IND vs AUS ਟੈਸਟ ਸੀਰੀਜ਼ ਨੂੰ ਲੈ ਕੇ ਕ੍ਰਿਕਟ ਆਸਟਰੇਲੀਆ ਦਾ ਵੱਡਾ ਬਿਆਨ ਆਇਆ ਸਾਹਮਣੇ

11/16/2020 5:17:46 PM

ਮੈਲਬੌਰਨ (ਵਾਰਤਾ) : ਭਾਰਤ ਅਤੇ ਆਸਟਰੇਲੀਆ ਵਿਚਾਲੇ 4 ਮੈਚਾਂ ਦੀ ਟੈਸਟ ਸੀਰੀਜ਼  ਦੇ ਐਡੀਲੇਡ ਵਿਚ ਹੋਣ ਵਾਲੇ ਪਹਿਲੇ ਮੈਚ ਦੇ ਪ੍ਰਬੰਧ 'ਤੇ ਸ਼ੱਕ ਨੂੰ ਲੈ ਕੇ ਕ੍ਰਿਕਟ ਆਸਟਰੇਲੀਆ (ਸੀ.ਏ.) ਨੇ ਸਪੱਸ਼ਟ ਕੀਤਾ ਕਿ ਪਹਿਲਾ ਟੈਸਟ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੋਵੇਗਾ।

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਇਸ ਨੌਜਵਾਨ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ

ਆਸਟਰੇਲੀਆ ਦੇ ਐਡੀਲੇਡ ਵਿਚ ਹਾਲ ਹੀ ਵਿਚ ਕੋਵਿਡ-19 ਮਹਾਮਾਰੀ ਵਿਚ ਨਵੇਂ ਮਾਮਲਿਆਂ ਦੇ ਵਧਣ ਦੇ ਬਾਅਦ ਸੋਮਵਾਰ ਨੂੰ ਕਪਤਾਨ ਟਿਮ ਪੇਨ ਸਮੇਤ ਆਸਟਰੇਲੀਆ ਦੇ ਕੁੱਝ ਖਿਡਾਰੀਆਂ ਨੂੰ ਇਕਾਂਤਵਾਸ ਵਿਚ ਜਾਣਾ ਪਿਆ। ਸਾਊਥ ਆਸਟਰੇਲੀਆ ਨੇ ਐਤਵਾਰ ਨੂੰ ਕੋਵਿਡ-19 ਦੇ ਨਵੇਂ ਮਾਮਲਿਆਂ ਦਾ ਅੰਕੜਾ ਪੇਸ਼ ਕੀਤਾ, ਜਿਸ ਵਿਚ ਸੋਮਵਾਰ ਤੱਕ ਇਹ ਅੰਕੜਾ 17 ਤੱਕ ਪਹੁੰਚ ਗਿਆ। ਇਸ ਵਿਚ ਸੀ.ਏ. ਨੇ ਕਿਹਾ ਹੈ ਕਿ ਉਹ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਸੀ.ਏ. ਦੀ ਬੁਲਾਰਨ ਨੇ ਕਿਹਾ, 'ਅਸੀਂ ਸਥਿਤੀ 'ਤੇ ਨਜ਼ਰ ਰੱਖੀ ਹੋਈ ਹੈ। ਭਾਰਤੀ ਟੀਮ ਇਸ ਸਮੇਂ ਆਸਟਰੇਲੀਆ ਵਿਚ ਹੀ ਹੈ ਅਤੇ 2 ਹਫ਼ਤੇ ਦਾ ਇਕਾਂਤਵਾਸ ਪੀਰੀਅਡ ਕੱਢ ਰਹੀ ਹੈ।'

ਇਹ ਵੀ ਪੜ੍ਹੋ: ਵਿਰਾਟ ਕੋਹਲੀ ਲਈ ਕਾਂਗਰਸੀ ਆਗੂ ਨੇ ਵਰਤੇ ਇਤਰਾਜ਼ਯੋਗ ਸ਼ਬਦ, ਟਰੋਲ ਹੁੰਦੇ ਹੀ ਮਾਰਿਆ 'ਯੂ-ਟਰਨ'

