾਂ 'ਤੇ 2 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾ ਕੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਦੀ ਗੇਂਦ 'ਤੇ ਆਊਟ ਹੋਇਆ। ਬਟਲਰ ਦਾ ਵਿਕਟ 72 ਦੌੜਾਂ 'ਤੇ ਡਿੱਗਿਆ। ਰਾਏ ਇਕ ਦੌੜ ਨਾਲ ਆਪਣੇ ਅਰਧ ਸੈਂਕੜੇ ਤੋਂ ਖੁੰਝ ਗਿਆ। ਰਾਏ ਨੇ 32 ਗੇਂਦਾਂ 'ਚ ਚਾਰ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 49 ਦੌੜਾਂ ਬਣਾਈਆਂ। ਜਾਨੀ ਬੇਅਰਸਟੋ ਨੇ ਅਜੇਤੂ 26 ਤੇ ਡੇਵਿਡ ਮਲਾਨ ਨੇ ਅਜੇਤੂ 24 ਦੌੜਾਂ ਬਣਾ ਕੇ ਇੰਗਲੈਂਡ ਨੂੰ ਆਸਾਨ ਜਿੱਤ ਦਿਵਾਈ। ਮਲਾਨ ਨੇ ਜੇਤੂ ਛੱਕਾ ਲਗਾ ਕੇ ਮੈਚ ਖਤਮ ਕੀਤਾ।
ਇਹ ਖ਼ਬਰ ਪੜ੍ਹੋ- ਮਾਨਚੈਸਟਰ ਸਿਟੀ ਨੇ ਸਾਊਥੰਪਟਨ ਨੂੰ 5-2 ਨਾਲ ਹਰਾਇਆ
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨਾਲ ਡਰਾਅ ਖੇਡ ਕੇ PSG ਚੈਂਪੀਅਨਸ ਲੀਗ ਦੇ ਕੁਆਰਟਰ ਫਾਈਨਲ ’ਚ
ਟੀਮਾਂ ਇਸ ਤਰ੍ਹਾਂ ਹੈ-
ਭਾਰਤ-- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪੰਡਯਾ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜੈਸਨ ਰਾਏ, ਨਵਦੀਪ ਚਾਹਰ, ਰਾਹੁਲ ਤੇਵਤੀਆ, ਇਸ਼ਾਨ ਕਿਸ਼ਨ (ਰਿਜ਼ਰਵ ਵਿਕਟਕੀਪਰ)।
ਇੰਗਲੈਂਡ-- ਇਯੋਨ ਮੋਰਗਨ (ਕਪਤਾਨ), ਜੋਸ ਬਟਲਰ, ਜੈਸਨ ਰਾਏ, ਲਿਆਮ ਲਿਵਿੰਗਸਟੋਨ, ਡੇਵਿਡ ਮਲਾਨ, ਬੇਨ ਸਟੋਕਸ, ਮੋਇਨ ਅਲੀ, ਆਦਿਲ ਰਾਸ਼ਿਦ, ਰੀਸ ਟਾਪਲੇ, ਕ੍ਰਿਸ ਜੌਰਡਨ, ਮਾਰਕ ਵੁਡ, ਸੈਮ ਕਿਊਰੇਨ, ਟਾਮ ਕਿਊਰੇਨ, ਸੈਮ ਬਿਲਿੰਗਸ, ਜਾਨੀ ਬੇਅਰਸਟੋ ਤੇ ਜੋਫ੍ਰਾ ਆਰਚਰ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।