IND v ENG : ਇੰਗਲੈਂਡ 205 ਦੌੜਾਂ ''ਤੇ ਢੇਰ, ਭਾਰਤ ਨੇ ਇਕ ਵਿਕਟ ''ਤੇ ਬਣਾਈਆਂ 24 ਦੌੜਾਂ
Thursday, Mar 04, 2021 - 07:45 PM (IST)
ਅਹਿਮਦਾਬਾਦ– ਇੰਗਲਿਸ਼ ਬੱਲੇਬਾਜ਼ਾਂ ਲਈ ਸਿਰਦਰਦ ਬਣ ਚੁੱਕੇ ਲੈਫਟ ਆਰਮ ਸਪਿਨਰ ਅਕਸ਼ਰ ਪਟੇਲ ਤੇ ਆਫ ਸਪਿਨਰ ਆਰ. ਅਸ਼ਵਿਨ ਨੇ ਇਕ ਵਾਰ ਫਿਰ ਘਾਤਕ ਗੇਂਦਬਾਜ਼ੀ ਕਰਦੇ ਹੋਏ ਵੀਰਵਾਰ ਨੂੰ ਇੱਥੇ ਚੌਥੇ ਤੇ ਆਖਰੀ ਟੈਸਟ ਦੇ ਪਹਿਲੇ ਦਿਨ ਕ੍ਰਮਵਾਰ 4 ਤੇ 3 ਵਿਕਟਾਂ ਲੈਂਦੇ ਹੋਏ ਇੰਗਲੈਂਡ ਨੂੰ ਪਹਿਲੀ ਪਾਰੀ ਵਿਚ 205 ਦੌੜਾਂ ’ਤੇ ਸਮੇਟ ਦਿੱਤਾ। ਭਾਰਤ ਨੇ ਦਿਨ ਦੀ ਖੇਡ ਖਤਮ ਹੋਣ ਤਕ 12 ਓਵਰਾਂ ਵਿਚ 1 ਵਿਕਟ ਗੁਆ ਕੇ 24 ਦੌੜਾਂ ਬਣਾ ਲਈਆਂ ਹਨ। ਭਾਰਤ ਪਹਿਲੀ ਪਾਰੀ ਵਿਚ ਅਜੇ 181 ਦੌੜਾਂ ਨਾਲ ਪਿੱਛੇ ਹੈ।
ਇਹ ਖ਼ਬਰ ਪੜ੍ਹੋ- NZ v AUS : ਆਸਟਰੇਲੀਆ ਨੇ ਟੀ20 ਮੈਚ ’ਚ ਨਿਊਜ਼ੀਲੈਂਡ ਨੂੰ 64 ਦੌੜਾਂ ਨਾਲ ਹਰਾਇਆ
ਅਕਸ਼ਰ ਨੇ ਦੂਜੇ ਟੈਸਟ ਦੀ ਆਪਣੀ ਫਾਰਮ ਬਰਕਰਾਰ ਰੱਖਦੇ ਹੋਏ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ’ਤੇ ਇੰਗਲਿਸ਼ ਬੱਲੇਬਾਜ਼ਾਂ ਨੂੰ ਇਕ ਵਾਰ ਫਿਰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਪਿਛਲੇ ਮੈਚ ਵਿਚ 11 ਵਿਕਟਾਂ ਲੈਣ ਵਾਲੇ ਪਟੇਲ ਨੇ ਆਖਰੀ ਟੈਸਟ ਦੀ ਪਹਿਲੀ ਪਾਰੀ ਵਿਚ 26 ਓਵਰਾਂ ਵਿਚ 68 ਦੌੜਾਂ ’ਤੇ 4 ਵਿਕਟਾਂ, ਅਸ਼ਵਿਨ ਨੇ 19.5 ਓਵਰਾਂ ਵਿਚ 43 ਦੌੜਾਂ ਦੇ ਕੇ 3 ਵਿਕਟਾਂ, ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ 14 ਓਵਰਾਂ ਵਿਚ 45 ਦੌੜਾਂ ’ਤੇ 2 ਵਿਕਟਾਂ ਤੇ ਪਾਰਟ ਟਾਈਮ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਨੇ 