ਭਾਰਤ ਦਾ ਸ਼੍ਰੀਲੰਕਾ ਦੌਰਾ, ਖੇਡੇ ਜਾਣਗੇ ਤਿੰਨ ਵਨ ਡੇ ਤੇ ਟੀ20 ਮੈਚ
Monday, Jun 07, 2021 - 08:59 PM (IST)
ਨਵੀਂ ਦਿੱਲੀ- ਭਾਰਤ ਦੀ ਟੀਮ ਸ਼੍ਰੀਲੰਕਾ ਵਿਚ 13 ਤੋਂ 25 ਜੁਲਾਈ ਦੇ ਵਿਚ ਤਿੰਨ ਵਨ ਡੇ ਅੰਤਰਰਾਸ਼ਟਰੀ ਅਤੇ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।
ਇਹ ਖ਼ਬਰ ਪੜ੍ਹੋ- ICC ਨੇ ਇੰਗਲੈਂਡ 'ਤੇ ਲਗਾਇਆ ਜੁਰਮਾਨਾ, ਇਹ ਹੈ ਵਜ੍ਹਾ
ਭਾਰਤੀ ਚੋਣਕਾਰਾਂ ਦੇ ਸੀਮਿਤ ਓਵਰਾਂ ਦੀ ਸੀਰੀਜ਼ ਦੇ ਇਸ ਦੌਰ ਦੇ ਲਈ ਟੀਮ ਵਿਚ ਕਈ ਉਭਰ ਰਹੇ ਖਿਡਾਰੀਆਂ ਨੂੰ ਜਗ੍ਹਾ ਦੇਣ ਦੀ ਉਮੀਦ ਹੈ, ਜਦਕਿ ਸ਼ਿਖਰ ਧਵਨ ਅਤੇ ਹਾਰਦਿਕ ਪੰਡਯਾ ਭਾਰਤੀ ਟੀਮ ਦੀ ਕਪਤਾਨੀ ਦੀ ਦੌੜ ਵਿਚ ਹਨ। ਸ਼੍ਰੇਅਸ ਅਈਅਰ ਜੇਕਰ ਪੂਰੀ ਤਰ੍ਹਾਂ ਫਿੱਟ ਹੋ ਜਾਂਦੇ ਹਨ ਤਾਂ ਉਹ ਵੀ ਕਪਤਾਨੀ ਦੀ ਦੌੜ ਵਿਚ ਸ਼ਾਮਲ ਹੋ ਸਕਦੇ ਹਨ। ਸੋਨੀ ਸਪੋਰਟਸ ਨੇ ਸੋਸ਼ਲ ਮੀਡੀਆ 'ਤੇ ਪ੍ਰੋਗਰਾਮ ਦਾ ਐਲਾਨ ਕੀਤਾ।
ਇਹ ਖ਼ਬਰ ਪੜ੍ਹੋ- ਹਰਭਜਨ ਨੇ ਲੋਕਾਂ ਤੋਂ ਮੰਗੀ ਮੁਆਫੀ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ ਇਹ ਪੋਸਟ
ਚੈਨਲ ਨੇ ਪ੍ਰੋਗਰਾਮ ਦੇ ਨਾਲ ਟਵੀਟ ਕੀਤਾ- ਭਾਰਤ ਦੀ ਲਹਿਰਾਂ ਸ਼੍ਰੀਲੰਕਾਂ ਦੇ ਤੱਟ ਨਾਲ ਟਕਰਾਉਣਗੀਆਂ। ਵਨ ਡੇ ਮੁਕਾਬਲੇ 13, 16 ਅਤੇ 18 ਜੁਲਾਈ ਨੂੰ ਖੇਡੇ ਜਾਣਗੇ, ਜਦਕਿ ਟੀ-20 ਅੰਤਰਰਾਸ਼ਟਰੀ ਮੁਕਾਬਲੇ 21, 23 ਅਤੇ 25 ਜੁਲਾਈ ਨੂੰ ਹੋਣਗੇ। ਮੈਚਾਂ ਦੇ ਸਥਾਨ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਜਦੋਂ ਭਾਰਤ ਦੀਆਂ 2 ਟੀਮਾਂ ਇਕ ਹੀ ਸਮੇਂ ਦੋ ਅਲੱਗ ਦੇਸ਼ਾਂ 'ਚ ਖੇਡ ਰਹੀਆਂ ਹੋਣ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੈਸਟ ਟੀਮ ਇਸ ਦੌਰਾਨ ਇੰਗਲੈਂਡ ਦੇ ਵਿਰੁੱਧ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੀ ਤਿਆਰੀ ਕਰ ਰਹੀ ਹੋਵੇਗੀ। ਟੈਸਟ ਟੀਮ 18 ਜੂਨ ਤੋਂ ਨਿਊਜ਼ੀਲੈਂਡ ਵਿਰੁੱਧ ਸਾਊਥੰਪਟਨ ਵਿਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਲਈ ਪਹਿਲਾਂ ਹੀ ਬ੍ਰਿਟੇਨ ਪਹੁੰਚ ਚੁੱਕੀ ਹੈ। ਇੰਗਲੈਂਡ ਵਿਰੁੱਧ ਸੀਰੀਜ਼ ਚਾਰ ਅਗਸਤ ਤੋਂ ਸ਼ੁਰੂ ਹੋਵੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।