ਭਾਰਤ ਨੇ ਦੱਖਣੀ ਅਫਰੀਕਾ ''ਤੇ ਆਪਣੀ ਪਕੜ ਕੀਤੀ ਮਜ਼ਬੂਤ

06/29/2024 6:36:50 PM

ਚੇਨਈ-  ਭਾਰਤ ਦੇ ਪਹਿਲੀ ਪਾਰੀ ਦੇ ਵੱਡੇ ਸਕੋਰ (ਛੇ ਵਿਕਟਾਂ 'ਤੇ 603 ਪਾਰੀ ਘੋਸ਼ਿਤ) ਦਾ ਪਿੱਛਾ ਕਰਦੇ ਹੋਏ ਬੱਲੇਬਾਜ਼ੀ ਲਈ ਮੁਫਿਦ ਚੇਪੌਕ ਦੀ ਸਮਤਲ ਪਿੱਚ, ਮਹਿਮਾਨ ਦੱਖਣੀ ਅਫਰੀਕਾ ਨੇ ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਆਪਣੀ ਪਹਿਲੀ ਪਾਰੀ ਵਿਚ ਚਾਰ ਵਿਕਟਾਂ 'ਤੇ 236 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਅਜੇ ਵੀ ਭਾਰਤ ਦੇ ਪਹਿਲੀ ਪਾਰੀ ਦੇ ਸਕੋਰ ਤੋਂ 367 ਦੌੜਾਂ ਪਿੱਛੇ ਹੈ ਅਤੇ ਦਿਨ ਦਾ ਖੇਡ ਖਤਮ ਹੋਣ ਤੱਕ ਮਾਰੀਅਨ ਕੈਪ 69 ਦੌੜਾਂ ਅਤੇ ਨਦੀਨ ਡੀ ਕਲਰਕ 27 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। 

ਭਾਰਤ ਮੈਚ ਦੇ ਤੀਜੇ ਦਿਨ ਸਵੇਰ ਦੇ ਸੈਸ਼ਨ ਵਿੱਚ ਦੱਖਣੀ ਅਫ਼ਰੀਕਾ ਦੀਆਂ ਬਾਕੀ ਛੇ ਵਿਕਟਾਂ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਕਿ ਉਹ ਵੱਡੀ ਬੜ੍ਹਤ ਲੈ ਕੇ ਮਹਿਮਾਨਾਂ 'ਤੇ ਦਬਾਅ ਬਣਾ ਸਕੇ। ਤੀਜੇ ਦਿਨ ਤੋਂ ਪਿੱਚ ਦਾ ਮੂਡ ਵੀ ਗੇਂਦਬਾਜ਼ਾਂ ਦੀ ਮਦਦ ਕਰਨ ਦੀ ਸੰਭਾਵਨਾ ਹੈ। ਅੱਜ ਦੇ ਮੈਚ ਵਿੱਚ ਸਨੇਹ ਰਾਣਾ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਅਨੁਸ਼ਾਸਿਤ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਜਿਸ ਕਾਰਨ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਮਿਲਿਆ। 

ਰਾਣਾ ਨੇ ਹੁਣ ਤੱਕ 61 ਦੌੜਾਂ ਦੇ ਕੇ ਦੱਖਣੀ ਅਫ਼ਰੀਕਾ ਦੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕੀਤਾ ਸੀ ਜਦਕਿ ਦੀਪਤੀ ਸ਼ਰਮਾ ਨੇ 40 ਦੌੜਾਂ ਦੇ ਕੇ ਲੁਅਸ (65) ਦਾ ਮਹੱਤਵਪੂਰਨ ਵਿਕਟ ਉਸ ਸਮੇਂ ਲਿਆ ਸੀ ਜਦੋਂ ਲੁਅਸ ਅਤੇ ਕੈਪ ਦੀ ਸਾਂਝੇਦਾਰੀ ਪਰਿਪੱਕ ਹੋ ਗਈ ਸੀ ਅਤੇ ਭਾਰਤ ਦੀ ਪਾਰੀ ਦਾ ਆਸਾਨੀ ਨਾਲ ਪਿੱਛਾ ਕਰ ਰਹੀ ਸੀ। ਇਸ ਤੋਂ ਪਹਿਲਾਂ ਕੱਲ੍ਹ ਦੇ ਚਾਰ ਵਿਕਟਾਂ ’ਤੇ 525 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਦਿਆਂ ਭਾਰਤ ਨੇ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਈਆਂ। ਹਰਮਨਪ੍ਰੀਤ ਕੌਰ (69) ਅੱਜ ਆਊਟ ਹੋਣ ਵਾਲੀ ਪਹਿਲੀ ਬੱਲੇਬਾਜ਼ ਬਣੀ, ਜਦਕਿ ਕੁਝ ਸਮੇਂ ਬਾਅਦ ਸੈਂਕੜੇ ਵੱਲ ਵਧ ਰਹੀ ਰਿਚਾ ਘੋਸ਼ (86) ਦੀ ਅਹਿਮ ਵਿਕਟ ਮਲਾਬਾ ਨੇ ਲਈ, ਜਿਸ ਤੋਂ ਬਾਅਦ ਕਪਤਾਨ ਨੇ ਪਾਰੀ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ | 


Tarsem Singh

Content Editor

Related News