ਉਨ੍ਹਾਂ ਨੇ ਕਿਹਾ ਕਿ ਐਡੀਲੇਡ ਓਵਲ ਵਿਚ ਅਗਲੇ ਮਹੀਨੇ ਟੈਸਟ ਸੀਰੀਜ਼ ਦੇ ਪਹਿਲੇ ਦਿਨ-ਰਾਤ ਟੈਸਟ  ਦੇ ਆਯੋਜਨ 'ਤੇ ਸ਼ੱਕ ਜਤਾਉਣ ਦਾ ਕੋਈ ਕਾਰਨ ਨਹੀਂ ਹੈ। ਆਸਟਰੇਲੀਅਨ ਮੀਡੀਆ ਮੁਤਾਬਕ ਕ੍ਰਿਕਟ ਬੋਰਡ ਇਨਫੈਕਸ਼ਨ ਦੇ ਨਤੀਜਿਆਂ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਉਸ ਦੇ ਅਧਿਕਾਰੀ ਐਡੀਲੇਡ ਵਿਚ ਨੀਤੀਆਂ ਬਣਾਉਣ ਵਾਲੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਤਸਮਾਨੀਆ ਦੇ ਸਿਹਤ ਅਧਿਕਾਰੀਆਂ ਨੇ ਦੱਖਣੀ ਆਸਟਰੇਲੀਆ ਤੋਂ ਆਉਣ ਵਾਲੇ ਲੋਕਾਂ ਨੂੰ 9 ਨਵੰਬਰ ਤੋਂ ਹੀ ਇਕਾਂਤਵਾਸ ਵਿਚ ਰੱਖਿਆ ਹੈ। ਇਸ ਦੇ ਕਾਰਨ ਕਪਤਾਨ ਟਿਮ ਪੇਨ, ਮੈਥਿਊ ਵੇਡ ਅਤੇ ਤਸਮਾਨੀਆ ਟੀਮ ਦੇ ਉਨ੍ਹਾਂ ਦੇ ਸਾਥੀ ਇਕਾਂਤਵਾਸ ਵਿਚ ਰਹਿਣਗੇ।

ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਘੇਰਿਆ ਕੇਜਰੀਵਾਲ, ਕਿਹਾ-'ਕੋਰੋਨਾ ਰੋਕਣ 'ਚ ਅਸਫ਼ਲ', ਹੁਣ ਅਮਿਤ ਸ਼ਾਹ ਬਚਾਉਣਗੇ ਦਿੱਲੀ

ਜ਼ਿਕਰਯੋਗ ਹੈ ਕਿ ਤਸਮਾਨੀਆ ਨੇ ਦੱਖਣੀ ਆਸਟਰੇਲੀਆ ਵਿਚ ਸ਼ੇਫੀਲਡ ਸ਼ੀਲਡ ਮੈਚਾਂ ਦਾ ਸ਼ੁਰੂਆਤੀ ਮੈਚ ਖੇਡਿਆ ਸੀ। ਕ੍ਰਿਕੇਟ ਤਸਮਾਨੀਆ ਦੇ ਬੁਲਾਰੇ ਨੇ ਕਿਹਾ, 'ਤਸਮਾਨੀਆ ਟਾਈਗਰਸ ਸ਼ੇਫੀਲਡ ਸ਼ੀਲਡ ਟੀਮ ਇਕਾਂਤਵਾਸ ਵਿਚ ਹੈ ਅਤੇ ਸਾਨੂੰ ਸਿਹਤ ਅਧਿਕਾਰੀਆਂ ਤੋਂ ਸਲਾਹ ਮਸ਼ਵਰੇ ਦਾ ਇੰਤਜ਼ਾਰ ਹੈ। ਖਿਡਾਰੀਆਂ ਅਤੇ ਸਟਾਫ਼ ਦੇ ਕੋਰੋਨਾ ਦੀ ਜਾਂਚ ਅੱਜ ਹੋਵੇਗੀ।'

ਇਹ ਵੀ ਪੜ੍ਹੋ: ਸ਼ਰਾਰਾ ਸੂਟ ਪਾ ਕੇ ਧੋਨੀ ਦੀ ਧੀ ਜੀਵਾ ਨੇ ਕੀਤਾ ਡਾਂਸ, ਵੀਡੀਓ ਵਾਇਰਲ


cherry

Content Editor cherry