ਪਾਕਿਸਤਾਨ ਨੇ ਭਾਰਤ ਨੂੰ ਹਰਾ ਜਿੱਤਿਆ ਤਿਕੋਣਾ ਬਲਾਈਂਡ ਖਿਤਾਬ

Sunday, Apr 04, 2021 - 07:22 PM (IST)

ਪਾਕਿਸਤਾਨ ਨੇ ਭਾਰਤ ਨੂੰ ਹਰਾ ਜਿੱਤਿਆ ਤਿਕੋਣਾ ਬਲਾਈਂਡ ਖਿਤਾਬ

ਢਾਕਾ– ਪਾਕਿਸਤਾਨ ਨੇ ਭਾਰਤ ਨੂੰ ਇਕਪਾਸੜ ਅੰਦਾਜ਼ ਵਿਚ  62 ਦੌੜਾਂ ਨਾਲ ਹਰਾ ਕੇ 3 ਦੇਸ਼ਾਂ ਦਾ ਤਿਕੋਣੀ ਬਲਾਈਂਡ ਕ੍ਰਿਕਟ ਖਿਤਾਬ ਜਿੱਤ ਲਿਅ ਹੈ। ਇਸ ਸੀਰੀਜ਼ ਦੀ ਤੀਜੀ ਟੀਮ ਬੰਗਲਾਦੇਸ਼ ਸੀ।  ਬਸੁੰਧਰਾ ਸਪੋਰਟਸ ਕੰਪਲੈਕਸ ਵਿਚ ਖੇਡੇ ਗਏ ਫਾਈਨਲ ਵਿਚ ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 15 ਓਵਰਾਂ ਦੇ ਹੋ ਗਏ ਇਸ ਮੁਕਾਬਲੇ ਵਿਚ 3 ਵਿਕਟਾਂ ’ਤੇ 174 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ । ਪਾਕਿਸਤਾਨ ਵਲੋਂ ਓਪਨਰ ਨਿਸਾਰ ਅਲੀ ਨੇ 50 ਗੇਂਦਾਂ ਵਿਚ 7 ਚੌਕੇ ਦੀ ਮਦਦ ਨਾਲ ਅਜੇਤੂ 69 ਦੌੜਾਂ ਬਣਾਈਆਂ। 

ਭਾਰਤੀ ਟੀਮ ਇਸ ਦੇ ਜਵਾਬ ਵਿਚ 15 ਓਵਰਾਂ ਵਿਚ 7 ਵਿਕਟਾਂ ’ਤੇ 112 ਦੌੜਾਂ ਹੀ ਬਣਾ ਸਕੀ। ਭਾਰਤ ਵਲੋਂ ਸੁਨੀਲ ਰਮੇਸ਼ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸਾਜਿਦ ਨਵਾਜ਼ ਨੇ ਅਪਣੇ 3 ਓਵਰਾਂ ਵਿਚ 28 ਦੌੜਾਂ ਦੇ ਕੇ 2 ਵਿਕਟਾਂ ਲਈਅਾਂ। ਨਵਾਜ਼ ਨੇ ਦੋਵੇਂ ਭਾਰਤੀ ਓਪਨਰਾਂ ਨੂੰ ਪੈਵੇਲੀਅਨ ਭੇਜ ਕੇ ਭਾਰਤ ’ਤੇ ਦਬਾਅ  ਬਣਾਇਆ, ਜਿਸ ਤੋਂ ਬਾਅਦ ਭਾਰਤੀ ਟੀਮ ਫਿਰ ਵਾਪਸੀ ਨਹੀਂ ਕਰ ਸਕੀ।


author

Tarsem Singh

Content Editor

Related News