ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ ''ਚ ਪੰਜਵੇਂ ਸਥਾਨ ''ਤੇ ਖਿਸਕਿਆ ਭਾਰਤ

01/15/2022 2:50:28 PM

ਨਵੀਂ ਦਿੱਲੀ- ਕੇਪਟਾਊਨ ਟੈਸਟ 'ਚ ਦੱਖਣੀ ਅਫ਼ਰੀਕਾ ਤੋਂ 7 ਵਿਕਟਾਂ ਨਾਲ ਹਾਰਨ ਦੇ ਬਾਅਦ ਸੀਰੀਜ਼ ਗੁਆਉਣ ਵਾਲੀ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ 'ਚ ਪੰਜਵੇਂ ਸਥਾਨ 'ਤੇ ਖਿਸਕ ਗਈ। ਡਬਲਯੂ. ਟੀ. ਸੀ. ਪਹਿਲੇ ਸੈਸ਼ਨ ਦੀ ਉਪ ਜੇਤੂ ਭਾਰਤੀ ਟੀਮ ਇਸ ਸਮੇਂ ਦੂਜੇ ਸੈਸ਼ਨ 'ਚ ਪੰਜਵੇਂ ਸਥਾਨ 'ਤੇ ਹੈ ਤੇ ਉਸ ਦੇ 49.07 ਫ਼ੀਸਦੀ ਅੰਕ (ਪੀ. ਸੀ. ਟੀ.) ਹਨ।

ਭਾਰਤ ਨੇ ਦੂਜੇ ਸੈਸ਼ਨ 'ਚ 9 ਟੈਸਟ ਖੇਡ ਕੇ ਚਾਰ ਜਿੱਤੇ, ਤਿੰਨ ਹਾਰੇ ਤੇ ਦੋ ਡਰਾਅ ਖੇਡੇ। ਭਾਰਤ ਦੇ ਕੁਲ 53 ਅੰਕ ਹਨ ਪਰ ਗਿਣਤੀ ਪੀ. ਸੀ. ਟੀ. ਦੀ ਹੁੰਦੀ ਹੈ। ਦੂਜੇ ਟੈਸਟ ਦੇ ਬਾਅਦ ਭਾਰਤ 55.21 ਪੀ. ਸੀ. ਟੀ. ਅੰਕ ਲੈ ਕੇ ਚੌਥੇ ਸਥਾਨ 'ਤੇ ਦੱਖਣੀ ਅਫ਼ਰੀਕਾ ਪੰਜਵੇਂ ਸਥਾਨ 'ਤੇ ਸੀ। ਕੇਪਟਾਊਨ ਟੈਸਟ ਜਿੱਤ ਕੇ ਦੱਖਣੀ ਅਫ਼ਰੀਕਾ ਚੌਥੇ ਸਥਾਨ 'ਤੇ ਆ ਗਿਆ। ਸ਼੍ਰੀਲੰਕਾ ਸੌ ਪੀ. ਸੀ. ਟੀ. ਦੇ ਨਾਲ ਚੋਟੀ 'ਤੇ ਹੈ ਜਦਕਿ ਆਸਟਰੇਲੀਆ ਦੂਜੇ ਤੇ ਪਾਕਿਸਤਾਨ ਤੀਜੇ ਸਥਾਨ 'ਤੇ ਹੈ। ਪਿਛਲਾ ਚੈਂਪੀਅਨ ਨਿਊਜ਼ੀਲੈਂਡ ਛੇਵੇਂ ਸਥਾਨ 'ਤੇ ਹੈ।


Tarsem Singh

Content Editor

Related News