ਹਾਰ ਲਈ ਕੋਈ ਬਹਾਨਾ ਨਹੀਂ, ਅਗਲੇ ਮੈਚ ’ਚ ਦੇਵਾਂਗੇ ਸਖਤ ਟੱਕਰ : ਵਿਰਾਟ
Tuesday, Feb 09, 2021 - 07:33 PM (IST)
ਚੇਨਈ- ਹਾਰ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਹਾਰ ਲਈ ਕੋਈ ਬਹਾਨਾ ਨਹੀਂ ਬਣਾਉਣਗੇ ਪਰ ਅਗਲੇ ਤਿੰਨ ਮੈਚਾਂ ਵਿਚ ਸਖਤ ਟੱਕਰ ਦੇਣਗੇ ਤੇ ਸਥਿਤੀ ਨੂੰ ਆਪਣੇ ਕੰਟਰੋਲ ਵਿਚੋਂ ਬਾਹਰ ਨਹੀਂ ਜਾਣ ਦੇਣਗੇ।
ਵਿਰਾਟ ਨੇ ਕਿਹਾ, ‘‘ਅਸੀਂ ਆਪਣੀ ਹਾਰ ਤੇ ਗਲਤੀਆਂ ਨੂੰ ਸਵੀਕਾਰ ਕਰਦੇ ਹਾਂ ਤੇ ਉਨ੍ਹਾਂ ਤੋਂ ਸਿੱਖਦੇ ਹਾਂ। ਇਕ ਚੀਜ਼ ਨਿਸ਼ਚਿਤ ਹੈ ਕਿ ਅਗਲੇ ਤਿੰਨ ਮੈਚਾਂ ਵਿਚ ਅਸੀਂ ਸਖਤ ਟੱਕਰ ਦੇਣ ਜਾ ਰਹੇ ਹਾਂ ਤੇ ਚੀਜ਼ਾਂ ਨੂੰ ਆਪਣੇ ਹੱਥੋਂ ਜਾਣ ਨਹੀਂ ਦੇਵਾਂਗੇ। ਸਾਨੂੰ ਚੰਗੀ ਬਾਡੀ ਲੈਂਗੂਏਜ਼ ਨਾਲ ਖੇਡ ਦੀ ਸ਼ੁਰੂਆਤ ਕਰਨੀ ਪਵੇਗੀ ਤੇ ਵਿਰੋਧੀ ਟੀਮ ’ਤੇ ਦਬਾਅ ਬਣਾਉਣਾ ਪਵੇਗਾ। ਮੈਦਾਨ, ਪਿੱਚ ਦੀ ਸਥਿਤੀ ਤੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਸਮਝਣਾ ਪਵੇਗਾ। ਇਹ ਸਾਰੀਆਂ ਚੀਜ਼ਾਂ ਮਹੱਤਵਪੂਰਣ ਹਨ।’’
ਉਸ ਨੇ ਕਿਹਾ, ‘‘ਅਸੀਂ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਨਾਲ ਸ਼ਾਨਦਾਰ ਵਾਪਸੀ ਕੀਤੀ ਜਾਂਦੀ ਹੈ ਤੇ ਅਗਲੇ ਮੈਚਾਂ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੇ।’’ ਵਿਰਾਟ ਆਪਣੀ ਕਪਤਾਨੀ ਵਿਚ ਆਪਣੇ ਪਿਛਲੇ ਚਾਰ ਟੈਸਟ ਲਗਾਤਾਰ ਹਾਰ ਚੁੱਕਾ ਹੈ। ਉਸ ਨੇ ਨਿਊਜ਼ੀਲੈਂਡ ਹੱਥੋਂ ਦੋ ਟੈਸਟ ਹਾਰੇ, ਆਸਟਰੇਲੀਆ ਹੱਥੋਂ ਇਕ ਟੈਸਟ ਹਾਰਿਆ ਤੇ ਹੁਣ ਇੰਗਲੈਂਡ ਤੋਂ ਵੀ ਟੈਸਟ ਗਵਾਇਆ। ਵਿਰਾਟ ਦੀ ਕਪਤਾਨੀ ਵਿਚ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਲਗਾਤਾਰ ਚਾਰ ਟੈਸਟ ਗਵਾਏ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।