ਤੇਜ਼ ਗੇਂਦਬਾਜ਼ ਜਿਤਾਉਣਗੇ ਦੱਖਣੀ ਅਫਰੀਕਾ ''ਚ ਪਹਿਲੀ ਟੈਸਟ ਸੀਰੀਜ਼ : ਪੁਜਾਰਾ
Monday, Dec 20, 2021 - 03:54 AM (IST)
ਜੋਹਾਨਸਬਰਗ- ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਬੇਸ਼ੱਕ ਫਾਰਮ ਵਿਚ ਨਹੀਂ ਚੱਲ ਰਿਹਾ ਪਰ ਉਸ ਨੂੰ ਭਰੋਸਾ ਹੈ ਕਿ ਇਸ ਵਾਰ ਭਾਰਤ ਕੋਲ ਦੱਖਣੀ ਅਫਰੀਕਾ ਵਿਚ ਟੈਸਟ ਸੀਰੀਜ਼ ਜਿੱਤਣ ਦਾ ਸੁਨਿਹਰੀ ਮੌਕਾ ਹੈ। ਇਸ ਦੇ ਲਈ ਉਸ ਨੂੰ ਆਪਣੇ ਤੇਜ਼ ਗੇਂਦਬਾਜ਼ਾਂ ਤੋਂ ਸਭ ਤੋਂ ਵੱਧ ਉਮੀਦਾਂ ਹਨ। ਉਹ ਮੰਨਦਾ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ ਹਰੇਕ ਟੈਸਟ ਵਿਚ 20 ਵਿਕਟਾਂ ਲੈਣ ਦੇ ਯੋਗ ਹਨ। ਆਪਣੇ ਚੌਥੇ ਦੱਖਣੀ ਅਫਰੀਕਾ ਦੌਰੇ 'ਤੇ ਪਹੁੰਚੇ ਪੁਜਾਰਾ ਨੇ ਕਿਹਾ ਦੋਵੇਂ ਹੀ ਟੀਮਾਂ ਵਿਚਾਲੇ ਜਿਹੜਾ ਵੱਡਾ ਫਰਕ ਹੈ, ਉਹ ਸਾਡੇ ਤੇਜ਼ ਗੇਂਦਬਾਜ਼ ਹੀ ਹਨ। ਜੇਕਰ ਤੁਸੀਂ ਆਸਟਰੇਲੀਆ ਜਾਂ ਫਿਰ ਇੰਗਲੈਂਡ ਦੌਰੇ 'ਤੇ ਟੈਸਟ ਸੀਰੀਜ਼ 'ਤੇ ਨਜ਼ਰਾਂ ਪਾਓ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਅਸੀਂ ਇਕ ਗੇਂਦਬਾਜ਼ੀ ਯੂਨਿਟ ਦੇ ਤੌਰ 'ਤੇ ਕਾਫੀ ਸ਼ਾਨਦਾਰ ਸੀ। ਮੈਨੂੰ ਪੂਰਾ ਭਰੋਸਾ ਹੈ ਕਿ ਦੱਖਣੀ ਅਫਰੀਕਾ ਵਿਚ ਵੀ ਇਹ ਤਸਵੀਰ ਨਜ਼ਰ ਆਵੇਗੀ। ਤੇਜ਼ ਗੇਂਦਬਾਜ਼ ਹੀ ਸਾਡੀ ਤਾਕਤ ਹਨ, ਮੈਨੂੰ ਭਰੋਸਾ ਹੈ ਕਿ ਇਨ੍ਹਾਂ ਹਾਲਾਤ ਦਾ ਭਰਪੂਰ ਫਾਇਦਾ ਚੁੱਕਦੇ ਹੋਏ ਹਰ ਟੈਸਟ ਵਿਟ ਤੇਜ਼ ਗੇਂਦਬਾਜ਼ 20 ਵਿਕਟਾਂ ਲੈ ਸਕਦੇ ਹਨ।
ਇਹ ਖ਼ਬਰ ਪੜ੍ਹੋ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਕੀਤੀ ਸਖ਼ਤ ਨਿੰਦਾ
