ਭਾਰਤ ਦੀਆਂ ਦੋ ਸ਼ਾਨਦਾਰ ਜਿੱਤਾਂ ਨਾਲ ਬੱਲੇ-ਬੱਲੇ, ਸੈਮੀਫਾਈਨਲ 'ਚ ਪਹੁੰਚਣ ਲਈ ਇਸ ਟੀਮ ਦੀ ਜਿੱਤ ਜ਼ਰੂਰੀ

11/06/2021 12:25:30 PM

ਸਪੋਰਟਸ ਡੈਸਕ-  ਭਾਰਤੀ ਕ੍ਰਿਕਟ ਟੀਮ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ 'ਚ ਪਹੁੰਚਣ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਠੋਕ ਦਿੱਤੀ ਹੈ। ਟੀਮ ਇੰਡੀਆ ਸ਼ੁੱਕਰਵਾਰ ਨੂੰ ਕਰੋੜਾਂ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਖਰੇ ਉਤਰੇ। ਭਾਰਤ ਦਾ ਮੁਕਾਬਲਾ ਸਕਾਟਲੈਂਡ ਨਾਲ ਸੀ ਤੇ ਹਰ ਮਾਇਨੇ 'ਚ ਭਾਰਤੀ ਟੀਮ ਦਾ ਪੱਲੜਾ ਭਾਰੀ ਸੀ, ਪਰ ਇੱਥੇ ਅਹਿਮ ਇਹ ਸੀ ਕਿ ਟੀਮ ਇੰਡੀਆ ਜਿੱਤ ਤਾਂ ਦਰਜ ਕਰੇ ਤੇ ਉਹ ਵੀ ਸ਼ਾਨਦਾਰ ਅੰਦਾਜ਼ 'ਚ। ਕਪਤਾਨ ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤ ਨੇ ਇਸ ਮੈਚ ਨੂੰ ਉਸੇ ਰਫ਼ਤਾਰ ਨਾਲ ਜਿੱਤਿਆ ਜਿਸ ਦੀ ਜ਼ਰੂਰਤ ਸੀ। ਭਾਰਤ ਨੇ ਪਹਿਲਾਂ ਸਕਾਟਲੈਂਡ ਨੂੰ 85 ਦੌੜਾਂ 'ਤੇ ਸਮੇਟਿਆ ਤੇ ਫਿਰ 8 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਆਪਣੇ ਨੈੱਟ ਰਨ ਰੇਟ (NRR) ਨੂੰ ਨਵਾਂ ਜੰਪ ਦਿੱਤਾ। 

ਇਹ ਵੀ ਪੜ੍ਹੋ : T-20 WC 'ਚ ਭਾਰਤ ਦੀ ਦੋ ਧਮਾਕੇਦਾਰ ਜਿੱਤਾਂ ਨਾਲ ਬੱਲੇ-ਬੱਲੇ, ਸੈਮੀਫਾਈਨਲ 'ਚ ਪਹੁੰਚਣ ਲਈ ਇਸ ਟੀਮ ਦੀ ਜਿੱਤ ਜ਼ਰੂਰੀ

ਟੂਰਨਾਮੈਂਟ ਦੇ ਪਹਿਲੇ ਮੈਚ 'ਚ ਪਾਕਿਸਤਾਨ ਖਿਲਾਫ 10 ਵਿਕਟਾਂ ਦੀ ਹਾਰ ਅਤੇ ਫਿਰ ਨਿਊਜ਼ੀਲੈਂਡ ਤੋਂ 8 ਵਿਕਟਾਂ ਦੀ ਹਾਰ ਨੇ ਟੀਮ ਇੰਡੀਆ ਲਈ ਸੈਮੀਫਾਈਨਲ 'ਚ ਪਹੁੰਚਣਾ ਮੁਸ਼ਕਿਲ ਕਰ ਦਿੱਤਾ। ਪਰ ਇਸ ਤੋਂ ਬਾਅਦ ਟੀਮ ਇੰਡੀਆ ਨੇ ਅਫਗਾਨਿਸਤਾਨ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਹੁਣ ਟੀਮ ਇੰਡੀਆ ਨੇ ਸਕਾਟਲੈਂਡ 'ਤੇ 8 ਵਿਕਟਾਂ ਦੀ ਜਿੱਤ ਨਾਲ ਨਾ ਸਿਰਫ 2 ਅੰਕ ਹਾਸਲ ਕੀਤੇ ਹਨ, ਸਗੋਂ ਇਸ ਤੇਜ਼ ਜਿੱਤ ਨਾਲ ਉਨ੍ਹਾਂ ਦੀ ਨੈੱਟ ਰਨ ਰੇਟ 'ਚ ਵੀ ਜ਼ਬਰਦਸਤ ਵਾਧਾ ਹੋਇਆ ਹੈ। ਭਾਰਤੀ ਟੀਮ ਦੀ ਨੈੱਟ ਰਨ ਰੇਟ ਹੁਣ 1.619 ਹੈ, ਜੋ ਗਰੁੱਪ 2 ਵਿੱਚ ਸਰਬੋਤਮ ਹੋ ਗਈ ਹੈ। ਇੱਕ ਝਟਕੇ ਵਿੱਚ, ਭਾਰਤ ਦੀ ਨੈੱਟ ਰਨ ਰੇਟ ਹੁਣ ਨਿਊਜ਼ੀਲੈਂਡ (1.277) ਅਤੇ ਅਫਗਾਨਿਸਤਾਨ (1.481) ਤੋਂ ਵੀ ਬਿਹਤਰ ਹੋ ਗਈ ਹੈ।