7 ਓਵਰਾਂ ਵਿਚ 14 ਦੌੜਾਂ ਦੇ ਕੇ 1 ਵਿਕਟ ਲਈ। ਭਾਰਤ ਨੇ ਸਟੰਪਸ ਤਕ ਸ਼ੁਭਮਨ ਗਿੱਲ ਦੀ ਵਿਕਟ ਗੁਆਈ, ਜਿਸ ਨੂੰ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਐੱਲ. ਬੀ. ਡਬਲਯੂ. ਕੀਤਾ। ਸਟੰਪਸ ਦੇ ਸਮੇਂ ਰੋਹਿਤ ਸ਼ਰਮਾ 8 ਤੇ ਚੇਤੇਸ਼ਵਰ ਪੁਜਾਰਾ 15 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹਨ। ਇੰਗਲੈਂਡ ਵਲੋਂ ਬੇਨ ਸਟੋਕਸ ਨੇ ਸਭ ਤੋਂ ਵੱਧ 55 ਤੇ ਡੇਨੀਅਲ ਲੌਰੈਂਸ ਨੇ 46 ਦੌੜਾਂ ਦਿੱਤੀਆਂ। ਕਪਤਾਨ ਜੋ ਰੂਟ 5 ਦੌੜਾਂ ਬਣਾ ਕੇ ਆਊਟ ਹੋਇਆ।
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਅਕਸ਼ਰ ਤੇ ਅਸ਼ਵਿਨ ਦੀ ਜੋੜੀ ਨੇ ਇਸ ਤਰ੍ਹਾਂ ਲਗਾਤਾਰ ਤੀਜੇ ਟੈਸਟ ਮੈਚ ਵਿਚ ਇੰਗਲੈਂਡ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਜਿੱਥੇ ਅਕਸ਼ਰ ਨੇ ਓਪਨਰਾਂ ’ਤੇ ਆਪਣੇ ਸ਼ਿਕੰਜਾ ਕਸਿਆ, ਉਥੇ ਹੀ ਅਸ਼ਵਿਨ ਨੇ ਮੱਧਕ੍ਰਮ ਦੇ ਦੋ ਮਹੱਤਵਪੂਰਣ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ।
ਇਸ ਤੋਂ ਪਹਿਲਾਂ ਇੰਗਲੈਂਡ ਟੀਮ ਵਿਚ ਬੱਲੇਬਾਜ਼ ਡੈਨ ਲੌਰੈਂਸ ਨੂੰ ਸਟੂਅਰਟ ਬ੍ਰਾਡ ਦੀ ਜਗ੍ਹਾ ਅਤੇ ਆਫ ਸਪਿਨਰ ਡੋਮ ਬੇਸ ਨੂੰ ਜੋਫ੍ਰਾ ਆਰਚਰ ਦੀ ਜਗ੍ਹ੍ਹਾ ਸ਼ਾਮਲ ਕੀਤਾ। ਭਾਰਤੀ ਟੀਮ ਵਿਚ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਨੇ ਲਈ। ਬੁਮਰਾਹ ਨਿੱਜੀ ਕਾਰਣਾਂ ਤੋਂ ਟੀਮ ਵਿਚੋਂ ਬਾਹਰ ਹੈ।
ਇਹ ਖ਼ਬਰ ਪੜ੍ਹੋ- AFG vs ZIM : ਜ਼ਿੰਬਾਬਵੇ ਨੇ ਅਫਗਾਨਿਸਤਾਨ ਨੂੰ 10 ਵਿਕਟਾਂ ਨਾਲ ਹਰਾਇਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।