IND v PAK : ਭਾਰਤ ਨੂੰ ਲੱਗਾ ਝੱਟਕਾ, ਜ਼ਖਮੀ ਹੋਣ ''ਤੇ ਵਾਪਸ ਗਏ ਭੁਵਨੇਸ਼ਵਰ

Sunday, Jun 16, 2019 - 11:19 PM (IST)

IND v PAK : ਭਾਰਤ ਨੂੰ ਲੱਗਾ ਝੱਟਕਾ, ਜ਼ਖਮੀ ਹੋਣ ''ਤੇ ਵਾਪਸ ਗਏ ਭੁਵਨੇਸ਼ਵਰ

ਮੈਨਚੈਸਟਰ— ਭਾਰਤ ਨੂੰ ਇਕ ਹੋਰ ਝੱਟਕਾ ਲੱਗਾ ਜਦੋਂ ਐਤਵਾਰ ਨੂੰ ਇੱਥੇ ਵਿਸ਼ਵ ਕੱਪ ਮੈਚ 'ਚ ਪਾਕਿਸਤਾਨ ਵਿਰੁੱਧ ਗੇਂਦਬਾਜ਼ੀ ਕਰਦੇ ਹੋਏ ਸੀਨੀਅਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ। ਬੀ. ਸੀ. ਸੀ. ਆਈ. ਦੀ ਮੀਡੀਆ ਟੀਮ ਦੇ ਅਨੁਸਾਰ ਭੁਵਨੇਸ਼ਵਰ ਦੇ ਖੱਬੇ ਪੈਰ ਦੀ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਹੈ ਤੇ ਉਸ ਨੂੰ 2.4 ਓਵਰ ਤੋਂ ਬਾਅਦ ਮੈਦਾਨ ਛੱਡ ਕੇ ਜਾਣਾ ਪਿਆ। ਉਹ ਹੁਣ ਮੈਚ 'ਚ ਹੋਰ ਗੇਂਦਬਾਜ਼ੀ ਨਹੀਂ ਕਰ ਸਕਣਗੇ। ਉਨ੍ਹਾਂ ਨੇ 2.4 ਓਵਰਾਂ 'ਚ 8 ਦੌੜਾਂ ਦਿੱਤੀਆਂ ਸਨ। ਟੀਮ ਨੇ 12ਵੇਂ ਖਿਡਾਰੀ ਰਵਿੰਦਰ ਜਡੇਜਾ ਨੂੰ ਉਸਦੀ ਜਗ੍ਹਾਂ ਮੈਦਾਨ 'ਤੇ ਉਤਾਰਿਆ ਹੈ। ਹੁਣ ਭੁਵਨੇਸ਼ਵਰ ਦੀ ਸੱਟ ਦੀ ਗੰਭੀਰਤਾ ਦਾ ਪਤਾ ਨਹੀਂ ਲੱਗਿਆ ਹੈ। ਜੇਕਰ ਇਹ ਸੱਟ ਜ਼ਿਆਦਾ ਗੰਭੀਰ ਹੁੰਦੀ ਹੈ ਤਾਂ ਭਾਰਤ ਦੇ ਲਈ ਇਹ ਵੱਡਾ ਝੱਟਕਾ ਹੋਵੇਗਾ ਤੇ ਉਹ ਟੂਰਨਾਮੈਂਟ ਦੇ ਦੌਰਾਨ ਸ਼ਿਖਰ ਧਵਨ ਤੋਂ ਬਾਅਦ ਜ਼ਖਮੀ ਹੋਣ ਵਾਲੇ ਦੂਜੇ ਖਿਡਾਰੀ ਬਣ ਜਾਣਗੇ।


author

Gurdeep Singh

Content Editor

Related News