ਸੈਮੀਫਾਈਨਲ 'ਚ ਜਾਣ ਲਈ ਕੀ ਸਮੀਕਰਨ ਹਨ
* ਭਾਰਤ ਨੇ ਸਕਾਟਲੈਂਡ ਨੂੰ ਹਰਾਇਆ ਹੈ ਅਤੇ ਨੈੱਟ ਰਨ ਰੇਟ ਵੀ ਗਰੁੱਪ 'ਚ ਸਭ ਤੋਂ ਵਧੀਆ ਹੈ। ਹੁਣ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਐਤਵਾਰ ਨੂੰ ਮੈਚ ਹੋਣਾ ਹੈ। ਜੇਕਰ ਭਾਰਤ ਨੂੰ ਸੈਮੀਫਾਈਨਲ ਦੀ ਦੌੜ 'ਚ ਬਣੇ ਰਹਿਣਾ ਹੈ ਤਾਂ ਅਫਗਾਨਿਸਤਾਨ ਨੂੰ ਨਿਊਜ਼ੀਲੈਂਡ ਨੂੰ ਹਰਾਉਣਾ ਹੋਵੇਗਾ। ਬਸ ਇਹੀ ਇੱਕ ਮਹੱਤਵਪੂਰਨ ਤਬਦੀਲੀ ਆਈ ਹੈ।

*  ਜੇਕਰ ਅਫਗਾਨਿਸਤਾਨ ਦੀ ਟੀਮ ਨਿਊਜ਼ੀਲੈਂਡ ਖਿਲਾਫ ਜਿੱਤ ਜਾਂਦੀ ਹੈ ਤਾਂ ਭਾਰਤ ਲਈ ਦੂਜੀ ਚੰਗੀ ਗੱਲ ਇਹ ਹੈ ਕਿ ਭਾਰਤ ਨੇ ਸੁਪਰ-12 ਦੌਰ ਦਾ ਆਖਰੀ ਮੈਚ ਖੇਡਣਾ ਹੈ। ਜਦੋਂ ਭਾਰਤ 8 ਨਵੰਬਰ ਦੀ ਸ਼ਾਮ ਨੂੰ ਨਾਮੀਬੀਆ ਖਿਲਾਫ ਮੈਦਾਨ 'ਚ ਉਤਰੇਗਾ ਤਾਂ ਉਸ ਦੇ ਸਾਹਮਣੇ ਪੂਰੀ ਕਹਾਣੀ ਸਾਫ ਹੋ ਜਾਵੇਗੀ ਕਿ ਉਸ ਨੇ ਕੀ ਕਰਨਾ ਹੈ ਅਤੇ ਕੀ ਨਹੀਂ।

ਇਹ ਵੀ ਪੜ੍ਹੋ : ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ : ਵਿਰਾਟ

* ਇਨ੍ਹਾਂ ਸਾਰੇ ਸਮੀਕਰਨ 'ਚ ਇਕ ਦਿਲਚਸਪ ਗੱਲ ਇਹ ਨਿਕਲ ਕੇ ਆਈ ਹੈ ਕਿ ਜੇਕਰ ਅਫ਼ਗਾਨਿਸਤਾਨ ਦੀ ਟੀਮ ਨਿਊਜ਼ੀਲੈਂਡ ਨੂੰ ਹਰਾ ਵੀ ਦਿੰਦੀ ਹੈ ਤਾਂ ਉਸ ਦੇ ਲਈ ਸੈਮੀਫਾਈਨਲ ਦੇ ਦਵਾਰ ਲਗਪਗ ਬੰਦ ਹੀ ਹੋ ਚੁੱਕੇ ਹਨ। ਕਿਉਂਕਿ ਜੇਕਰ ਉਹ ਨਿਊਜ਼ੀਲੈਂਡ ਨੂੰ ਹਰਾ ਦੇਵੇ ਅਤੇ ਭਾਰਤ ਨਾਮਿਬੀਆ ਨੂੰ ਰੌਂਦ ਦੇਵੇ ਉਦੋਂ ਭਾਰਤ ਅਫ਼ਗਾਨਿਸਤਾਨ ਤੇ ਨਿਊਜ਼ੀਲੈਂਡ ਤਿੰਨਾਂ ਦੇ ਅੰਕ ਬਰਾਬਰ ਹੋਣਗੇ ਪਰ ਨੈੱਟ ਰਨ ਰੇਟ ਭਾਰਤ ਦਾ ਹੀ ਬਿਹਤਰ ਹੋਣ ਦੇ ਆਸਾਰ ਬਣ ਚੁੱਕੇ ਹਨ। ਯਾਨੀ ਹੁਣ ਕੁੱਲ ਮਿਲਾ ਕੇ ਦੇਖੀਏ ਤਾਂ ਟੱਕਰ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੀ ਹੈ, ਜੇਕਰ ਅਫ਼ਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਦਿੱਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News