ਸੱਟ ਦੀ ਵਜ੍ਹਾ ਨਾਲ ਰੋਹਿਤ ਸ਼ਰਮਾ ਟੈਸਟ ਸੀਰੀਜ਼ ਵਿਚੋਂ ਬਾਹਰ ਹੈ, ਲਿਹਾਜਾ ਉਸਦੀ ਜਗਾ ਕੇ. ਐੱਲ. ਰਾਹੁਲ ਦੇ ਮੋਢਿਆਂ 'ਤੇ ਉਪ ਕਪਤਾਨੀ ਦੀ ਜ਼ਿੰਮੇਵਾਰੀ ਹੋਵੇਗੀ। ਰੋਹਿਤ ਨੂੰ ਇਸ ਤੋਂ ਪਹਿਲਾਂ ਅਜਿੰਕਯ ਰਹਾਨੇ ਦੀ ਜਗ੍ਹਾ ਭਾਰਤੀ ਟੈਸਟ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਸੀ। ਇਸ ਸਮੇਂ ਰੋਹਿਤ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਸੱਟ ਤੋਂ ਉੱਭਰ ਰਿਹਾ ਹੈ। ਪੁਜਾਰਾ ਨੇ ਇਸ ਤੋਂ ਇਲਾਵਾ ਕਿਹਾ ਕਿ ਭਾਰਤ ਲਈ ਇਕ ਚੰਗੀ ਗੱਲ ਇਹ ਹੈ ਕਿ ਜ਼ਿਆਦਾਤਰ ਖਿਡਾਰੀਆਂ ਦੇ ਹਾਲ ਹੀ ਵਿਚ ਲਾਲ ਗੇਂਦ ਨਾਲ ਕ੍ਰਿਕਟ ਖੇਡੀ ਹੈ, ਜਿਹੜੀ ਭਾਰਤ ਦੇ ਪੱਖ ਵਿਚ ਜਾ ਸਕਦੀ ਹੈ। ਨਵੰਬਰ-ਦਸੰਬਰ ਵਿਚ ਭਾਰਤ ਨੇ ਨਿਊਜ਼ੀਲੈਂਡ ਦੀ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਮੇਜ਼ਬਾਨੀ ਕੀਤੀ ਸੀ ਜਦਕਿ ਹਨੁਮਾ ਵਿਹਾਰੀ ਤੇ ਬੈਕਅਪ ਓਪਨਰ ਪ੍ਰਿਆਂਕ ਪਾਂਚਾਲ ਭਾਰਤ-ਏ ਵਲੋਂ ਦੱਖਣੀ ਅਫਰੀਕਾ ਦੌਰੇ 'ਤੇ ਪਹਿਲੀ ਸ਼੍ਰੇਣੀ ਮੈਚ ਖੇਡ ਰਿਹਾ ਹੈ।
ਇਹ ਖ਼ਬਰ ਪੜ੍ਹੋ- ਭਾਰਤ ਨੇ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਜਾਪਾਨ ਨੂੰ 6-0 ਨਾਲ ਹਰਾਇਆ
ਦੂਜੇ ਪਾਸੇ ਮੇਜ਼ਬਾਨ ਦੱਖਣੀ ਅਫਰੀਕਾ ਨੇ ਆਖਰੀ ਵਾਰ ਜੂਨ ਵਿਚ ਟੈਸਟ ਮੈਚ ਖੇਡਿਆ ਸੀ। ਉਸ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਅਸੀਂ ਹਾਲ ਹੀ ਵਿਚ 2 ਟੈਸਟ ਮੈਚ ਖੇਡੇ ਹਨ। ਲਿਹਾਜਾ ਸਾਡੇ ਕਈ ਖਿਡਾਰੀਆਂ ਨੂੰ ਲਾਲ ਗੇਂਦ ਦਾ ਹਾਲੀਆ ਤਜ਼ਰਬਾ ਹੈ ਤੇ ਜਿੱਥੋਂ ਤੱਕ ਗੱਲ ਤਿਆਰੀ ਦੀ ਹੈ, ਤਾਂ ਸਾਡਾ ਸਪੋਰਟਸ ਸਟਾਫ ਸ਼ਾਨਦਾਰ ਹੈ। ਸਾਡੇ ਕੋਲ ਅਜੇ ਪਹਿਲੇ ਟੈਸਟ ਤੋਂ ਪਹਿਲਾਂ 5 ਜਾਂ 6 ਦਿਨ ਹੋਰ ਹਨ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਪੂਰੀ ਤਰ੍ਹਾਂ ਨਾਲ ਤਿਆਰ ਹੋਣ ਲਈ ਲੋੜੀਂਦਾ ਸਮਾਂ ਹੋਵੇਗਾ। ਭਾਰਤ ਲਈ ਦੱਖਣੀ ਅਫਰੀਕਾ ਵਿਚ ਟੈਸਟ ਸੀਰੀਜ਼ ਜਿੱਤਣ ਦਾ ਇਹ ਸਭ ਤੋਂ ਸੁਨਿਹਰੀ ਮੌਕਾ ਹੋਵੇਗਾ ਤੇ ਅਸੀਂ ਇਸਦੇ ਲਈ ਤਿਆਰ ਹਾਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।