ਇਸ ਸਾਲ ਦੇ ਅੰਤ 'ਚ ਆਸਟਰੇਲੀਆ ਖਿਲਾਫ ਡੇ-ਨਾਈਟ ਟੈਸ‍ਟ ਖੇਡ ਸਕਦਾ ਹੈ ਭਾਰਤ

02/16/2020 5:01:43 PM

ਸਪੋਰਸਟਸ ਡੈਸਕ— ਭਾਰਤ ਇਸ ਸਾਲ ਹੋਣ ਵਾਲੇ ਆਸਟਰੇਲੀਆ ਦੌਰੇ ਦੇ ਦੌਰਾਨ ਡੇ-ਨਾਈਟ ਖੇਡੇਗਾ। ਬੀ. ਸੀ. ਸੀ. ਆਈ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਆਸਟਰੇਲੀਆ ਦੌਰੇ ਦੇ ਦੌਰਾਨ ਡੇ-ਨਾਈਟ ਟੈਸਟ ਖੇਡਣ ਲਈ ਤਿਆਰ ਹੈ। ਬੀ. ਸੀ. ਸੀ. ਆਈ ਦੇ ਇਕ ਸੂਤਰ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ, ''ਭਾਰਤ ਦੇ ਆਸਟਰੇਲੀਆ ਦੌਰੇ ਦੇ ਦੌਰਾਨ ਡੇ-ਨਾਈਟ ਟੈਸਟ ਖੇਡਣ ਦੀ ਸੰਭਾਵਨਾ ਹੈ। ਭਾਰਤ ਨੇ ਆਪਣਾ ਪਹਿਲਾ ਡੇ-ਨਾਈਟ ਟੈਸਟ ਪਿਛਲੇ ਸਾਲ ਨਵੰਬਰ 'ਚ ਬੰਗਲਾਦੇਸ਼ ਖਿਲਾਫ ਈਡਨ ਗਾਰਡਨਸ 'ਚ ਖੇਡਿਆ ਸੀ ਅਤੇ ਇਸ ਮੁਕਾਬਲੇ 'ਚ ਆਸਾਨ ਜਿੱਤ ਦਰਜ ਕੀਤੀ ਸੀ।

PunjabKesari
ਪਿਛਲੇ ਮਹੀਨੇ ਆਸਟਰੇਲੀਆ ਖਿਲਾਫ ਘਰੇਲੂ ਮੈਦਾਨ 'ਤੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਤੋਂ ਪਹਿਲਾਂ ਕੋਹਲੀ ਨੇ ਕਿਹਾ ਸੀ, ''ਅਸੀਂ ਚੁਣੌਤੀ ਲਈ ਤਿਆਰ ਹਾਂ - ਫਿਰ ਚਾਹੇ ਇਹ ਗਾਬਾ ਹੋ ਜਾਂ ਪਰਥ....  ਇਹ ਸਾਡੇ ਲਈ ਮਾਇਨੇ ਨਹੀਂ ਰੱਖਦਾ। ਇਹ ਕਿਸੇ ਵੀ ਟੈਸਟ ਸੀਰੀਜ਼ ਦਾ ਬੇਹੱਦ ਰੋਮਾਂਚਕ ਹਿੱਸਾ ਬਣ ਗਿਆ ਹੈ ਅਤੇ ਅਸੀਂ ਡੇ-ਨਾਈਟ ਟੈਸਟ ਖੇਡਣ ਲਈ ਤਿਆਰ ਹਾਂ।

PunjabKesari

ਭਾਰਤ ਨੇ 2018-19 'ਚ ਐਡੀਲੇਡ 'ਚ ਡੇ-ਨਾਈਟ ਟੈਸਟ ਖੇਡਣ ਲਈ ਆਸਟਰੇਲੀਆ ਦੀ ਬੇਨਤੀ ਨੂੰ ਠੁੱਕਰਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਤਜ਼ਰਬੇ ਦੀ ਘਾਟ ਦਾ ਹਵਾਲਾ ਦਿੱਤਾ ਸੀ।


Related News